ਵਰਲਡ ਕੈਂਸਰ ਕੇਅਰ ਨੇ ਪਟਿਆਲੇ ਦੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਲਾਇਆ ਮੈਗਾ ਕੈਂਸਰ ਜਾਂਚ ਅਤੇ ਅਵੇਅਰਨੈੱਸ ਕੈਂਪ  

ਪਟਿਆਲਾ, 29  ਮਈ (ਗੁਰਸੇਵਕ ਸਿੰਘ ਸੋਹੀ  )ਵਰਲਡ ਕੈਸਰ ਕੇਅਰ ਵੱਲੋਂ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ American Oncology DMCH ਦੇ ਸਹਿਯੋਗ ਨਾਲ Mega Cancer ਜਾਂਚ ਕੈਂਪ ਲਾਇਆ ਗਿਆ । ਜਿਸ ਵਿਚ ਸੈਂਕੜੇ ਲੋਕਾਂ ਨੇ ਆਪਣੀ ਜਾਂਚ ਕਰਵਾਈ । ਇਸ ਸਮੇਂ ਮੈਡਮ ਰਾਜਵਿੰਦਰ ਕੌਰ ਸੁਸਾਇਟੀ ਦੇ ਐਕਟਵਿਸਟ  ਉਚੇਚੇ ਤੌਰ ਤੇ ਕੈਂਪ ਵਿੱਚ ਪਹੁੰਚੇ ਜਿਨ੍ਹਾਂ ਇੰਗਲੈਂਡ ਤੋਂ ਪੁੱਜੇ ਵਰਲਡ ਕੈਂਸਰ ਕੇਅਰ ਦੇ ਬਾਨੀ ਕੁਲਵੰਤ ਸਿੰਘ ਧਾਲੀਵਾਲ ਦੇ ਨਾਲ ਇਸ ਕੈਂਪ ਦਾ ਆਗਾਜ਼ ਕੀਤਾ । ਇਸ ਸਮੇਂ ਡਾ ਕੁਲਵੰਤ ਸਿੰਘ ਧਾਲੀਵਾਲ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਆਖਿਆ ਸਮੇਂ ਦੀ ਮੁੱਖ ਲੋੜ ਹੈ ਲੋਕਾਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣਾ , ਪੰਜਾਬ ਅੰਦਰ ਪਾਣੀ ਦੀ ਸਥਿਤੀ ਬਹੁਤ ਭਿਆਨਕ ਰੂਪ ਧਾਰਨ ਕਰ ਰਹੀ ਹੈ ਉਸ ਪ੍ਰਤੀ ਲੋਕਾਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ , ਨਸ਼ਿਆਂ ਦਾ ਕਹਿਰ ਨੇ ਪੰਜਾਬ ਪੁੱਟ ਸੁੱਟਿਆ ਉਸ ਤੋਂ ਬਚਣ ਦੀ ਜ਼ਰੂਰਤ ਇਸ ਵੱਲ ਪੰਜਾਬੀਆਂ ਨੂੰ ਆਪ ਬਦਲਣਾ ਪਵੇਗਾ ।  ਉਨ੍ਹਾਂ ਅੱਗੇ ਆਖਿਆ ਅਸੀਂ ਐਨ ਆਰ ਆਈ ਲੋਕਾਂ ਦੇ ਸਹਿਯੋਗ ਨਾਲ ਉਪਰਾਲੇ ਕਰਦੇ ਰਹਾਂਗੇ ਪਰ ਤੁਹਾਨੂੰ ਵੀ ਜਾਗਰੂਕ ਹੋਣਾ ਪਵੇਗਾ ਜੇ ਅੱਜ ਪੰਜਾਬ ਨੂੰ ਤੇ ਆਪਣੇ ਆਪ ਨੂੰ ਬਚਾਉਣਾ ਹੈ ।ਇਸ ਸਮੇਂ ਵਰਲਡ ਕੈਂਸਰ ਕੇਅਰ ਦੇ ਡਾ ਧਰਮਿੰਦਰ ਸਿੰਘ ਢਿੱਲੋਂ ਨੇ ਕੁਲਵੰਤ ਸਿੰਘ ਧਾਲੀਵਾਲ ਅਤੇ ਮੈਡਮ ਰਾਜਵਿੰਦਰ ਕੌਰ ਦਾ ਧੰਨਵਾਦ  ਕੀਤਾ।