ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਨਵੇਂ ਵਿੱਦਿਅਕ ਵਰ੍ਹੇ ਦੀ ਆਰੰਭਤਾ ਲਈ ਅਖੰਡ-ਪਾਠ ਸਾਹਿਬ ਦੇ ਭੋਗ ਪਾਏ

ਜਗਰਾਉ 11 ਅਪ੍ਰੈਲ (ਅਮਿਤਖੰਨਾ)ਬਲੌਜ਼ਮਜ਼ ਕਾਨਵੈਂਟ ਸਕੂਲ ਸਿੱਧਵਾਂ ਬੇਟ ਰੋਡ ਜਗਰਾਉਂ ਵਿਖੇ ਨਵੇਂ ਵਿੱਦਿਅਕ ਵਰੇ੍ਹ ਦੀ ਚੜ੍ਹਦੀ ਕਲਾ ਨਾਲ ਆਰੰਭਤਾ ਲਈ ਮਿਤੀ 9 ਅਪ੍ਰੈਲ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਸਕੂਲ ਵਿਚ ਪਵਾ ਕੇ ਸ੍ਰੀ ਅਖੰਡ-ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਜਿੰਨ੍ਹਾਂ ਦੇ ਭੋਗ ਮਿਤੀ 11 ਅਪ੍ਰੈਲ ਨੂੰ ਸਮੂਹ ਬਲੌਜ਼ਮਜ਼ ਪਰਿਵਾਰ ਦੀ ਹਾਜ਼ਰੀ ਲਗਵਾਉਂਦੇ ਹੋਏ ਪਾਏ ਗਏ। ਬਾਬਾ ਇਕਬਾਲ ਸਿੰਘ ਤੁਗਲ ਨੇ ਕੀਰਤਨ ਦੀ ਸਾਂਝ ਪਾ ਕੇ ਸਮੁੱਚੀ ਸੰਗਤ ਨੂੰ ਨਿਹਾਲ ਕੀਤਾ ਤੇ ਕੜਾਹ ਪ੍ਰਸ਼ਾਦ ਦੀ ਦੇਗ ਉਪਰੰਤ ਗੁਰੂ ਕੇ ਲੰਗਰ ਅਤੱੁਟ ਵਰਤਾਏ ਗਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਗੁਰੂ ਸਾਹਿਬ ਆਉਣ ਤੇ ਸ਼ੁਕਰਾਨਾ ਕੀਤਾ ਤੇ ਕਿਹਾ ਕਿ ਕਿਸੇ ਵੀ ਕਾਰਜ ਦੀ ਆਰੰਭਤਾ ਮੌਕੇ ਆਪ ਦੀ ਹਾਜ਼ਰੀ ਉਸ ਕਾਰਜ ਨੂੰ ਨਿਰਵਿਘਨਤਾ ਸਹਿਤ ਸੰਪੂਰਨ ਕਰਦੀ ਹੈ। ਅਸੀਂ ਹਰ ਵਰ੍ਹੇ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਮਹਾਰਾਜ ਦੇ ਚਰਨ ਸਕੂਲ ਅੰਦਰ ਪਵਾ ਕੇ ਉਹਨਾਂ ਤੋਂ ਓਟ ਆਸਰਾ ਲਿਆ। ਬੱਚਿਆਂ ਦੀ ਆਪਣੇ ਧਰਮ ਪ੍ਰਤੀ ਸਤਿਕਾਰ ਦੀ ਭਾਵਨਾ ਵਿਚ ਵਾਧਾ ਹੁੰਦਾ ਹੈ। ਨਵੇਂ ਬੱਚਿਆਂ ਦੇ ਸ਼ੁਰੂਆਤ ਤੋਂ ਅਖ਼ੀਰਲੀਆਂ ਜਮਾਤਾਂ ਤੱਕ ਚੜ੍ਹਦੀ ਕਲਾ ਦਾ ਆਸਰਾ ਮੰਗਿਆ ਤੇ ਸਕੂਲ, ਬੱਚਿਆਂ, ਪ੍ਰਿੰਸੀਪਲ, ਸਟਾਫ਼ ਅਤੇ ਮੈਨੇਜ਼ਮੈਂਟ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆ ਅਤੇ ਸ:ਰਛਪਾਲ ਸਿੰਘ ਨੇ ਵੀ ਭੋਗ ਮੌਕੇ ਹਾਜ਼ਰੀ ਭਰੀ।