ਜ਼ਿਲ੍ਹਾ ਲੁਧਿਆਣਾ ਦੇ 14 ਹਲਕਿਆਂ ਦੀਆਂ ਈ.ਵੀ.ਐਮ. ਮਸ਼ੀਨਾਂ ਨੂੰ ਕੇਂਦਰੀ ਸੁਰੱਖਿਆ ਬਲਾਂ ਦੀ ਨਿਗਰਾਨੀ ਵਿਚ ਸਟਰਾਂਗ ਰੂਮਾਂ ਵਿਚ ਰੱਖਿਆ  

ਜਗਰਾਉ 22 ਫਰਵਰੀ (ਅਮਿਤ ਖੰਨਾ) ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਲੁਧਿਆਣਾ ਸ਼ਹਿਰ ਵਿਚ ਬਣੇ 14 ਗਿਣਤੀ ਕੇਂਦਰਾਂ ਵਿਚ ਹੋਵੇਗੀ | 14 ਹਲਕਿਆਂ ਦੀਆਂ ਈ.ਵੀ.ਐਮ. ਮਸ਼ੀਨਾਂ ਨੂੰ ਕੇਂਦਰੀ ਸੁਰੱਖਿਆ ਬਲਾਂ ਦੀ ਨਿਗਰਾਨੀ ਵਿਚ ਸਟਰਾਂਗ ਰੂਮਾਂ ਵਿਚ ਰੱਖਿਆ ਗਿਆ ਹੈ | ਲੁਧਿਆਣਾ ਸ਼ਹਿਰ ਵਿਚ 14 ਥਾਵਾਂ 'ਤੇ 14 ਹਲਕਿਆਂ ਦੀਆਂ ਈ.ਵੀ.ਐਮ. ਮਸ਼ੀਨਾਂ ਰੱਖੀਆਂ ਗਈਆਂ ਹਨ | ਈ.ਵੀ.ਐਮ. ਮਸ਼ੀਨਾਂ 'ਤੇ 24 ਘੰਟੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾਵੇਗੀ, ਜੋ ਕੈਮਰੇ ਚੋਣ ਕਮਿਸ਼ਨ ਨਾਲ ਤੇ ਜ਼ਿਲ੍ਹਾ ਚੋਣ ਅਧਿਕਾਰੀ ਨਾਲ ਜੁੜੇ ਹੋਣਗੇ | ਸਟਰਾਂਗ ਰੂਮਾਂ ਦੇ ਬਾਹਰ ਕੇਂਦਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ ਤੇ ਸਟਰਾਂਗ ਰੂਮਾਂ ਦੇ ਦਰਵਾਜ਼ਿਆਂ ਦੇ ਬਾਹਰ ਪੰਜਾਬ ਪੁਲਿਸ ਦੀ ਸੁਰੱਖਿਆ ਹੋਵੇਗੀ | ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ਵਿਚ ਸਾਲ 2017 ਵਿਚ 74.81 ਫ਼ੀਸਦੀ ਪੋਿਲੰਗ ਹੋਈ ਸੀ, ਜਦਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ਵਿਚ 65.68 ਫ਼ੀਸਦੀ ਪੋਲਿੰਗ ਹੋਈ ਹੈ, ਜਦਕਿ ਸਾਲ 2017 ਵਿਚ 2022 ਨਾਲੋਂ 9.06 ਫ਼ੀਸਦੀ ਜ਼ਿਆਦਾ 74.74 ਫ਼ੀਸਦੀ ਪੋਲਿੰਗ ਹੋਈ ਸੀ | ਜ਼ਿਲ੍ਹਾ ਲੁਧਿਆਣਾ ਵਿਚ 2022 ਦੀਟਾਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਦਾਖਾ 'ਚ 75.63 ਫ਼ੀਸਦੀ, ਸਮਰਾਲਾ 'ਚ 75.49 ਫ਼ੀਸਦੀ, ਰਾਏਕੋਟ 'ਚ 72.33 ਫ਼ੀਸਦੀ, ਖੰਨਾ 'ਚ 74.41 ਫ਼ੀਸਦੀ, ਪਾਇਲ 'ਚ 76.12 ਫ਼ੀਸਦੀ, ਗਿੱਲ 'ਚ 67.07 ਫ਼ੀਸਦੀ, ਲੁਧਿਆਣਾ ਪੂਰਬੀ 'ਚ 66.23 ਫ਼ੀਸਦੀ, ਸਾਹਨੇਵਾਲ 'ਚ 67.43 ਫ਼ੀਸਦੀ, ਜਗਰਾਉਂ 'ਚ 67.54 ਫ਼ੀਸਦੀ, ਆਤਮ ਨਗਰ 'ਚ 61.25 ਫ਼ੀਸਦੀ, ਲੁਧਿਆਣਾ ਉੱਤਰੀ 'ਚ 61.26 ਫ਼ੀਸਦੀ, ਹਲਕਾ ਦੱਖਣੀ 'ਚ 59.04 ਫ਼ੀਸਦੀ, ਹਲਕਾ ਲੁਧਿਆਣਾ ਕੇਂਦਰੀ 'ਚ 61.77 ਫ਼ੀਸਦੀ ਅਤੇ ਹਲਕਾ ਲੁਧਿਆਣਾ ਪੱਛਮੀ 'ਚ 63.73 ਫ਼ੀਸਦੀ ਪੋਿਲੰਗ ਹੋਈ | ਜ਼ਿਲ੍ਹਾ ਲੁਧਿਆਣਾ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਦਾਖਾ 'ਚ 81.52 ਫ਼ੀਸਦੀ, ਸਮਰਾਲਾ 'ਚ 80.85 ਫ਼ੀਸਦੀ, ਰਾਏਕੋਟ 'ਚ 78.70 ਫ਼ੀਸਦੀ, ਖੰਨਾ 'ਚ 78.87 ਫ਼ੀਸਦੀ, ਪਾਇਲ 'ਚ 82.67 ਫ਼ੀਸਦੀ, ਗਿੱਲ 'ਚ 75.77 ਫ਼ੀਸਦੀ, ਲੁਧਿਆਣਾ ਪੂਰਬੀ 'ਚ 70.46 ਫ਼ੀਸਦੀ, ਸਾਹਨੇਵਾਲ 'ਚ 76.22 ਫ਼ੀਸਦੀ, ਜਗਰਾਉਂ 'ਚ 77.53 ਫ਼ੀਸਦੀ, ਆਤਮ ਨਗਰ 'ਚ 67.82 ਫ਼ੀਸਦੀ, ਲੁਧਿਆਣਾ ਉੱਤਰੀ 'ਚ 68.36 ਫ਼ੀਸਦੀ, ਹਲਕਾ ਦੱਖਣੀ 'ਚ 67.95 ਫ਼ੀਸਦੀ, ਹਲਕਾ ਲੁਧਿਆਣਾ ਕੇਂਦਰੀ 'ਚ 69.71 ਫ਼ੀਸਦੀ ਅਤੇ ਹਲਕਾ ਲੁਧਿਆਣਾ ਪੱਛਮੀ ਵਿਚ 69.03 ਫ਼ੀਸਦੀ ਪੋਿਲੰਗ ਹੋਈ ਸੀ | ਹਲਕਾ ਖੰਨਾ ਦਾ ਸਟਰਾਂਗ ਰੂਮ ਅਪਲਾਇਡ ਸਾਇੰਸ ਇਮਾਰਤ ਗੁਰੂ ਨਾਨ ਦੇਵ ਪੋਲੀਟੈਕਨਿਕ ਕਾਲਜ ਲੁਧਿਆਣਾ, ਹਲਕਾ ਸਮਰਾਦਾ ਦਾ ਸਟਰਾਂਗ ਰੂਮ ਐਸ.ਸੀ.ਡੀ. ਸਰਕਾਰੀ ਕਾਲਜ ਲੜਕਿਆਂ ਲੁਧਿਆਣਾ ਦੇ ਕੰਨਿਆ ਸਾਂਝਾ ਕਮਰਾ ਨੰਬਰ 2, ਹਲਕਾ ਸਾਹਨੇਵਾਲ ਦਾ ਸਟਰਾਂਗ ਰੂਮ ਖਾਲਸਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਾਲਜ ਰੋਡ ਲੁਧਿਆਣਾ, ਹਲਕਾ ਲੁਧਿਆਣਾ ਪੂਰਬੀ ਦਾ ਸਟਰਾਂਗ ਰੂਮ ਐਸ.ਸੀ.ਡੀ. ਸਰਕਾਰੀ ਕਾਲਜ ਲੜਕਿਆਂ ਲੁਧਿਆਣਾ ਦੇ ਪਹਿਲੀ ਮੰਜ਼ਿਲ ਲਾਇਬ੍ਰੇਰੀ ਹਾਲ, ਲੁਧਿਆਣਾ ਦੱਖਣੀ ਦਾ ਸਟਰਾਂਗ ਰੂਮ ਕੇ.ਵੀ.ਐਮ. ਸਕੂਲ ਸਿਵਲ ਲਾਇਨਜ਼ ਲੁਧਿਆਣਾ, ਹਲਕਾ ਆਤਮ ਨਗਰ ਦਾ ਸਟਰਾਂਗ ਰੂਮ ਕਮਰਾ ਨੰਬਰ ਸੀ-9 ਤੇ ਸੀ-10 ਨਵੀਂ ਵਰਕਸ਼ਾਪ ਇਮਾਰਤ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ ਗਿੱਲ ਰੋਡ ਲੁਧਿਆਣਾ, ਹਲਕਾ ਲੁਧਿਆਣਾ ਕੇਂਦਰੀ ਦਾ ਸਟਰਾਂਗ ਰੂਮ ਆਡੀਟੋਰੀਅਮ ਆਰਿਆ ਕਾਲਜ ਸਿਵਲ ਲਾਇਨਜ਼ ਲੁਧਿਆਣਾ, ਲੁਧਿਆਣਾ ਪੱਛਮੀ ਦਾ ਸਟਰਾਂਗ ਰੂਮ ਪੀ.ਏ.ਯੂ. ਜ਼ਿੰਮਨੇਜ਼ੀਅਮ ਹਾਲਕਾ ਪਹਿਲੀ ਮੰਜ਼ਿਲ, ਲੁਧਿਆਣਾ ਉੱਤਰੀ ਦਾ ਸਟਰਾਂਗ ਰੂਮ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀ.ਏ.ਯੂ. ਲੁਧਿਆਣਾ, ਹਲਕਾ ਗਿੱਲ ਦਾ ਸਟਰਾਂਗ ਰੂਮ ਜੀ.ਐਮਟੀ. ਲੈਬ ਐਸ.ਆਰ.ਐਸ. ਸਰਕਾਰੀ ਪੋਲੀਟੈਕਨਿਕ ਕਾਲਜ ਲੜਕੀਆਂ ਰਿਸ਼ੀ ਨਗਰ ਲੁਧਿਆਣਾ, ਹਲਕਾ ਪਾਇਲ ਦਾ ਸਟਰਾਂਗ ਰੂਮ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ, ਹਲਕਾ ਦਾਖਾ ਦਾ ਸਟਰਾਂਗ ਰੂਮ ਸੁਖਦੇਵ ਭਵਨ ਪੀ.ਏ.ਯੂ. ਲੁਧਿਆਣਾ, ਹਲਕਾ ਰਾਏਕੋਟ ਦਾ ਸਟਰਾਂਗ ਰੂਮ ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਲੜਕੀਆਂ ਲੁਧਿਆਣਾ ਅਤੇ ਹਲਕਾ ਜਗਰਾਉਂ ਦਾ ਸਟਰਾਂਗ ਰੂਮ ਪਿ੍ਖਿਆ ਹਾਲ ਪੀ.ਏ.ਯੂ. ਲੁਧਿਆਣਾ ਵਿਖੇ ਬਣਾਇਆ ਗਿਆ ਹੈ | ਸਟਰਾਂਗ ਰੂਮ ਵਾਲੀਆਂ ਥਾਵਾਂ ਦੇ ਨਾਲ ਬੜੇ ਗਿਣਤੀ ਕੇਂਦਰਾਂ ਵਿਚ ਹੀ ਈ.ਵੀ.ਐਮ. ਮਸ਼ੀਨਾਂ ਰਾਹੀਂ ਵੋਟਾਂ ਦੀ ਗਿਣਤੀ ਹੋਵੇਗੀ |