ਅਮਿੱਟ ਯਾਦਾ ਛੱਡ ਗਿਆ ਪਿੰਡ ਮੱਲ੍ਹਾ ਦਾ ਸੱਭਿਆਚਾਰਕ ਮੇਲਾ

ਹਠੂਰ,13,ਮਾਰਚ-(ਕੌਸ਼ਲ ਮੱਲ੍ਹਾ)-ਯੂਥ ਇੰਡੀਪੈਂਡੈਂਟ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ:) ਮੱਲ੍ਹਾ,ਸਮੂਹ ਐਨ.ਆਰ.ਆਈ ਵੀਰਾ ਅਤੇ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਅਠਾਰਵਾਂ ਸੱਭਿਆਚਾਰਕ ਮੇਲਾ ਅਤੇ ਭੰਡਾਰਾ ਪੀਰ ਬਾਬਾ ਲੱਖ ਦਾਤਾ ਦੀ ਦਰਗਾਹ ਪਿੰਡ ਮੱਲ੍ਹਾ ਵਿਖੇ ਕਰਵਾਇਆ ਗਿਆ।ਇਸ ਮੌਕੇ ਸਮੂਹ ਮੇਲਾ ਪ੍ਰਬੰਧਕੀ ਕਮੇਟੀ ਨੇ ਪੀਰ ਬਾਬਾ ਲਾਲਾ ਵਾਲੇ ਦੀ ਦਰਗਾਹ ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ।ਇਸ ਮੇਲੇ ਦੀ ਸੁਰੂਆਤ ਗਗਨ ਮੱਲ੍ਹਾ ਨੇ ਧਾਰਮਿਕ ਗੀਤ ਨਾਲ ਕੀਤੀ।ਇਸ ਮੌਕੇ ਗਾਇਕ ਜੋੜੀ ਬਲਕਾਰ ਅਣਖੀਲਾ ਅਤੇ ਬੀਬਾ ਮਨਜਿੰਦਰ ਗੁਲਸ਼ਨ ਨੇ ਇੱਕ ਦਰਜਨ ਤੋ ਵੱਧ ਹਿੱਟ ਗੀਤ ਪੇਸ ਕੀਤੇ।ਇਸ ਮੇਲੇ ਵਿਚ ਕਾਮੇਡੀ ਕਲਾਕਾਰ ਮਿੰਟੂ ਜੱਟ(ਭਾਨਾ ਭਗੌੜਾ),ਨਵਤੋਜ ਟਿੱਬਾ (ਬੀਬੋ ਭੂਆ),ਜਸਪ੍ਰੀਤ ਕੌਰ ਧਾਲੀਵਾਲ,ਜਗਦੀਪ ਜੋਗਾ ਨੇ ਹਾਸਰਸ ਸਕਿੱਟ ਪੇਸ ਕਰਕੇ ਦਰਸਕਾ ਦੇ ਢਿੱਡੀ ਪੀੜਾ ਪਾਈਆ। ਇਸ ਮੌਕੇ ਗਾਇਕ ਰਾਜੂ ਗਿੱਲ,ਗਾਇਕ ਗਗਨ ਮੱਲ੍ਹਾ,ਗਾਇਕ ਪਾਰਸ ਮੱਲ੍ਹਾ,ਸੁਭਾਸ ਭੱਟੀ,ਸੰਮਾ ਜਗਰਾਓ ਨੇ ਪਰਿਵਾਰਕ ਗੀਤ ਗਾ ਕੇ ਆਪਣੀ ਹਾਜ਼ਰੀ ਲਗਵਾਈ।ਇਸ ਮੌਕੇ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਰਣਧੀਰ ਸਿੰਘ ਧੀਰਾ ਅਤੇ ਬਾਬਾ ਜੋਗਿੰਦਰ ਸਿੰਘ ਨੇ ਸਾਝੇ ਤੌਰ ਤੇ ਵੱਡੀ ਗਿਣਤੀ ਵਿਚ ਪੁੱਜੇ ਸਮੂਹ ਦਰਸਕਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਡਾ ਸੱਭਿਆਚਾਰ ਬਹੁਤ ਹੀ ਅਮੀਰ ਹੈ ਇਸ ਨੂੰ ਸਾਭਣਾ ਸਾਡਾ ਮੁੱਢਲਾ ਫਰਜ ਬਣਦਾ ਹੈ ਅੰਤ ਵਿਚ ਮੇਲਾ ਕਮੇਟੀ ਦੇ ਮੁੱਖ ਪ੍ਰਬੰਧਕ ਰਣਧੀਰ ਸਿੰਘ ਧੀਰਾ,ਗੁਰਚਰਨ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਨੇ ਸਾਝੇ ਤੌਰ ਤੇ ਸਮੂਹ ਕਲਾਕਾਰਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਵੱਡੀ ਗਿਣਤੀ ਵਿਚ ਪੁੱਜੇ ਸਮੂਹ ਦਰਸਕਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਹਰਬੰਸ ਸਿੰਘ,ਸਾਬਕਾ ਸਰਪੰਚ ਗੁਰਮੇਲ ਸਿੰਘ,ਬਾਬਾ ਜੋਗਿੰਦਰ ਸਿੰਘ,ਬਾਬਾ ਭੋਲੇ ਸਾਹ,ਪ੍ਰਧਾਨ ਕੁਲਦੀਪ ਸਿੰਘ,ਗੋਪੀ ਡਾਗੀਆਂ,ਹਰਮਨਦੀਪ ਸਿੰਘ ਮਧੇਕੇ, ਸੀਰਾ ਲੋਪੋ,ਲੱਬੀ ਮੱਲ੍ਹਾ,ਮਨੀ ਸਿੱਧੂ,ਰਾਜਾ ਸਿੱਧੂ,ਸੰਦੀਪ ਸੋਹਣੀ,ਜਗਵਿੰਦਰਪਾਲ ਸਿੰਘ ਕੈਨੇਡਾ,ਸੰਨੀ ਦਿਓਲ,ਗੁਰਮੇਲ ਸਿੰਘ ਗੇਲਾ ਮੰਡੀਲਾ,ਸੁੱਖੀ ਦਿਓਲ ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਤੋ ਇਲਾਵਾ ਵੱਡੀ ਗਿਣਤੀ ਵਿਚ ਦਰਸਕ ਹਾਜਰ ਸਨ।    
ਫੋਟੋ ਕੈਪਸਨ:-ਮੇਲਾ ਕਮੇਟੀ ਕਲਾਕਾਰਾ ਨੂੰ ਸਨਮਾਨਿਤ ਕਰਦੀ ਹੋਈ