ਆਮ-ਆਦਮੀ ਪਾਰਟੀ ਇਕਾਈ ਭੰਮੀਪੁਰਾ ਕਲਾਂ ਦੀ ਮੀਟਿੰਗ ਹੋਈ

ਹਠੂਰ,5,ਮਈ-(ਕੌਸ਼ਲ ਮੱਲ੍ਹਾ)-ਆਮ-ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਸੱਗੂ ਦੀ ਅਗਵਾਈ ਹੇਠ ਵਰਕਰਾ ਅਤੇ ਆਹੁਦੇਦਾਰਾ ਦੀ ਮੀਟਿੰਗ ਵੀਰਵਾਰ ਨੂੰ ਪਿੰਡ ਭੰਮੀਪੁਰਾ ਕਲਾਂ ਵਿਖੇ ਹੋਈ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆ ਪ੍ਰਧਾਨ ਸੁਰਿੰਦਰ ਸਿੰਘ ਸੱਗੂ ਨੇ ਕਿਹਾ ਕਿ ਜੋ ਪਿੰਡ ਵਾਸੀਆ ਨੂੰ ਸਮੱਸਿਆਵਾ ਆ ਰਹੀਆ ਹਨ ਉਨ੍ਹਾ ਸਮੱਸਿਆਵਾ ਨੂੰ ਹੱਲ ਕਰਵਾਉਣ ਲਈ ਲਿਖਤੀ ਰੂਪ ਵਿਚ ਭੰਮੀਪੁਰਾ ਇਕਾਈ ਦੇ ਆਗੂਆ ਨੂੰ ਦਿੱਤਾ ਜਾਵੇ ਤਾਂ ਜੋ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਧਿਆਨ ਵਿਚ ਲਿਆ ਕੇ ਸਮੱਸਿਆਵਾ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇ।ਇਸ ਮੌਕੇ ਪਿੰਡ ਭੰਮੀਪੁਰਾ ਕਲਾਂ ਵਿਚ ਵਿਕ ਰਿਹਾ ਚਿੱਟਾ ਬੰਦ ਕਰਵਾਉਣਾ ਲਈ,ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਕਰਨਾ,ਸਕੂਲ ਨੂੰ ਅੱਪਗ੍ਰੇਡ ਕਰਵਾਉਣਾ,ਛੱਪੜਾ ਦੀ ਸਫਾਈ ਕਰਵਾਉਣੀ ਅਤੇ ਪਿੰਡ ਦੀ ਸੁੰਦਰਤਾ ਲਈ ਛਾਦਾਰ ਅਤੇ ਫਲਦਾਰ ਬੂਟੇ ਲਾਉਣ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ।ਉਨ੍ਹਾ ਦੱਸਿਆ ਕਿ ਇਹ ਮਤੇ ਦੀਆ ਕਾਪੀਆ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ,ਐਸ ਡੀ ਐਮ ਜਗਰਾਓ,ਡਿਪਟੀ ਕਮਿਸਨਰ ਲੁਧਿਆਣਾ ਅਤੇ ਐਸ ਐਸ ਪੀ ਜਗਰਾਓ ਨੂੰ ਇਕਾਈ ਭੰਮੀਪੁਰਾ ਕਲਾਂ ਖੁਦ ਜਾ ਕੇ ਦੇਵੇਗੀ ।ਇਸ ਮੌਕੇ ਉਨ੍ਹਾ ਸਮੂਹ ਪਿੰਡ ਵਾਸੀਆ ਨੂੰ ਬੇਨਤੀ ਕੀਤੀ ਕਿ ਪਾਰਟੀਬਾਜੀ ਤੋ ਉੱਪਰ ਉੱਠ ਕੇ ਸਾਥ ਦੇਣ।ਇਸ ਮੌਕੇ ਉਨ੍ਹਾ ਨਾਲ ਦਵਿੰਦਰ ਸਿੰਘ,ਮੋਹਣ ਸਿੰਘ,ਰਘਵੀਰ ਸਿੰਘ, ਮਾ:ਮਨਦੀਪ ਸਿੰਘ,ਕਰਮਜੀਤ ਸਿੰਘ,ਸ਼ਮਸੇਰ ਸਿੰਘ,ਬਲਦੇਵ ਸਿੰਘ,ਮੰਦਰ ਸਿੰਘ,ਕੁਲਦੀਪ ਸਿੰਘ,ਰਾਣਾ ਸਿੰਘ,ਨਿਰਮਲ ਸਿੰਘ,ਸੁਖਮੰਦਰ ਸਿੰਘ,ਲਖਵੀਰ ਸਿੰਘ,ਕਾਲਾ ਸਿੰਘ,ਬਖਸੀਸ ਸਿੰਘ, ਲਛਮਣ ਸਿੰਘ ਆਦਿ ਹਾਜ਼ਰ ਸਨ।