ਪਿੰਡ ਹਮੀਦੀ ਵਿਖੇ ਸਿਹਤ ਵਿਭਾਗ ਵੱਲੋਂ ਆਬਾਦੀ ਦਿਵਸ ਮਨਾਇਆ ਗਿਆ  

ਸਾਨੂੰ ਸਾਰਿਆਂ ਨੂੰ ਵਧੇਰੇ ਪੌਦੇ ਲਗਾਉਣਾ ਸਮੇਂ ਦੀ ਮੁੱਖ ਲੋੜ-ਡਾ ਈਵਾ ਗਰਗ                                                

ਮਹਿਲ ਕਲਾਂ 11 ਜੁਲਾਈ(ਡਾਕਟਰ ਸੁਖਵਿੰਦਰ ਬਾਪਲਾ )- ਪਿੰਡ ਹਮੀਦੀ ਵਿਖੇ ਪੀ ਐਚ ਸੀ ਦੇ ਮੈਡੀਕਲ ਅਫਸਰ ਡਾ ਈਵਾ ਗਰਗ ਦੀ ਦੇਖ ਰੇਖ ਹੇਠ ਸਿਵਲ ਸਰਜਨ ਬਰਨਾਲਾ ਜਸਵੀਰ ਔਲਖ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਢਲੇ ਸਿਹਤ ਕੇਂਦਰ ਧਨੌਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ ਸਤਵੰਤ ਸਿੰਘ ਔਜਲਾ  ਦੀ ਅਗਵਾਈ ਹੇਠ ਸਮੂਹ ਸਟਾਫ਼ ਦੇ ਸਹਿਯੋਗ ਨਾਲ ਆਬਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਪੀ ਐਚ ਸੀ ਜੇ ਸੀਨੀਅਰ ਮੈਡੀਕਲ ਅਫਸਰ ਡਾ ਈਵਾ ਗਰਗ ਨੇ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਜੇ ਹੁਕਮਾਂ ਅਨੁਸਾਰ ਪੀ ਐਚ ਸੀ ਪਿੰਡ ਹਮੀਦੀ ਸਮੇਤ ਸਰਕਲ ਅਧੀਨ ਪੈਂਦੇ ਸਾਰੇ ਪਿੰਡਾਂ ਅੰਦਰ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਛੋਟਾ ਪਰਿਵਾਰ ਸੁਖੀ ਪਰਿਵਾਰ  ਨਿਯੋਜਨ ਸੁਰੱਖਿਅਤ ਤਰੀਕਿਆਂ ਲੋਕਾਂ ਨੂੰ ਜਾਣਕਾਰੀ ਦੇ ਕੇ ਪ੍ਰੇਰਤ ਕੀਤਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਉੱਥੇ ਸ਼ੁੱਧ ਆਕਸੀਜਨ ਲੈਣ ਲਈ ਅੱਜ ਸਾਨੂੰ ਸਾਰਿਆਂ ਨੂੰ ਇਕਮੁੱਠ ਹੋ ਕੇ ਪਿੰਡਾਂ ਅੰਦਰ ਸਾਂਝੀਆਂ ਥਾਵਾਂ ਉਪਰ ਪੌਦੇ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ, ਕਿਉਂਕਿ ਦਰੱਖ਼ਤ ਸਾਨੂੰ ਹੜ੍ਹਾਂ ਅਤੇ ਸਾਹ ਲੈਣ ਵਿੱਚ ਮਦਦ ਕਰਦੇ ਹਨ। ਇਸ ਮੌਕੇ ਪਿੰਡ ਹਮੀਦੀ ਵਿਖੇ  ਡਾ ਈਵਾ ਗਰਗ ਦੀ ਅਗਵਾਈ ਹੇਠ ਰੁੱਖ ਲਗਾਉਣ ਦੀ ਵਿੱਢੀ ਗਈ ਮੁਹਿੰਮ ਤਹਿਤ ਪੌਦੇ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕਰਕੇ ਸਰਕਲ ਦੇ ਪਿੰਡ ਦੇ ਸਾਰੇ ਪਿੰਡਾ ਅੰਦਰ ਪੌਦੇ ਲਗਾਉਣ ਲਈ ਕਰਮਚਾਰੀਆਂ ਤੇ ਆਮ ਲੋਕਾਂ ਨੂੰ ਵੰਡੇ ਗਏ। ਇਸ ਮੌਕੇ ਉਪਵੈਦ ਸੁਖਵਿੰਦਰ ਸਿੰਘ, ਹਰਦੇਵ ਸਿੰਘ ਛੀਨੀਵਾਲ ,ਮੈਡਮ ਸ਼ਿੰਦਰਪਾਲ ਕੌਰ ਗੁਰਮ, ਜਸਬੀਰ ਸਿੰਘ, ਆਸ਼ਾ ਵਰਕਰ ਪਰਮਜੀਤ ਕੌਰ ਤੋਂ ਇਲਾਵਾ ਹੋਰ ਸਮੂਹ ਸਟਾਫ਼ ਦੇ ਮੈਂਬਰ ਤੇ ਕਰਮਚਾਰੀ ਵੀ ਹਾਜ਼ਰ ਸਨ।