ਗ੍ਰੇਟ ਖਲੀ ਦੇ ਨਾਲ ਆਦਿਤਿਆ ਰਾਏ ਕਪੂਰ ਦੀ ਫਿਲਮ 'ਓਮ' ਚਰਚਾਵਾਂ 'ਚ  

ਜਿਵੇਂ ਕਿ ਦਰਸ਼ਕ ਪਹਿਲਾਂ ਹੀ ਫਿਲਮ 'ਓਮ' ਦਾ ਧਮਾਕੇਦਾਰ ਟ੍ਰੇਲਰ ਦੇਖ ਚੁੱਕੇ ਹਨ। ਹੁਣ ਫਿਲਮ ਦੀ ਪ੍ਰਮੋਸ਼ਨ ਜ਼ੋਰਾ 'ਤੇ ਚੱਲ ਰਹੀ ਹੈ, ਆਦਿਤਿਆ ਰਾਏ ਕਪੂਰ ਨੇ ਫਿਲਮ ਦਾ ਪ੍ਰਚਾਰ ਗ੍ਰੈਟ ਖਲੀ ਨਾਲ ਮਿਲ ਕੇ 25 ਜੂਨ ਨੂੰ ਦਿ ਗ੍ਰੇਟ ਖਲੀ ਅਕੈਡਮੀ ਜਲੰਧਰ, ਪੰਜਾਬ ਵਿਖੇ ਕੀਤਾ। ਆਦਿਤਿਆ ਰਾਏ ਕਪੂਰ ਦਿ ਗ੍ਰੇਟ ਖਲੀ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ ਅਤੇ ਫਿਲਮ ਬੈਟਲ ਅਤੇ ਵਰੀਅਰ ਦੇ ਫਲੇਵਰ ਵਿੱਚ ਡੁੱਬੀ ਹੋਈ ਹੈ, ਇਸੇ ਲਈ ਅਦਿਤਿਆ ਰਾਏ ਕਪੂਰ ਨੇ ਖਲੀ ਨਾਲ ਮਿਲ ਕੇ ਫਿਲਮ ਓਮ ਦੀ ਪ੍ਰਮੋਸ਼ਨ ਕੀਤੀ ਹੈ।

 

 ਫਿਲਮ ਵਿੱਚ ਇੱਕ ਮਾਂ ਆਪਣੇ ਬੱਚਿਆਂ ਬਾਰੇ ਦੱਸਦੀ ਭਾਵੁਕ ਹੁੰਦੀ ਹੈ।  ਇਸ ਤੋਂ ਬਾਅਦ ਇਹ ਫਿਲਮ ਦੇਸ਼ ਭਗਤੀ ਦੀ ਵੱਖਰੀ ਦਿਸ਼ਾ ਲੈਂਦੀ ਹੈ।  ਇਹ ਨਿਊਕਲੀਅਰ ਸਾਇੰਟਿਸਟ ਦੀ ਹਿੱਟ ਕਹਾਣੀ ਨੂੰ ਦਰਸਾਉਂਦਾ ਹੈ।  ਇਹ ਦਿਲਚਸਪ ਹੈ ਕਿ 'ਓਮ' ਮੁੱਖ ਪਾਤਰ ਦਾ ਨਾਮ ਹੈ ਜਿਸਨੂੰ ਯੋਧੇ ਦੇ ਰੂਪ ਵਿੱਚ ਦਿਖਾਇਆ ਗਿਆ ਹੈ ਅਤੇ ਉਸਨੂੰ ਆਪਣੇ ਪਿਤਾ (ਜਿਸ ਉੱਤੇ ਦੇਸ਼ ਨਾਲ ਧੋਖਾ ਕਰਨ ਦਾ ਇਲਜ਼ਾਮ ਹੈ) ਤੋਂ ਇਲਾਵਾ ਕੁੱਝ ਵੀ ਯਾਦ ਨਹੀਂ ਸੀ। ਕਹਾਣੀ ਵੱਖਰੇ ਲੈਵਲ ਦੇ ਐਕਸ਼ਨ ਨੂੰ ਦਰਸਾਉਂਦੀ ਹੈ ਕਿਉਂਕਿ 'ਓਮ' ਨੇ ਆਪਣੇ ਪਿਤਾ ਤੋਂ ਦੇਸ਼ ਧ੍ਰੋਹੀ ਦਾ ਟੈਗ ਹਟਾ ਕੇ ਦੇਸ਼ ਭਗਤ ਸਾਬਤ ਕਰਨ ਦਾ ਫੈਸਲਾ ਲਿਆ ਹੈ।

 

 ਫਿਲਮ ਐਕਸ਼ਨ, ਪਾਵਰਪੈਕ ਸਟੰਟ, ਮਾਪਿਆਂ ਦੇ ਪਿਆਰ ਤੇ ਦੇਸ਼ ਭਗਤੀ ਦੀਆਂ ਭਾਵਨਾਵਾਂ ਨਾਲ ਭਰਪੂਰ ਹੈ।  ਟ੍ਰੇਲਰ 'ਜੈ ਭਵਾਨੀ' ਦੇ ਨਾਅਰੇ ਨਾਲ ਖਤਮ ਹੁੰਦਾ ਹੈ।

 

 ਫਿਲਮ ਦੀ ਸਟਾਰ ਕਾਸਟ ਵਿੱਚ ਆਦਿਤਿਆ ਰਾਏ ਕਪੂਰ, ਸੰਜਨਾ ਸਾਂਘੀ, ਜੈਕੀ ਸ਼ਰਾਫ, ਪ੍ਰਕਾਸ਼ ਰਾਜ, ਆਸ਼ੂਤੋਸ਼ ਰਾਣਾ, ਪ੍ਰਾਚੀ ਸ਼ਾਹ ਅਤੇ ਹੋਰ ਬਹੁਤ ਸਾਰੇ ਕਲਾਕਾਰ ਸ਼ਾਮਲ ਹਨ।ਫਿਲਮ ਏ ਪੇਪਰ ਡੌਲ ਐਂਟਰਟੇਨਮੈਂਟ ਪ੍ਰੋਡਕਸ਼ਨ ਅਤੇ ਜ਼ੀ ਸਟੂਡੀਓਜ਼ ਦੀ ਪ੍ਰੋਡਕਸ਼ਨ ਹੈ, ਅਹਿਮਦ ਖਾਨ ਅਤੇ ਸ਼ਾਇਰਾ ਖਾਨ ਦੁਆਰਾ ਨਿਰਮਿਤ ਹੈ। ਫਿਲਮ ਦਾ ਨਿਰਦੇਸ਼ਨ ਕਪਿਲ ਵਰਮਾ ਨੇ ਕੀਤਾ ਹੈ।  ਫਿਲਮ 'ਓਮ' 1 ਜੁਲਾਈ, 2022 ਨੂੰ ਰਿਲੀਜ਼ ਹੋ ਰਹੀ ਹੈ।

 

ਹਰਜਿੰਦਰ ਸਿੰਘ ਜਵੰਦਾ