ਸਕੂਲ ਵਿਚ ਇਨਾਮ ਵੰਡ ਸਮਾਗਮ ਕਰਵਾਇਆ

ਹਠੂਰ,6,ਅਪ੍ਰੈਲ-(ਕੌਸ਼ਲ ਮੱਲ੍ਹਾ)- ਸਰਕਾਰੀ ਪ੍ਰਾਇਮਰੀ ਸਕੂਲ ਲੱਖਾ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ।ਇਸ ਮੌਕੇ ਬੱਚਿਆਂ ਦਾ ਨਤੀਜਾ ਘੋਸਿਤ ਕਰਨ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ।ਭੋਗ ਉਪਰੰਤ ਨਰਸਰੀ ਤੋਂ ਚੌਥੀ ਜਮਾਤ ਤੱਕ ਦੇ ਪਹਿਲੀ,ਦੂਸਰੀ ਅਤੇ ਤੀਸਰੀ ਪੁਜੀਸਨ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬੱਚਿਆਂ, ਮਾਪਿਆਂ ਅਤੇ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਬਲਾਕ ਮਾਸਟਰ ਟ੍ਰੇਨਰ ਸੁਖਦੇਵ ਸਿੰਘ ਜੱਟਪੁਰੀ ਨੇ ਸਰਕਾਰੀ ਸਕੂਲਾਂ ਵਿੱਚ ਮੁਫਤ ਦਾਖਲਾ,ਮੁਫਤ ਵਰਦੀ,ਮੁਫਤ ਕਿਤਾਬਾਂ,ਦੁਪਹਿਰ ਦਾ ਖਾਣਾ,ਵਜੀਫੇ ਅਤੇੇ ਮੈਡੀਕਲ ਆਦਿ ਦੀਆਂ ਸਹੂਲਤਾਂ ਦਾ ਜਿਕਰ ਕਰਦਿਆਂ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਤ ਕੀਤਾ।ਉਨ੍ਹਾ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਦੇ ਦਾਖਲੇ ਖੁੱਲੇ੍ਹ ਹਨ।ਅੱਜ ਸਰਕਾਰੀ ਸਕੂਲ ਕਿਸੇ ਤੋਂ ਘੱਟ ਨਹੀਂ ਹਨ,ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲ ਪ੍ਰੋਜੈਕਟਰ,ਲਾਇਬ੍ਰੇਰੀ,ਗਣਿਤ ਪਾਰਕ, ਛੋਟੇ ਬੱਚਿਆਂ ਲਈ ਝੂਲੇ ਅਤੇ ਖੇਡਾਂ ਦਾ ਸਮਾਨ ਕੰਪਿਊਟਰ ਅਤੇ ਲੰਿਸਨਿੰਗ ਲੈਬ ਨਾਲ ਲੈਸ ਹਨ।ਇਸ ਸਮੇਂ ਬੱਚਿਆਂ ਵੱਲੋਂ ਧਾਰਮਿਕ ਗੀਤ ਅਤੇ ਕਵੀਸਰੀ ਪੇਸ ਕੀਤੀ ।ਅੰਤ ਵਿੱਚ ਪ੍ਰਭਜੋਤ ਕੌਰ ਨੇ ਆਇਆਂ ਮਾਪਿਆਂ, ਐਸ ਐਮ ਸੀ ਕਮੇਟੀ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਮੁੱਖ ਅਧਿਆਪਕ ਅਜੀਤਪਾਲ ਸਿੰਘ ਮਾਣੂੰਕੇ,ਵਿਕਰਮ ਸ਼ਰਮਾਂ,ਕੁਲਦੀਪ ਕੌਰ,ਮਨਦੀਪ ਕੌਰ, ਬਲਜਿੰਦਰ ਕੌਰ ,ਰਜਿੰਦਰ ਕੌਰ ਲੱਖਾ,ਭੁਪਿੰਦਰ ਸਿੰਘ,ਨਰੇਸ ਕੁਮਾਰ ਆਦਿ ਹਾਜਰ ਸਨ।
ਫੋਟੋ ਕੈਪਸਨ:-ਸਕੂਲੀ ਬੱਚਿਆ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਦਾ ਸਟਾਫ ਅਤੇ ਹੋਰ।