ਸ. ਸੁਖਚੈਨ ਸਿੰਘ ਕੁਰੜ ਤੇ ਗਗਨਦੀਪ ਕੌਰ ਧਾਲੀਵਾਲ ਦੀ ਕਿਤਾਬ “ਮਾਂ ਦੇ ਸੁਪਨਿਆਂ ਦੀ ਪਰਵਾਜ਼”ਸ੍ਰੀ ਗੁਰੂਦੁਆਰਾ ਮਿਲਾਪਸਰ ਸਾਹਿਬ ਕੁਰੜ ਵਿਖੇ ਕੀਤੀ ਗਈ ਲੋਕ ਅਰਪਨ


ਨੇੜਲੇ ਪਿੰਡ ਕੁਰੜ ਜ਼ਿਲ੍ਹਾ ਬਰਨਾਲਾ ਦੇ ਉੱਘੇ ਗੀਤਕਾਰ ਸ. ਸੁਖਚੈਨ ਸਿੰਘ ਕੁਰੜ ਜਿੰਨ੍ਹਾਂ ਨੇ ਆਪਣੀ ਗੀਤਕਾਰੀ ਤੇ ਆਪਣੀਆਂ ਰਚਨਾਵਾਂ ਰਾਹੀਂ ਅੰਤਰਰਾਸ਼ਟਰੀ ਪਹਿਚਾਣ ਬਣਾਈ ਹੋਈ ਹੈ। ਉਹਨਾਂ ਦੀ ਪਤਨੀ ਉੱਘੀ ਲੇਖਿਕਾ ਗਗਨਦੀਪ ਕੌਰ ਧਾਲੀਵਾਲ ਜਿਸ ਨੇ ਆਪਣੀਆਂ ਰਚਨਾਵਾਂ ਦੀ ਲੇਖਣੀ ਨਾਲ਼ ਅੰਤਰਰਾਸ਼ਟਰੀ ਪੱਧਰ 'ਤੇ ਪਹਿਚਾਣ ਬਣਾਈ ਹੋਈ ਹੈ ।ਪਹਿਲਾ ਵੀ ਗਗਨਦੀਪ ਕੌਰ ਧਾਲੀਵਾਲ ਲਗ-ਪਗ ਦਰਜਨ ਪੁਸਤਕਾਂ ਸੰਪਾਦਿਤ ਕਰਕੇ ਸਾਹਿਤ ਦੀ ਝੋਲੀ ਪਾ ਚੁੱਕੀ ਹੈ।ਬੀਤੀ 10 ਜੂਨ 2022 ਨੂੰ ਸ.ਸੁਖਚੈਨ ਸਿੰਘ ਕੁਰੜ ਨੇ ਆਪਣੀ ਮਾਂ ਦੀ ਬਰਸੀ ਤੇ ਵਿਸ਼ੇਸ਼ 'ਮਾਂ ਦੇ ਸੁਪਨਿਆਂ ਦੀ ਪਰਵਾਜ਼' ਸੰਪਾਦਿਤ ਸਾਂਝੇ ਕਾਵਿ ਤੇ ਗੀਤ ਸੰਗ੍ਰਹਿ ਨੂੰ ਪਿੰਡ ਦੇ ਗੁਰੂਘਰ ਗੁਰਦੁਆਰਾ ਮਿਲਾਪਸਰ ਵਿਖੇ ਪ੍ਰਬੰਧਕ ਕਮੇਟੀ ਤੇ ਸੰਗਤ ਦੀ ਹਾਜ਼ਰੀ ਵਿੱਚ ਲੋਕ ਅਰਪਨ ਕੀਤਾ। ਇਸ ਮੌਕੇ ਉੱਘੇ ਪਰਚਾਰਕ ਮਨਜੀਤ ਸਿੰਘ ਨੇ ਪਿੰਡ ਦੀ ਸੰਗਤ ਦੀ ਹਾਜ਼ਰੀ ਵਿੱਚ 'ਮਾਂ ਦੇ ਸੁਪਨਿਆਂ ਦੀ ਪਰਵਾਜ਼' ਕਿਤਾਬ ਬਾਬਤ ਆਪਣੇ ਵਿਚਾਰ ਸਾਂਝੇ ਕੀਤੇ। ਇਸ ਕਿਤਾਬ ਵਿੱਚ ਲਗਭਗ 36 ਸਾਹਿਤਕਾਰਾਂ ਦੀਆਂ ਰਚਨਾਵਾਂ ਤੇ ਗੀਤ ਸ਼ਾਮਿਲ ਕੀਤੇ ਗਏ ਹਨ।ਇਸ ਮੌਕੇ ਪਰਿਵਾਰ ਵੱਲੋਂ ਸਹਿਜ ਪਾਠ ਦੀ ਸੰਪੂਰਨਤਾ ਤੇ ਅਰਦਾਸ ਕਰਵਾਈ ਗਈ। ਅਰਦਾਸ ਕਰਨ ਉਪਰੰਤ ਪਰਿਵਾਰ ਵੱਲੋਂ ਮਾਂ ਦੀ ਬਰਸੀ 'ਤੇ ਵਿਸ਼ੇਸ਼ ਪਿੰਡ ਦੇ ਸਰਕਾਰੀ ਹਾਈ ਸਕੂਲ ਤੇ ਪ੍ਰਾਇਮਰੀ ਸਕੂਲ ਸਮੇਤ ਪਿੰਡ ਦੀ ਮਸਜਿਦ ਤੇ ਗੁਰੂਘਰਾਂ ਨੂੰ ਆਪਣੀ ਕਮਾਈ ਵਿੱਚੋਂ ਦਸਵੰਧ ਭੇਂਟ ਕੀਤਾ ਗਿਆ। ਪਰਿਵਾਰ ਵੱਲੋਂ ਪ੍ਰਚਾਰਕ ਸ. ਮਨਜੀਤ ਸਿੰਘ ਤੇ ਗ੍ਰੰਥੀ ਸਿੰਘ ਭਾਈ ਜਸਵੀਰ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਸ.ਗੁਰਚਰਨ ਸਿੰਘ ਬਦੇਸ਼ਾ, ਪਰਗਟ ਸਿੰਘ ਬਦੇਸ਼ਾ, ਗਗਨਦੀਪ ਕੌਰ ਸਿੱਧੂ, ਅਨਮੋਲ ਸਿੰਘ ਸਿੱਧੂ, ਸੰਤੋਖ ਸਿੰਘ ਗਿੱਲ, ਗੁਰਮੀਤ ਕੌਰ, ਪ੍ਰਿਥੀ ਸਿੰਘ ਬਦੇਸ਼ਾ, ਪ੍ਰੀਤਮ ਕੌਰ ਬਦੇਸ਼ਾ, ਗਗਨਪ੍ਰੀਤ ਕੌਰ ਬਦੇਸ਼ਾ, ਮਨਦੀਪ ਕੌਰ ਬਦੇਸ਼ਾ ਪਰਿਵਾਰਕ ਮੈਂਬਰ ਅਤੇ ਮੌਕੇ ‘ਤੇ ਪਿੰਡ ਦੇ ਮੋਹਤਬਰ ਅਮਰ ਸਿੰਘ ਸਿੱਧੂ, ਚੰਦ ਸਿੰਘ ਧਾਲੀਵਾਲ, ਭਾਗ ਸਿੰਘ ਸਰਾਂ ਹਾਜ਼ਰ ਸਨ