ਆਓ ਸਮਾਜ ਸੁਧਾਰ ਦੀ ਗੱਲ ਲਿਖੀਏ ✍️ ਜਸਵੀਰ ਸ਼ਰਮਾਂ ਦੱਦਾਹੂਰ

ਨਾਲ ਕਲ਼ਮ ਦੇ ਸਮਾਜ ਸੁਧਾਰਕ ਬਣੀਏਂ,

ਜੇਕਰ ਲਿਖਣ ਦਾ ਹੈ ਦਿਲ ਵਿੱਚ ਚਾਅ ਵੀਰੋ।

ਐਵੇਂ ਉੱਘ ਦੀ ਪਤਾਲ ਜੇ ਮਾਰੀ ਜਾਈਏ,

ਓਨਾਂ ਲਿਖਤਾਂ ਦਾ ਦੱਸੋ ਕੀ ਭਾਅ ਵੀਰੋ?

ਮੁੱਦੇ ਲੁਕਾਈ ਦੇ ਉਭਾਰੀਏ ਵਿੱਚ ਲਿਖਤਾਂ,

ਪੜ੍ਹੇ ਹਰ ਇਨਸਾਨ ਹੀ ਰੋਕ ਕੇ ਸਾਹ ਵੀਰੋ।

ਨਾ ਇਸ਼ਕ ਮੁਸ਼ਕ ਲਿਖਣ ਨੂੰ ਕਦੇ ਤਰਜੀਹ ਦੇਈਏ,

ਇਜ਼ਤ ਖ਼ਰਾਬ ਹੋ ਜਾਏ ਖਾਹ ਮਖਾਹ ਵੀਰੋ।

ਦੌੜ ਪੈਸੇ ਦੀ ਚੱਲੀ ਹੈ ਐਸੀ ਵਿੱਚ ਦੁਨੀਆਂ,

ਮਿੱਟੀ ਰੁਲ ਗਏ ਨੇ ਸਭਨਾਂ ਦੇ ਚਾਅ ਵੀਰੋ।

ਤਾਣਾ ਪੇਟਾ ਹੀ ਉਲਝ ਕੇ ਰਹਿ ਗਿਆ ਹੈ,

ਲੱਭੇ ਬਚਣ ਦਾ ਕੋਈ ਨਾ ਰਾਹ ਵੀਰੋ।

ਇਥੇ ਆਪਣਿਆਂ ਨੂੰ ਹੀ ਆਪਣੇ ਜਾਣ ਵੱਢੀ,

ਰਿਹਾ ਮਾਈ ਬਾਪ ਨਾ ਕੋਈ ਭੈਣ ਭਰਾ ਵੀਰੋ।

ਕਿੱਲੋ ਕਿੱਲੋ ਹੈ ਪੱਲੇ ਸਭਨਾਂ ਦੇ ਲੂਣ ਬੱਝਾ,

ਕੋਈ ਸਹਾਰੇ ਗੱਲ ਨਾ ਕਰੇ ਪ੍ਰਵਾਹ ਵੀਰੋ।

ਅੱਜਕਲ੍ਹ ਜੜੀਂ ਦਾਤੀ  ਆਪਣੇ ਹੀ ਫੇਰਦੇ ਨੇ,

ਸਾਰੀ ਉਮਰ ਨਾ ਆਇਆ ਜਾਏ ਤਾਅ ਵੀਰੋ।

ਉਪਰੋਕਤ ਗੱਲਾਂ ਨੂੰ ਕਲ਼ਮ ਨਾਲ ਲਿਖ ਦੇਈਏ,

ਕਹੇ ਦੱਦਾਹੂਰੀਆ ਕਲ਼ਮ ਚਲਾ ਵੀਰੋ।

ਹਕੀਕੀ ਗੱਲ ਲਿਖੀਏ ਜਿਥੇ ਵਾਪਰੇ ਕੁੱਝ, ਨਜਾਇਜ਼ ਈ ਖੱਟੀਏ ਨਾਂ ਵਾਹ ਵਾਹ ਵੀਰੋ।

ਦੋ ਚਾਰ ਲਿਖੀਏ ਤੇ ਓਸ ਨੂੰ ਪੜ੍ਹੇ ਦੁਨੀਆਂ,

ਪੜ੍ਹਕੇ ਕੰਨ ਹੋਵਣ, ਚੰਗੇ ਬਨਣ ਦਾ ਲੱਗ ਜਾਏ ਪਾਹ ਵੀਰੋ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556