ਸਰਕਾਰੀ ਹਸਪਤਾਲ ਹਠੂਰ ਵਿਚ ਸਿਹਤ ਮੇਲਾ ਲਾਇਆ

ਹਠੂਰ,22,ਅਪ੍ਰੈਲ-(ਕੌਸ਼ਲ ਮੱਲ੍ਹਾ)-ਅਜਾਦੀ ਦੀ 75 ਵੀਂ ਵਰੇ੍ਹਗੰਢ ਨੂੰ ਸਮਰਪਿਤ ਸਰਕਾਰੀ ਹਸਪਤਾਲ ਹਠੂਰ ਦੇ ਐਸ ਐਮ ਓ ਡਾਕਟਰ ਵਰੁਣ ਸੱਘੜ ਦੀ ਅਗਵਾਈ ਹੇਠ ਹਠੂਰ ਵਿਖੇ ਪਹਿਲਾ ਸਿਹਤ ਮੇਲਾ ਲਾਇਆ ਗਿਆ।ਇਸ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਰੀਬਨ ਕੱਟ ਕੇ ਕੀਤਾ।ਇਸ ਮੌਕੇ ਸਰਕਾਰੀ ਹਸਪਤਾਲ ਹਠੂਰ ਦੇ ਸਮੂਹ ਸਟਾਫ ਵੱਲੋ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਦਾ ਭਰਵਾ ਸਵਾਗਤ ਕੀਤਾ ਗਿਆ।ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੇ ਇਲਾਕਾ ਨਿਵਾਸੀਆ ਨੂੰ ਸੰਬੋਧਨ ਕਰਦਿਆ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਅਜਿਹੇ ਮੇਲੇ ਕਰਵਾਉਣੇ ਅੱਜ ਸਮੇਂ ਦੀ ਮੁੱਖ ਲੋੜ ਹਨ ਕਿਉਕਿ ਇਨ੍ਹਾ ਮੇਲਿਆ ਵਿਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਨਿਰੋਏ ਜੀਵਨ ਜਿਉਣ ਦੀ ਜਾਚ ਆਉਦੀ ਹੈ।ਇਸ ਮੌਕੇ ਡਾ: ਅਮਰਿੰਦਰ ਸਿੰਘ ਮਾਣੂੰਕੇ,ਡਾ: ਹਰਸਿਮਰਨ ਕੌਰ ਡੈਟਲ ਸਰਜਨ ਹਠੂਰ ਨੇ ਲੋਕਾ ਨੂੰ ਸਿਹਤ ਸਹੂਲਤਾ ਬਾਰੇ ਵਿਸਥਾਰਪੂਰਕ ਚਾਨਣਾ ਪਾਇਆ ਅਤੇ ਵੱਖ-ਵੱਖ ਬਿਮਾਰੀਆ ਤੋ ਬਚਣ ਲਈ ਜਾਣਕਾਰੀ ਦਿੱਤੀ।ਅੰਤ ਵਿਚ ਐਸ ਐਮ ਓ ਡਾਕਟਰ ਵਰੁਣ ਸੱਘੜ ਅਤੇ ਸਮੂਹ ਸਟਾਫ ਵੱਲੋ ਮੁੱਖ ਮਹਿਮਾਨ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਮੇਲੇ ਵਿਚ ਪਹੁੰਚੇ ਇਲਾਕਾ ਨਿਵਾਸੀਆ ਦਾ ਧੰਨਵਾਦ ਕੀਤਾ।ਇਸ ਮੌਕੇ ਸਟਾਫ ਵੱਲੋ ਹਸਪਤਾਲ ਹਠੂਰ ਵਿਚ ਐਕਸਰੇ ਵਿਭਾਗ ਰੇਡੀਓਗ੍ਰਾਫਰ ਦੀ ਅਤੇ ਗਾਇਨੀ ਓ ਪੀ ਡੀ ਲਈ ਡਾਕਟਰ ਨਿਯੁਕਤ ਕਰਨ ਲਈ ਮੰਗ ਪੱਤਰ ਦਿੱਤਾ ਗਿਆ।ਇਸ ਸਿਹਤ ਮੇਲੇ ਵਿਚ 800 ਮਰੀਜਾ ਨੇ ਲਾਭ ਪ੍ਰਾਪਤ ਕੀਤਾ।ਜਿਨ੍ਹਾ ਦੇ ਮੌਕੇ ਤੇ ਫਰੀ ਦਵਾਈਆ ਅਤੇ ਫਰੀ ਟੈਸਟ ਕੀਤੇ ਗਏ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਜਸਵਿੰਦਰ ਕੌਰ ਮੱਲ੍ਹਾ ਨੇ ਨਿਭਾਈ।ਇਸ ਮੌਕੇ ਉਨ੍ਹਾ ਨਾਲ ਡਾਕਟਰ ਅਮਨਪ੍ਰੀਤ ਸਿੰਘ,ਡਾ:ਵਿਕਾਸ,ਡਾ:ਸਰਵਰਨਜੀਤ ਕੌਰ,ਸਵਰਨ ਸਿੰਘ ਡੱਲਾ,ਪ੍ਰੀਤਮ ਸਿੰਘ ਅਖਾੜਾ,ਕੁਲਵਿੰਦਰ ਸਿੰਘ ਕਾਲਾ,ਯੂਥ ਆਗੂ ਸਿਮਰਨਜੋਤ ਸਿੰਘ ਗਾਹਲੇ, ਭਾਗ ਸਿੰਘ ਗੋਲਡੀ,ਸਰਪੰਚ ਮਲਕੀਤ ਸਿੰਘ ਹਠੂਰ,ਪੰਚ ਅਮਨਪ੍ਰੀਤ ਸਿੰਘ ਫਰਵਾਹਾ,ਪੰਚ ਰਣਜੋਧ ਸਿੰਘ ਜੋਧਾ,ਪ੍ਰਧਾਨ ਤਰਸੇਮ ਸਿੰਘ,ਪ੍ਰਧਾਨ ਹਰਜੀਤ ਸਿੰਘ,ਸੁੱਖਾ ਬਾਠ ਚਕਰ,ਗੁਰਦੀਪ ਸਿੰਘ ਭੁੱਲਰ,ਸੁਰਿੰਦਰ ਸਿੰਘ ਲੱਖਾ,ਪਰਮਿੰਦਰ ਸਿੰਘ,ਨੰਬੜਦਾਰ ਸੁਖਵਿੰਦਰ ਸਿੰਘ,ਪੰਚ ਸੋਹਣ ਸਿੰਘ,ਸੁਰਿੰਦਰ ਸਿੰਘ ਸੱਗੂ,ਗੁਰਜੰਟ ਸਿੰਘ ਖਾਲਸਾ,ਰਾਣੀ ਹਠੂਰ,ਗੁਰਚਰਨ ਸਿੰਘ,ਗੁਰਮਿੰਟ ਸਿੰਘ,ਮਨਜੀਤ ਕੌਰ ਲੋਪੋ,ਕਮਲਜੀਤ ਕੌਰ ਮਾਣੂੰਕੇ,ਰਾਣਾ ਸਿੰਘ ਆਦਿ ਹਾਜ਼ਰ ਸਨ।