ਥਾਣੇ ਅੱਗੇ ਧਰਨਾ ਲਗਾ ਕੇ ਬੈਠੇ ਧਰਨਕਾਰੀ ਦੀ ਮੋਤ

ਜਗਰਾਉਂ, 10 ਅਪ੍ਰੈਲ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਪੁਲਿਸ ਤਸ਼ੱਦਦ ਦੀ ਸ਼ਿਕਾਰ ਮਿ੍ਰਤਕ ਕੁਲਵੰਤ ਕੌਰ ਦੀ ਮੌਤ ਤੋਂ ਬਾਅਦ ਇਨਸਾਫ ਦੀ ਮੰਗ ਕਰ ਰਹੇ ਹਨ,ਜੋ ਪਿਛਲੇ 18 ਦਿਨ ਤੋਂ ਲਗਾਤਰ ਥਾਣਾ ਸਿਟੀ ਜਗਰਾਉਂ ਦੇ ਅੱਗੇ ਧਰਨਾ ਲਗਾ ਕੇ ਬੈਠੇ ਹੋਏ ਹਨ,ਕਲ ਜਦੋਂ ਧਰਨੇ ਤੇ ਰਿਟਾਇਰ ਬਲਾਕ ਸਿੱਖਿਆ ਅਫ਼ਸਰ ਗੁਰਦੇਵ ਸਿੰਘ ਦੀ ਧਰਨਾ ਸਥਾਨ ਤੇ ਧਰਨੇ ਦੇ ਸਮਰਥਨ ਵਿੱਚ ਬੋਲ ਕੇ ਹਟੇ ਸਨ ਤਾਂ ਕੁਝ ਦੇਰ ਬਾਅਦ ਹੀ ਉਨ੍ਹਾਂ ਦੀ ਮੌਤ ਹੋ ਗਈ, ਜਿਸ ਤੇ ਗੁਸੇਆਏ ਬਾਕੀ ਲੋਕਾਂ ਨੇ ਕਿਹਾ ਕਿ ਗੁਰਦੇਵ ਸਿੰਘ ਹੁਣਾਂ ਦਾ ਬਲੀਦਾਨ ਇੰਝ ਨਹੀਂ ਜਾਵੇਗਾ, ਯਾਦ ਰਹੇ ਇਸ ਧਰਨੇ ਤੇ ਮਿਰਤਕ੍ਹ ਕੁਲਵੰਤ ਕੌਰ ਦੀ ਬਿਰਧ ਮਾਤਾ ਵੀ ਆਪਣੀ ਧੀ ਨੂੰ ਇਨਸਾਫ ਦਿਵਾਉਣ ਲਈ ਉਸ ਧਰਨੇ ਤੇ ਬੈਠੇ ਹੋਏ ਹਨ, ਤੇ ਆਪਣੀ ਧੀ ਨੂੰ ਇਨਸਾਫ ਨਾ ਮਿਲਣ ਤੇ ਉਹ ਇਸੇ ਤਰ੍ਹਾਂ ਹੀ ਬੈਠਣਗੇ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਜਲਦ ਹੀ ਉਨ੍ਹਾਂ ਨਾਲ ਹੋਏ ਜ਼ੁਲਮ ਦਾ ਇਨਸਾਫ ਮਿਲੇ ਤਾਂ ਜ਼ੋ ਉਨਾਂ ਦੀ ਮਿਰਤਕ ਬੇਟੀ ਦੀ ਆਤਮਾ ਨੂੰ ਸ਼ਾਂਤੀ ਮਿਲ਼ੇ।