ਕਿਸਾਨਾ ਲਈ ਸਿਰ ਦਰਦੀ ਬਣੇ ਰੋਝ

ਹਠੂਰ,24,ਫਰਵਰੀ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਖੇਤਾ ਵਿਚ ਅਵਾਰਾ ਫਿਰਦੇ ਰੋਝ ਕਿਸਾਨਾ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ।ਇਸ ਸਬੰਧੀ ਗੱਲਬਾਤ ਕਰਦਿਆ ਪਿੰਡ ਮੱਲ੍ਹਾ ਦੇ ਕਿਸਾਨ ਕਰਮਜੀਤ ਸਿੰਘ,ਦਾਰਾ ਸਿੰਘ,ਗਗਨਦੀਪ ਸਿੰਘ,ਬਲਦੀਪ ਸਿੰਘ,ਟੋਨੀ ਮੱਲ੍ਹਾ,ਰਾਜੂ ਮੱਲ੍ਹਾ,ਬਿੱਟੂ ਸਿੰਘ ਆਦਿ ਕਿਸਾਨਾ ਨੇ ਦੱਸਿਆ ਕਿ ਕਣਕ ਦੀ ਫਸਲ ਪੱਕਣ ਤੇ ਆਈ ਹੋਈ ਹੈ ਅਤੇ ਖੇਤਾ ਵਿਚ ਫਿਰਦੇ ਅਵਾਰਾ ਰੋਝਾ ਦਾ ਝੁੰਡ ਕਿਸਾਨਾ ਦੀਆ ਫਸਲਾ ਬਰਬਾਦ ਕਰ ਰਿਹਾ ਹੈ।ਉਨ੍ਹਾ ਦੱਸਿਆ ਕਿ ਇਨ੍ਹਾ ਰੋਝਾ ਦੇ ਕਾਰਨ ਕਈ ਕੀਮਤੀ ਜਾਨਾ ਵੀ ਜਾ ਚੁੱਕੀਆ ਹਨ ਕਿਉਕਿ ਰਾਤ ਸਮੇਂ ਰੋਝ ਵਾਹਨ ਦੀ ਲਾਈਟ ਦੇ ਸਾਹਮਣੇ ਅਚਾਨਕ ਆ ਖੜ੍ਹੇ ਹੁੰਦੇ ਹਨ ਜਿਸ ਕਾਰਨ ਸੜਕ ਹਾਦਸੇ ਹੋ ਰਹੇ ਹਨ।ਉਨ੍ਹਾ ਦੱਸਿਆ ਕਿ ਇਹ ਰੋਝ ਇਕੱਲੇ ਵਿਅਕਤੀ ਤੇ ਵੀ ਹਮਲਾ ਕਰ ਦਿੰਦੇ ਹਨ ਜਿਸ ਕਰਕੇ ਕਿਸਾਨ ਇਕੱਲੇ ਖੇਤਾ ਵਿਚ ਜਾਣ ਤੋ ਗੁਰੇਜ ਕਰ ਰਹੇ ਹਨ।ਉਨ੍ਹਾ ਪ੍ਰਸਾਸਨ ਤੋ ਮੰਗ ਕੀਤੀ ਕਿ ਅਵਾਰਾ ਫਿਰਦੇ ਰੋਝਾ ਨੂੰ ਕਾਬੂ ਕਰਕੇ ਕਿਸੇ ਢੁੱਕਵੀ ਜਗ੍ਹਾ ਤੇ ਛੱਡਿਆ ਜਾਵੇ।
ਫੋਟੋ ਕੈਪਸਨ:- ਖੇਤਾ ਵਿਚ ਅਵਾਰਾ ਫਿਰਦੇ ਰੋਝਾ ਦਾ ਝੁੰਡ