ਸਕੂਲ ਵਿੱਚ ਕਦਰਾਂ ਕੀਮਤਾਂ ਪ੍ਰਤੀ ਸੈਮੀਨਾਰ ਲਗਾਇਆ  

 

ਜਗਰਾਉਂ , 24 ਅਪ੍ਰੈਲ (ਬਲਦੇਵ ਸਿੰਘ  ) ਅੱਜ ਸਹਿਜ ਪਾਠ ਸੇਵਾ ਲਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵੱਲੋਂ ਐਸ ਐਸ ਐਸ ਸਕੂਲ ਸ਼ੇਰਪੁਰ ਕਲਾਂ ਵਿਖੇ ਸਮੂਹ ਵਿਦਿਆਰਥੀ ਵਰਗ ਲਈ ਨੈਤਿਕ ਕਦਰਾਂ ਕੀਮਤਾਂ ਅਤੇ ਮਨੁੱਖੀ ਸ਼ਖ਼ਸੀਅਤਾਂ ਦੀ ਉਸਾਰੀ ਦੇ ਵਿਸ਼ੇ ਤੇ ਇਕ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ। ਜਿਸ ਦੀਆਂ ਸੇਵਾਵਾਂ ਬਤੌਰ ਲੈਕਚਰਾਰ ਸ ਅੰਮ੍ਰਿਤਪਾਲ ਸਿੰਘ ਸੰਗਰੂਰ ਅਤੇ ਇਲਾਕਾ ਇੰਚਾਰਜ ਸ ਗੁਰਸੇਵਕ ਸਿੰਘ ਛੱਜਾਵਾਲ ਵੱਲੋਂ ਬਾਖੂਬੀ ਨਿਭਾਈਆਂ ਗਈਆਂ  । ਇਸ ਸਮੇਂ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਚਿੱਤਰ ਜੀਵਨ ਨੂੰ ਦਰਸਾਉਂਦੀਆਂ ਪੁਸਤਕਾਂ ਵੀ ਵੰਡੀਆਂ ਗਈਆਂ  । ਇਸ ਦੇ ਨਾਲ ਹੀ ਸ੍ਰੀ ਸਹਿਜ ਪਾਠ ਸੰਪੂਰਨ ਕਰਨ ਦੇ ਦੋ ਵਿਦਿਆਰਥਣਾਂ ਕਿਰਨਦੀਪ ਕੌਰ ਅਤੇ ਹਰਪ੍ਰੀਤ ਕੌਰ ਨੂੰ ਉਪਰੋਕਤ ਸੰਸਥਾ ਵੱਲੋਂ  ਉਨ੍ਹਾਂ ਦੀ ਹੌਸਲਾ ਵਧਾਈ ਲਈ ਉਚੇਚੇ ਤੌਰ ਤੇ ਸਨਮਾਨ ਵੀ ਕੀਤਾ ਗਿਆ  । ਪੜ੍ਹਾਈ ਦੇ ਨਾਲ ਨਾਲ ਸਮਾਜਿਕ ਅਤੇ ਨੈਤਿਕ ਕਦਰਾਂ ਕੀਮਤਾਂ ਬਾਰੇ ਬੁਲਾਰਿਆਂ ਨੇ ਬੋਲਦਿਆਂ ਵਿਦਿਆਰਥੀਆਂ ਵਿੱਚ ਸੁਚੱਜੀ ਜਾਗ੍ਰਿਤੀ ਵੀ ਪੈਦਾ ਕੀਤੀ  । ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਨੋਦ ਕੁਮਾਰ, ਕੰਵਲਜੀਤ ਸਿੰਘ, ਬਲਦੇਵ ਸਿੰਘ, ਸਰਪ੍ਰੀਤ ਸਿੰਘ, ਪਰਗਟ ਸਿੰਘ, ਗੁਰਵਿੰਦਰ ਛਾਬਡ਼ਾ, ਕਮਲਜੀਤ, ਹਰਮਿੰਦਰ ਸਿੰਘ , ਦਵਿੰਦਰ ਸਿੰਘ, ਹਰਕਮਲਜੀਤ ਸਿੰਘ,  ਰਵਿੰਦਰ ਕੌਰ, ਸੀਮਾ ਸ਼ੈਲੀ, ਪ੍ਰਦੀਪ ਕੌਰ ,ਪਰਮਿੰਦਰ ਕੌਰ , ਮਨਰਮਨ ਕੌਰ , ਸੁਖਦੀਪ ਕੌਰ ,ਰਾਮ ਪ੍ਰਕਾਸ਼ ਕੌਰ,  ਕੁਲਵਿੰਦਰ ਕੌਰ , ਸੀਮਾ ਆਹੂਜਾ , ਕਿਰਨਦੀਪ ਕੌਰ ਆਦਿ ਹਾਜ਼ਰ ਸਨ। ਅੰਤ ਵਿਚ ਕਮਲਜੀਤ ਸਿੰਘ  ਨੇ ਆਈਆਂ ਮਹਾਨ ਸ਼ਖ਼ਸੀਅਤਾਂ ਦਾ ਸਕੂਲ ਵੱਲੋਂ ਧੰਨਵਾਦ ਕੀਤਾ  ।