ਯੂ ਪੀ ਏ ਸੀ ਪੇਪਰ ਵਿੱਚ 388 ਅੰਕ ਪ੍ਰਾਪਤ ਕਰਕੇ ਆਈ ਪੀ ਇਸ ਚੁਣੇ ਗਏ ਜਗਰਾਉਂ ਦੇ ਉਮੇਸ਼ ਗੋਇਲ ਨੂੰ ਗ੍ਰੀਨ ਮਿਸ਼ਨ ਟੀਮ ਪੰਜਾਬ ਵੱਲੋਂ ਕੀਤਾ ਗਿਆ ਸਨਮਾਨਤ 

 

ਜਗਰਾਉਂ (ਮੋਹਿਤ ਗੋਇਲ /ਕੁਲਦੀਪ ਸਿੰਘ ਕੋਮਲ  )ਯੂ.ਪੀ.ਐਸ.ਸੀ ਪੇਪਰ ਵਿੱਚ 388 ਰੈਂਕ ਪ੍ਰਾਪਤ ਕਰਕੇ ਆਈਪੀਐਸ ਵਿੱਚ ਚੁਣੇ ਗਏ ਉਮੇਸ਼ ਗੋਇਲ ਆਈਪੀਐਸ ਨੂੰ ਜਗਰਾਉਂ ਦੀ ਵਾਤਾਵਰਣ ਪ੍ਰੇਮੀ ਸੰਸਥਾ ਦਿ ਗ੍ਰੀਨ ਮਿਸ਼ਨ ਟੀਮ ਪੰਜਾਬ ਵੱਲੋਂ ਫੁੱਲਾਂ ਦਾ ਬੂਟਾ ਦੇ ਕੇ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਸੰਸਥਾ ਦੇ ਪ੍ਰਧਾਨ ਸਤਪਾਲ ਸਿੰਘ ਦੇਹੜਕਾ ਅਤੇ ਮੈਡਮ ਕੰਚਨ ਗੁਪਤਾ ਨੇ ਕਿਹਾ ਕਿ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਉਮੇਸ਼ ਗੋਇਲ ਜਿੱਥੇ ਵੀ ਕੰਮ ਕਰਨਗੇ, ਉਹ ਆਪਣੇ ਜਗਰਾਵਾਂ ਦਾ ਨਾਮ ਰੋਸ਼ਨ ਕਰਨਗੇ।  ਉਨ੍ਹਾਂ ਕਿਹਾ ਕਿ ਜਗਰਾਉਂ ਸ਼ਹਿਰ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦਾ ਜੱਦੀ ਸ਼ਹਿਰ ਹੈ ਅਤੇ ਅੱਜ ਪੂਰੀ ਦੁਨੀਆਂ ਜਗਰਾਉਂ ਸ਼ਹਿਰ ਨੂੰ ਲਾਲਾ ਲਾਜਪਤ ਰਾਏ ਜੀ ਦੀ ਨਗਰੀ ਵਜੋਂ ਜਾਣਦੀ ਹੈ।  ਇਸੇ ਤਰ੍ਹਾਂ ਉਮੇਸ਼ ਵੀ ਆਪਣੀਆਂ ਰਚਨਾਵਾਂ ਰਾਹੀਂ ਜਗਰਾਉਂ ਦੀ ਮਿੱਟੀ ਦੀ ਮਹਿਕ ਨਾਲ ਪੂਰੇ ਭਾਰਤ ਨੂੰ ਸੁਗੰਧਿਤ ਕਰੇਗਾ।  ਇਸ ਮੌਕੇ ਕਰਮ ਸਿੰਘ ਸੰਧੂ ਨੇ ਕਿਹਾ ਕਿ ਉਮੇਸ਼ ਗੋਇਲ ਨੇ ਆਈਪੀਐਸ ਬਣ ਕੇ ਆਪਣੀ ਮਾਂ ਦੀ ਤਪੱਸਿਆ ਅਤੇ ਛੋਟੇ ਭਰਾ ਦੇ ਸੰਘਰਸ਼ ਨੂੰ ਕਾਮਯਾਬ ਕੀਤਾ ਹੈ।  ਨੌਜਵਾਨਾਂ ਨੂੰ ਆਪਣੇ ਪਰਿਵਾਰਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਮੇਸ਼ ਗੋਇਲ ਤੋਂ ਪ੍ਰੇਰਿਤ ਹੋਣਾ ਚਾਹੀਦਾ ਹੈ।  ਜ਼ਿਕਰਯੋਗ ਹੈ ਕਿ ਇਸ ਮੌਕੇ ਕੇਵਲ ਕ੍ਰਿਸ਼ਨ ਮਲਹੋਤਰਾ ਅਤੇ ਮੈਡਮ ਸਵੀਟੀ ਵੀ ਮੌਜੂਦ ਸਨ।