ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਵੀ ਕਹਿਣੀ ਅਤੇ ਕਰਨੀ ਦਾ ਪੂਰਾ ਨਹੀਂ ਉਸ ਦਾ ਰੱਬ ਰਾਖਾ : ਦੇਵ ਸਰਾਭਾ,ਸਿੱਧੂ ਰੱਤੋਵਾਲ  

ਮੁੱਲਾਂਪੁਰ ਦਾਖਾ, 15 ਜੂਨ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 115ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਬਹੁਜਨ ਮੁਕਤੀ ਪਾਰਟੀ ਦੇ ਆਗੂ ਸਿਕੰਦਰ ਸਿੰਘ ਸਿੱਧੂ ਰੱਤੋਵਾਲ,,ਬਲਦੇਵ ਸਿੰਘ ਈਸਨਪਰ,ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ,ਅਮਰਜੀਤ ਸਿੰਘ ਕਾਲੀ ਸਰਾਭਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਬੰਦੀ ਛੋੜ ਸਤਿਗੁਰੂ ਹਰਗੋਬਿੰਦ ਸਿੰਘ  ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ  ਨਿਕੰਮੀਆਂ ਸਰਕਾਰਾਂ ਨੂੰ ਇਹ ਵੀ ਯਾਦ ਨਹੀਂ ਕਿ ਜਿਸ ਗੁਰੂ ਨੇ 52 ਰਾਜਿਆਂ ਨੂੰ ਰਿਹਾਅ ਕਰਵਾਇਆ ਸੀ । ਪਰ ਇਹ ਸਿੱਖ ਵਿਰੋਧੀ ਸਰਕਾਰਾਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਨੂੰ ਤਿਆਰ ਨਹੀਂ।ਜਦ ਕੇ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਵੀ ਕਹਿਣੀ ਅਤੇ ਕਰਨੀ ਦਾ ਪੂਰਾ ਨਹੀਂ ਉਸ ਦਾ ਰੱਬ ਰਾਖਾ। ਜਿਵੇਂ ਕਿ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਲਈ ਅੈਲਾਨ ਕੀਤਾ ਸੀ ।ਪਰ ਭਾਜਪਾ ਦੇ ਲੀਡਰ ਕਰਦੇ ਨੇ  ਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨਾ ਰਾਜ ਸਰਕਾਰਾਂ ਦੇ ਅਧਿਕਾਰ 'ਚ ਆਉਂਦਾ ਹੈ। ਕੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ।ਉਨ੍ਹਾਂ ਨੇ ਅੱਗੇ ਆਖਿਆ ਕਿ ਅੱਜ ਪੂਰਾ ਭਾਰਤ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਇਕਜੁੱਟ ਹੋ ਕੇ ਹਾਅ ਦਾ ਨਾਅਰਾ ਮਾਰ ਰਹੇ ਨੇ ਉਥੇ ਹੀ ਹਰ ਜ਼ਿਲ੍ਹੇ  ਵਿੱਚ ਵੱਡੀ ਪੱਧਰ ਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਰੋਸ ਮੁਜ਼ਾਹਰੇ ਹੋ ਰਹੇ ਹਨ ।ਆਉਣ ਵਾਲੇ ਦਿਨਾਂ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੂੰ ਬੰਦੀ ਸਿੰਘਾਂ ਦੀ ਰਿਹਾਈ ਤੇ ਆਪਣੀ ਚੁੱਪੀ ਤੋੜਨ ਲਈ ਮਜਬੂਰ ਕਰਾਂਗੇ । ਇਸ ਮੌਕੇ ਬਹੁਜਨ ਮੁਕਤੀ ਪਾਰਟੀ ਦੇ ਆਗੂ ਸਿਕੰਦਰ ਸਿੰਘ ਸਿੱੱਧੂ ਰੱਤੋਵਾਲ ਨੇ ਆਖਿਆ ਕਿ ਜਦੋਂ ਦੀ ਭਾਰਤ 'ਚ ਭਾਜਪਾ ਦੀ ਸਰਕਾਰ ਬਣੀ ਹੈ ਉਸ ਦਿਨ ਤੋਂ ਹੀ ਘੱਟ ਗਿਣਤੀਆਂ ਤੇ ਹਮਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ  । ਜਿਵੇਂ ਕੱਲ੍ਹ ਕਿਰਨ ਬੇਦੀ ਵੱਲੋਂ ਸਿੱਖਾਂ ਨਾਲ ਭੱਦਾ ਮਜ਼ਾਕ ਕੀਤਾ ਕਿ ਸਿੱਖਾਂ ਦੇ ਬਾਰਾਂ ਵੱਜ ਗਏ ਨੂੰ ਮਜ਼ਾਕੀਆ ਲਹਿਜੇ ਵਿੱਚ ਬੋਲ ਕੇ ਮਜ਼ਾਕ ਕੀਤਾ ਜੋ ਸਿੱਖ ਕੌਮ ਦੇ ਦਿਲਾਂ ਨੂੰ ਠੇਸ ਪਹੁੰਚੀ । ਉਥੇ ਹੀ ਇਸ ਤਰ੍ਹਾਂ ਦੇ ਭਾਜਪਾ ਦੇ ਹੋਰ ਕਈ ਲੀਡਰ ਆਏ ਦਿਨ ਘੱਟਗਿਣਤੀਆਂ ਨਾਲ ਭੱਦੇ ਮਜ਼ਾਕ ਕਰਦੇ ਰਹਿੰਦੇ ਨੇ ਜਿਵੇਂ ਕਿ ਮੁਸਲਮਾਨ ਭਾਈਚਾਰੇ ਤੇ ਵੀ ਏਦਾਂ ਦੇ ਹੀ ਭੱਦੇ ਸ਼ਬਦ ਵਰਤ ਕੇ ਮਜ਼ਾਕ ਉਡਾਉਂਦੇ ਨੇ ਜੋ ਸਹਿਣਯੋਗ ਨਹੀਂ ।ਜਿਵੇਂ ਕਿ  ਭਗਵਾਨ ਬਾਲਮੀਕ ਜੀ ਦੇ ਨਾਲ ਵੀ ਘਟੀਆ ਸ਼ਬਦ ਵਰਤ ਕੇ ਮਜ਼ਾਕ ਉਡਾਇਆ। ਅਸੀਂ ਭਾਜਪਾ ਸਰਕਾਰ ਦਾ ਵਿਰੋਧ ਕਰਦੇ ਹਾਂ । ਸੋ ਅਸੀਂ ਸਾਰੇ ਹੀ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਏਦਾਂ ਦੀ ਗੰਦੀ ਸੋਚ ਰੱਖਣ ਵਾਲੇ ਲੀਡਰਾਂ ਨੂੰ ਨੱਥ ਪਾਉਣ ਲਈ ਸਾਨੂੰ ਇੱਕ ਮੰਚ ਤੇ ਇਕੱਠੇ ਖੋਹਣਾ ਪਵੇਗਾ। ਇਸ ਮੌਕੇ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ, ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਡਾ ਇਕਬਾਲ ਸਿੰਘ ਮਾਂਗਟ ਲੁਧਿਆਣਾ,ਡਾ ਜਸਵੰਤ ਸਿੰਘ ਲੁਧਿਆਣਾ ,ਸ਼ੇਰ ਸਿੰਘ ਕਨੇਚ, ਜਗਦੇਵ ਸਿੰਘ ਕਨੇਚ ,ਅਮਰਜੀਤ ਸਿੰਘ ਬਿੱਟੂ ਸਰਾਭਾ,ਮੁਖਤਿਆਰ ਸਿੰਘ ਟੂਸਾ,ਹਰਦੀਪ ਸਿੰਘ ਸਰਾਭਾ, ਮਹਿੰਦਰ ਕੌਰ ਸਰਾਭਾ, ਹਰਦੇਵ ਕੌਰ ਸਰਾਭਾ ,ਪਰਮਜੀਤ ਸਿੰਘ ਸਰਾਭਾ ,ਅੱਛਰਾ ਸਿੰਘ ਸਰਾਭਾ ਮੋਟਰਜ਼ ਵਾਲੇ ਸੁਖਦੇਵ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।