ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 129ਵਾਂ ਦਿਨ

ਜੋ ਕੁਲਫ਼ੀ ਗਰਮਾ ਗਰਮ ਤੇ ਮਿੱਠੀਆਂ ਮਿਰਚਾਂ ਵੇਚ ਸਕਦੇ ਉਨ੍ਹਾਂ ਲੀਡਰਾਂ ਤੋਂ ਪੰਜਾਬ ਬਚਾ ਲਓ : ਦੇਵ ਸਰਾਭਾ
 ਮੁੱਲਾਂਪੁਰ ਦਾਖਾ, 29 ਜੂਨ ( ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 129ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਪੰਥ ਕਵੀ ਮੋਹਣ ਸਿੰਘ ਮੋਮਨਾਬਾਦੀ,ਪਲਵਿੰਦਰ ਸਿੰਘ ਜੜ੍ਹਾਂਹਾਂ,ਫ਼ੌਜੀ ਗਿਆਨ ਸਿੰਘ ਸਰਾਭਾ ਕਸ਼ਮੀਰ ਸਿੰਘ ਲੁਧਿਆਣਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਦੇ ਸਨਮੁੱਖ ਹੁੰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਆਮ ਪਾਰਟੀ ਦੀ ਸਰਕਾਰ ਦੇ ਤਿੰਨ ਮਹੀਨਿਆਂ ਪੂਰੇ ਹੋਣ ਦੇ ਬਾਵਜੂਦ ਲੋਕਾਂ ਦੇ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਤੇ ਸੰਗਰੂਰ ਦੇ ਲੋਕਾਂ ਨੇ ਆਪ ਪਾਰਟੀ ਦੇ ਵੱਡੇ ਇਨਕਲਾਬੀਆਂ ਨੂੰ ਦਿੱਤਾ ਮੂੰਹ ਤੋੜਵਾਂ ਜਵਾਬ । ਪਰ ਆਪ ਪਾਰਟੀ ਦੇ ਲੀਡਰ ਹਾਲੇ ਵੀ ਵੋਟਾਂ ਚ ਲੋਕਾਂ ਨਾਲ ਕੀਤੇ ਵਾਅਦੇ ਲਾਰੇ ਲਾ ਕੇ ਹੀ ਸਾਰ ਰਹੇ ਨੇ। ਉਨ੍ਹਾਂ ਅੱਗੇ ਆਖਿਆ ਕਿ ਜੋ ਹੱਕ ਮੰਗਦੇ ਨੌਜਵਾਨਾਂ ਨੂੰ ਮਰਵਾ ਦਿੰਦੀਆਂ ਨੇ ਮਰਨ ਤੋਂ ਬਾਅਦ ਵੀ ਉਨ੍ਹਾਂ ਦੀ ਆਵਾਜ਼ ਤੇ ਲਗਾਉਂਦੇ ਨੇ ਪਾਬੰਦੀਆਂ। ਹੁਣ ਪੰਜਾਬ ਦੇ ਨੌਜਵਾਨਾਂ ਨੂੰ ਥੋਡ਼੍ਹਾ ਥੋਡ਼੍ਹਾ ਸਮਝ ਤਾਂ ਆਉਣ ਲੱਗਿਆ ਕਿ ਜਿਹੜੇ ਸ਼ਹੀਦ ਭਗਤ ਸਿੰਘ ਵਰਗੀ ਪੱਗ ਬੰਨ੍ਹ ਕੇ ਡਰਾਮੇ ਕਰਦੇ ਸੀ ਅਸਲ 'ਚ ਇਹ ਲੀਡਰ ਆਰ ਐਸ ਐਸ ਦੀ ਸੋਚ ਤੇ ਪਹਿਰਾ ਦੇਣ ਵਾਲੇ ਹਨ। ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਕੋਲ ਗਾਂਧੀ ਦਾ ਚਰਖਾ ਚਲਾਉਣ ਲਈ ਤਾਂ ਸਮਾਂ ਹੈ । ਪਰ ਜਿਨ੍ਹਾਂ ਦੇਸ਼ ਲਈ ਆਪਣੀਆਂ ਜਾਨਾਂ ਵਾਰੀਆਂ ਉਨ੍ਹਾਂ ਸ਼ਹੀਦਾਂ ਦੇ ਜੱਦੀ ਘਰਾਂ ਦੀ ਖਸਤਾ ਹਾਲਤ ਵੱਲ ਕੋਈ ਧਿਆਨ ਨਹੀਂ।ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਜੋ ਕੁਲਫ਼ੀ ਗਰਮਾ ਗਰਮ ਤੇ ਮਿੱਠੀਆਂ ਮਿਰਚਾਂ ਵੇਚ ਸਕਦੇ ਉਨ੍ਹਾਂ ਲੀਡਰਾਂ ਤੋਂ ਪੰਜਾਬ ਬਚਾ ਲਓ ਕਿਉਂਕਿ ਉਹ ਪੰਜਾਬ ਦੀਆਂ ਸੜਕਾਂ ਬਣਾਉਣ ਨਾਲੋਂ ਟੋਏ ਵਿੱਚ ਡਿੱਗ ਕੇ ਸੱਟ ਖਾਣ ਵਾਲਿਆਂ ਨੂੰ ਸੰਭਾਲਣ ਦੀਆਂ ਗੱਲਾਂ ਕਰਦੇ ਨੇ। ਜਦ ਕਿ ਉਨ੍ਹਾਂ ਦਾ ਸਾਡੀ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੰਦੇ। ਉਥੇ ਹੀ ਸਿੱਖ ਕੌਮ ਦੀਆਂ ਵੱਡੀਆਂ ਮੰਗਾਂ ਜਿਵੇਂ ਕਿ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਅਤੇ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਰਿਹਾਈ ਬਲ ਵੀ ਕੋਈ ਧਿਆਨ ਨਹੀਂ ਦਿੰਦੇ ।ਉਥੇ ਹੀ ਨਿੱਤ ਸੜਕਾਂ ਤੇ ਹੱਕ ਮੰਗਦੇ ਕਿਸਾਨ, ਮਜ਼ਦੂਰ, ਨੌਜਵਾਨ ਤੇ ਸਾਡੀਆਂ ਧੀਆਂ  ਆਪਣੇ ਹੱਕ ਮੰਗਦੇ ਪਰ ਆਪ ਪਾਰਟੀ ਦੇ ਲੀਡਰਾਂ ਨੂੰ ਇਨ੍ਹਾਂ ਦੇ ਨਾਅਰੇ ਸੁਣਾਈ ਨਹੀਂ ਦਿੰਦੇ। ਇਸ ਮੌਕੇ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ,ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਇੰਦਰਜੀਤ ਸਿੰਘ ਸਹਿਜਾਦ,ਇੰਦਰਜੀਤ ਸਿੰਘ ਸਰਾਭਾ,  ਪਰਵਿੰਦਰ ਸਿੰਘ ਟੂਸੇ, ਬਲਦੇਵ ਸਿੰਘ ਈਸਨਪਰ,ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ,ਅੱਛਰਾ ਸਿੰਘ ਸਰਾਭਾ,ਸੁਖਦੇਵ ਸਿੰਘ ਸਰਾਭਾ,  ਆਦਿ ਹਾਜ਼ਰੀ ਭਰੀ ।