ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 34 ਵਾਂ ਦਿਨ

ਆਪ ਪਾਰਟੀ ਦੇ ਵਿਧਾਇਕ ਆਖ਼ਰ ਕਿਸ ਦੀ ਗੁਲਾਮੀ ਵਿੱਚ ਨੇ, ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਬੋਲਣ ਨੂੰ ਤਿਆਰ ਨਹੀਂ : ਦੇਵ ਸਰਾਭਾ  
 ਮੁੱਲਾਂਪੁਰ ਦਾਖਾ 26 ਮਾਰਚ (ਸਤਵਿੰਦਰ ਸਿੰਘ ਗਿੱਲ) ਭਾਰਤ ਦੀ ਆਜ਼ਾਦ ਲਈ ਆਪਣੀ ਜਿੰਦੜੀ ਦੇਸ਼ ਦੇ ਲੇਖੇ ਲਾਉਣ ਵਾਲੇ ਗ਼ਦਰ ਪਾਰਟੀ ਦੇ ਨਾਇਕ ,ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਮੇਨ ਸ਼ਹੀਦ ਸਰਾਭਾ ਚੌਕ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ 34ਵੇ ਦਿਨ 'ਚ ਪੁੱਜੀ । ਇਸ ਸਮੇਂ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਬਲਦੇਵ ਸਿੰਘ ਈਸ਼ਨਪੁਰ ਗਿਆਨੀ ਹਰਜੀਤ ਸਿੰਘ ਸਰਾਭਾ , ਜ਼ੋਰਾ ਸਿੰਘ ਸਰਾਭਾ ਸਮੇਤ ਬਲਦੇਵ ਸਿੰਘ ਦੇਵ ਸਰਾਭਾ ਭੁੱਖ ਹਡ਼ਤਾਲ ਤੇ ਬੈਠੇ । ਬਲਦੇਵ ਸਿੰਘ ਦੇਵ ਸਰਾਭਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਵੱਡੇ ਵੱਡੇ ਦਮਗਜ਼ੇ ਮਾਰਨ ਵਾਲੇ ਆਮ ਆਦਮੀ ਪਾਰਟੀ ਦੇ ਲੀਡਰ ਕਿਰਪਾ ਕਰਕੇ ਸਾਨੂੰ ਇੱਕ ਵਾਰੀ ਇਹ ਦੱਸ ਦੇਣ ਕਿ ਉਹ ਕਿਹੜੀ ਆਜ਼ਾਦੀ ਦੀ ਗੱਲ ਕਰਦੇ ਨੇ ਜਿੱਥੇ ਪ੍ਰੋ .ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਸੋਢੀ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਇੱਕ ਸਾਇਨ ਕਰਨੇ ਵੀ ਜ਼ਰੂਰੀ ਨਹੀਂ ਸਮਝੇ ਤੁਸੀਂ ਇਸ ਨੂੰ ਆਜ਼ਾਦੀ ਆਖਦੇ ਹੋ ਜਾਂ ਫੇਰ ਪੰਜਾਬ ਜਿੱਤ ਦੇ ਜਸ਼ਨ ਮੌਕੇ ਸ਼ਹੀਦ ਭਗਤ ਸਿੰਘ ਜੀ ਦੇ ਜੱਦੀ  ਪਿੰਡ ਖਟਕੜ ਕਲਾਂ ਪੀਲੀਆਂ ਪੱਗਾਂ ਬੰਨ੍ਹ ਕੇ ਸਹੁੰ ਖਾਣ ਨੂੰ ਹੀ ਆਜ਼ਾਦੀ ਮੰਨੀ ਬੈਠੇ ਹੋ । ਉਨ੍ਹਾਂ ਅੱਗੇ ਆਖਿਆ ਕਿ ਤੁਸੀਂ ਆਖਦੇ ਹੋ ਕਿ ਕਾਂਗਰਸ ,ਅਕਾਲੀਆਂ ਨੇ ਕੁਝ ਨਹੀਂ ਕੀਤਾ ਤਾਂ ਫਿਰ ਲੋਕਾਂ ਨੇ ਸਾਨੂੰ ਵੱਡੀ ਬਹੁਮਤ ਨਾਲ ਜਤਾਇਆ ਪਰ ਆਮ ਪਾਰਟੀ ਦੇ 92 ਵਿਧਾਇਕ ਜਿੱਤ ਕੇ  ਆਖ਼ਰ ਕਿਸ ਦੀ ਗ਼ਲਾਮੀ ਵਿੱਚ ਨੇ, ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਬੋਲਣ ਨੂੰ ਤਿਆਰ ਨਹੀਂ । ਦੇਵ ਸਰਾਭੇ ਨੇ ਆਖਰ 'ਚ ਆਖਿਆ ਕਿ ਸਿੱਖ ਕੌਮ ਪੰਜਾਬ ਦੇ ਵਾਰਸੋ ਜੇਕਰ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਇਕੱਠੇ ਨਾ ਹੋਏ ਤਾਂ ਫਿਰ ਇਹ ਨਾ ਆਖਿਓ ਕਿ ਤੁਸੀਂ ਉੱਧਮ ,ਭਗਤ, ਸਰਾਭੇ,ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਵਾਰਸ ਹੋ । ਇਸ ਮੌਕੇ ਇੰਦਰਜੀਤ ਸਿੰਘ ਸਹਿਜਾਦ, ਕੁਲਜਿੰਦਰ ਸਿੰਘ ਬੌਬੀ ਸਹਿਜ਼ਾਦ,ਪਰਵਿੰਦਰ ਸਿੰਘ ਟੂਸੇ ,ਯਾਦਵਿੰਦਰ ਸਿੰਘ ਸਰਾਭਾ,ਅਮਰਜੀਤ ਸਿੰਘ ਸਰਾਭਾ,ਸੁਖਵਿੰਦਰ ਸਿੰਘ ਕਾਲਖ  ਸ਼ਿੰਗਾਰਾ ਸਿੰਘ ਟੂਸੇ ,ਅਵਤਾਰ ਸਿੰਘ ਸਰਾਭਾ,ਕੁਲਜੀਤ ਸਿੰਘ ਭੰਵਰਾ ਸਰਾਭਾ,ਰਣਜੀਤ ਸਿੰਘ ਅੱਬੂਵਾਲ, ਗੁਲਜ਼ਾਰ ਸਿੰਘ ਮੋਹੀ, ਸੁਖਵਿੰਦਰ ਸਿੰਘ ਸਰਾਭਾ ,ਸੁਖਦੇਵ ਸਿੰਘ ਰਾਏਕੋਟ, ਮਲਕੀਤ ਸਿੰਘ ਗੁੱਜਰਵਾਲ, ਜਗਦੇਵ ਸਿੰਘ ਦੁੱਗਰੀ ,ਗੁਰਦੇਵ ਸਿੰਘ ਦੁੱਗਰੀ, ਰਣਜੀਤ ਸਿੰਘ ਲੀਲ ,ਜਸਬੀਰ ਸਿੰਘ ਜੱਸਾ, ਹਰਦੀਪ ਸਿੰਘ, ਪਰਮਜੀਤ ਸਿੰਘ ਪੰਮੀ , ਪਰਮਿੰਦਰ ਸਿੰਘ ਬਿੱਟੂ ਸਰਾਭਾ, ਬਲੌਰ ਸਿੰਘ ,ਕੈਪਟਨ ਰਾਮਲੋਕ ਸਿੰਘ ਸਰਾਭਾ, ਹਰਬੰਸ ਸਿੰਘ ਪੰਮਾ, ,ਹਰਜੀਤ ਸਿੰਘ ਸਰਾਭਾ  ਆਦਿ ਨੇ ਵੀ ਹਾਜ਼ਰੀ ਭਰੀ।