ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਬਲਾਕ ਮਹਿਲ ਕਲਾਂ ਅਤੇ ਜਿਲਾ ਲੁਧਿਆਣਾ ਦੇ ਕਿਸਾਨ ਵਰਕਰਾਂ ਦਾ ਵਫ਼ਦ ਅੱਜ ਜਿਲਾ ਪੁਲਸ ਦਿਹਾਤੀ  ਐਸ ਐਸ ਪੀ ਦੀਪਕ ਹਿਲੋਰੀ ਨੂੰ ਮਿਲਿਆ

ਜਗਰਾਉਂ- (ਗੁਰਕੀਰਤ ਸਿੰਘ)ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਬਲਾਕ ਮਹਿਲ ਕਲਾਂ ਅਤੇ ਜਿਲਾ ਲੁਧਿਆਣਾ ਦੇ ਕਿਸਾਨ ਵਰਕਰਾਂ ਦਾ ਵਫ਼ਦ ਅੱਜ ਜਿਲਾ ਪੁਲਸ ਦਿਹਾਤੀ  ਐਸ ਐਸ ਪੀ ਦੀਪਕ ਹਿਲੋਰੀ ਨੂੰ ਮਿਲਿਆ।ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਚ ਮਿਲੇ ਵਫ਼ਦ ਨੇ ਪਿੰਡ ਗੋਬਿੰਦਗੜ ਚ ਪੁਲਸ ਵਲੋਂ ਪਿੰਡ ਵਾਸੀਆਂ ਤੇ ਜੁਲਾਈ 2021 ਚ ਦਰਜ ਝੂਠੇ ਪੁਲਸ ਕੇਸ ਵਾਪਸ ਲੈਣ ਦੇ ਮਾਮਲੇ ਵਿਚ ਬਣੀ ਵਿਸ਼ੇਸ਼ ਟੀਮ ਵਲੋਂ ਪੜਤਾਲ ਲੇਟ ਹੋਣ ਤੇ ਰੋਸ ਦਾ ਪ੍ਰਗਟਾਵਾ ਕੀਤਾ‌ ਗਿਆ।ਜਿਲਾ ਪੁਲਸ ਮੁਖੀ ਦੀ ਹਿਦਾਇਤ ਤੇ ਐਸ ਪੀ ਐਚ ਪਿਰਥੀਪਾਲ ਸਿੰਘ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਕ ਹਫਤੇ ਦੇ ਵਿਚ ਵਿਚ ਪੜਤਾਲ ਮੁਕੰਮਲ ਕਰ ਦਿੱਤੀ ਜਾਵੇਗੀ ਤੇ  ਭਰੋਸੇ ਮੁਤਾਬਿਕ ਪੂਰਾ ਇਨਸਾਫ ਦਿੱਤਾ ਜਾਵੇਗਾ।ਵਫ਼ਦ ਨੇ ਪੁਲਸ ਅਧਿਕਾਰੀ ਦੇ ਧਿਆਣ ਚ ਲਿਆਂਦਾ ਕਿ ਉਸ ਸਮੇਂ ਇਲਾਕਾ ਵਾਸੀਆਂ ਵੱਲੋਂ ਰੋਸ ਪ੍ਰਗਟ ਕਰਨ ਅਤੇ ਸੜਕ ਜਾਮ‌ ਕਰਨ ਮੋਕੇ ਬਲਵਿੰਦਰ ਸਿੰਘ ਐਸ ਪੀ ਅਤੇ ਗੁਰਬਚਨ ਸਿੰਘ ਡੀ ਐਸ ਪੀ ਰਾਏਕੋਟ ਨੇ ਧਰਨੇ ਚ ਆ ਕੇ ਵੀਡੀਓ ਰਿਕਾਰਡਿੰਗ ਰਾਹੀਂ ਵਿਸ਼ਵਾਸ਼ ੱਦਿਵਾਇਆ ਸੀ ਕਿ ਇਹ ਪੁਲਸ ਕੇਸ ਰੱਦ ਕਰ ਦਿੱਤਾ ਜਾਵੇਗਾ ਅਤੇ ਦੋਸ਼ੀ ਪੁਲਸ ਕਰਮੀ ਸਸਪੈੰਡ‌ ਕੀਤੇ ਜਾਣਗੇ ਪਰ ਇਕ੍ ਸਾਲ ਦਾ ਸਮਾਂ ਬੀਤ ਜਾਣ‌ ਦੇ‌ ਬਾਵਜੂਦ‌ ਮਸਲਾ ਹੱਲ ਨਹੀਂ‌ ਹੋਇਆ।ਇਸ ਸਮੇਂ ਜਗਰਾਜ ਸਿੰਘ ਹਰਦਾਸਪੁਰਾ, ਕੰਵਲਜੀਤ ਖੰਨਾ, ਲਖਵੀਰ ਸਿੰਘ ਸਮਰਾ, ਅਜਮੇਰ ਸਿੰਘ ਕਾਲਸਾਂ, ਦਲਜੀਤ ਸਿੰਘ ਕਲਸੀ, ਜਸਵਿੰਦਰ ਸਿੰਘ ਭਮਾਲ, ਹਰਬੰਸ ਸਿੰਘ ਰੰਧਾਵਾ, ਸੋਹਣ ਸਿੰਘ ਸਿਧੂ, ਭਿੰਦਰ ਸਿੰਘ, ਮਨਦੀਪ ਸਿੰਘ ਦਧਾਹੂਰ ਆਦਿ ਹਾਜ਼ਰ ਸਨ।