ਨਸ਼ਾ ਤੇ ਪਤਿਤਪੁਣਾ ਰੋਕਣ ਲਈ ਲੋਕ ਲਾਮਬੰਦੀ ਜ਼ਰੂਰੀ 

ਲੇਖਕ ਪਵਿੱਤਰ ਕੌਰ ਮਾਟੀ

 ਨਾਨਕਸਰ ਕਲੇਰਾਂ, 12 ਅਪ੍ਰੈਲ ( ਬਲਵੀਰ ਸਿੰਘ ਬਾਠ) ਪੰਜਾਬ ਚ ਵਧ ਰਹੇ ਨਸ਼ਿਆਂ ਦੇ ਰੁਝਾਨ ਤੇ ਪਤਿੱਤਪੁਣੇ ਪੰਜਾਬੀਆਂ ਦੇ ਮੱਥੇ ਤੇ ਕਲੰਕ ਹੈ ਇਸ ਨੂੰ ਇਕੱਲੀ ਸਰਕਾਰ ਹੀ ਨਹੀਂ ਮਿਟਾ ਸਕਦੀ ਇਸ ਨੂੰ ਠੱਲ੍ਹ ਪਾਉਣ ਲਈ ਅਤੇ ਖਤਮ ਕਰਨ ਲਈ ਪੰਜਾਬ ਅਤੇ ਪੰਜਾਬੀਆਂ ਨੂੰ  ਇੱਕਜੁੱਟ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਦੇ ਉੱਘੇ ਲੇਖਕ ਪਵਿੱਤਰ ਕੌਰ ਮਾਟੀ ਨੇ ਜਨਸ਼ਕਤੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ  ਉਨ੍ਹਾਂ  ਕਿਹਾ ਕਿ ਕੁਝ ਲੋਕਾਂ ਦੀ ਆਦਤ ਬਣ ਚੁੱਕੀ ਹੈ ਕਿ ਕਿਸੇ ਦੇ ਬੱਚੇ ਨੂੰ ਨਸ਼ਾ ਕਰਦਾ ਦੇਖ ਕੇ ਖੁਸ਼ ਹੁੰਦੇ ਹਨ ਜਦੋਂ ਕਿ ਇਹ ਭੁੱਲ ਜਾਂਦੇ ਹਨ ਕਿ ਉਹਨਾਂ ਦਾ ਵੀ ਕੋਈ ਪਰਿਵਾਰ ਦਾ ਬੱਚਾ ਕਦੇ ਇਸ ਦੀ ਲਪੇਟ ਵਿੱਚ ਆ ਸਕਦਾ ਹੈ  ਕੋਈ ਪਤਾ ਨਹੀਂ ਲੱਗਦਾ ਉਨ੍ਹਾਂ ਕਿਹਾ ਕਿ ਨਸ਼ਾ ਇੱਕ ਚਿੰਤਾ ਦਾ ਵਿਸ਼ਾ ਹੈ ਤੇ ਇਸ ਨਾਲ ਆਏ ਦਿਨ ਹੋ ਰਹੀਆਂ ਮੌਤਾਂ ਤੋਂ ਮੂੰਹ ਵੀ ਨਹੀਂ ਮੋੜਿਆ ਜਾ ਸਕਦਾ  ਕਿਉਂਕਿ ਇਸ ਨਸ਼ੇ ਦੀ ਲੱਤ ਬਹੁਤ ਭੈੜੀ ਹੈ ਇਸ ਇਸ ਸਮੇਂ ਮਾਟੀ ਨੇ ਪੇਂਡੂ ਇਲਾਕਿਆਂ ਦੀ ਗੱਲ ਕਰਦਿਆਂ ਆਖਿਆ ਕਿ ਪਿੰਡਾਂ ਚ ਨਸ਼ੇੜੀਆਂ ਅਤੇ ਤਸਕਰਾਂ ਨੇ ਸਖ਼ਤੀ ਤੇ  ਫੜੇ ਜਾਣ   ਦੇ ਡਰੋਂ ਨਸ਼ਾ ਵੇਚਣ ਤੇ ਖਰੀਦਣ ਦੇ ਨਵੇਂ ਢੰਗ ਲੱਭ ਲਏ ਹਨ ਇਨ੍ਹਾਂ ਨੂੰ ਨੱਥ ਪਾਉਣ ਲਈ ਪਿੰਡ ਵਾਸੀਆਂ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਪਣੇ ਪੱਧਰ ਤੇ ਨਸ਼ਾ ਵੇਚਣ ਵਾਲਿਆਂ ਦੀ ਪਛਾਣ ਕਰਕੇ ਕਾਨੂੰਨ ਹਵਾਲੇ ਕਰਨਾ ਪਵੇਗਾ  ਇਸ ਨਾਲ ਜਿੱਥੇ ਪ੍ਰਸ਼ਾਸਨ ਨੂੰ ਸਹਿਯੋਗ ਮਿਲੇਗਾ ਉਥੇ ਹੀ ਕਈ ਮਾਵਾਂ ਦੇ ਪੁੱਤ ਮਰਨੋਂ ਬਚਾਏ ਜਾ ਸਕਣਗੇ  ਤਾਂ ਹੀ ਅਸੀਂ ਨਰੋਆ ਅਤੇ ਤਕੜਾ ਸਮਾਜ ਸਿਰਜਣ ਵਿੱਚ ਕਾਮਯਾਬ ਹੋਵਾਂਗੇ