ਸੰਤ ਬਾਬਾ ਚਰਨ ਸਿੰਘ ਜੀ ਠਾਠ ਕੰਨੀਆਂ ਸਾਹਿਬ ਅਤੇ ਜਨਮ ਸਥਾਨ ਧੰਨ ਧੰਨ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਦੇ ਅੰਤਮ ਸੰਸਕਾਰ 18 ਜੁਲਾਈ ਨੂੰ 3 ਵਜੇ  

ਸਿੱਧਵਾਂਬੇਟ, 16 ਜੁਲਾਈ (ਮਨਜਿੰਦਰ ਗਿੱਲ ਡਾ ਮਨਜੀਤ ਸਿੰਘ ਲੀਲਾ ) ਧੰਨ ਧੰਨ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੇ ਜਨਮ ਅਸਥਾਨ ਸ਼ੇਰਪੁਰ ਕਲਾਂ ਅਤੇ ਜਲ ਪ੍ਰਵਾਹ ਅਸਥਾਨ ਠਾਠ ਕੰਨੀਆਂ ਸਾਹਿਬ ਦੇ ਸਰਪ੍ਰਸਤ ਸੰਤ ਬਾਬਾ ਚਰਨ ਸਿੰਘ ਜੀ ਪਿਛਲੇ ਦਿਨੀਂ ਚੋਲਾ ਤਿਆਗ ਗਏ ਸਨ  । ਉਨ੍ਹਾਂ ਦੇ ਅੰਤਮ ਸੰਸਕਾਰ 18 ਜੁਲਾਈ ਦਿਨ ਸੋਮਵਾਰ ਨੂੰ  ਬਾਅਦ ਦੁਪਹਿਰ ਤਿੱਨ ਵਜੇ ਸਤਲੁਜ ਦਰਿਆ ਦੇ ਕੰਢੇ ਠਾਠ ਕੰਨੀਆਂ ਸਾਹਿਬ ਦੇ ਨਜ਼ਦੀਕ ਹੋਣਗੇ । ਸਰਪ੍ਰਸਤ ਸੰਤ ਬਾਬਾ ਚਰਨ ਸਿੰਘ ਜੀ ਦਾ ਪੰਜ ਭੌਤਿਕ ਸਰੀਰ ਤਕਰੀਬਨ ਸਵੇਰੇ 11 ਵਜੇ ਤੋ 01 ਵਜੇ ਤੱਕ ਦਰਸ਼ਨ ਲਈ ਗੁਰਦੁਆਰਾ ਜਨਮ ਅਸਥਾਨ ਸ਼ੇਰਪੁਰ ਕਲਾਂ ਵਿਖੇ ਸ਼ਸ਼ੋਭਤ ਰਹਿਣਗੇ । ਉਸ ਉਪਰੰਤ ਇੱਕ ਪਾਲਕੀ ਰੂਪੀ ਇਕੱਠ ਠਾਠ ਕੰਨੀਆਂ ਸਾਹਿਬ ਵੱਲ ਰਵਾਨਾ ਹੋਵੇਗਾ ।  ਜਿੱਥੇ ਬਾਬਾ ਜੀ ਦੇ ਅੰਤਮ ਸੰਸਕਾਰ ਹੋਣਗੇ । ਬਾਬਾ ਜੀ ਨਮਿਤ ਭੋਗ 22 ਜੁਲਾਈ ਦਿਨ ਸ਼ੁੱਕਰਵਾਰ ਠਾਠ ਕੰਨੀਆਂ ਸਾਹਿਬ( ਜਲ ਪ੍ਰਵਾਹ ਸਥਾਨ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ) ਵਿਖੇ ਪੈਣਗੇ । ਹੋਰ ਜਾਣਕਾਰੀ ਲਈ ਸੰਪਰਕ 9814483205 ਜਾਂ  9864700003