ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 160ਵਾਂ ਦਿਨ

 

 ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮਾਰਚ ਮੁੱਲਾਂਪੁਰ ਤੋਂ ਸਰਾਭਾ ਤੱਕ ਕੱਢਿਆ ਜਾਵੇਗਾ : ਹੇਰਾਂ   

ਮੁੱਲਾਂਪੁਰ ਦਾਖਾ, 30 ਜੁਲਾਈ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 160ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ਚ ਅੱਜ ਸਹਿਯੋਗੀ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ ,ਖਜ਼ਾਨਚੀ ਪਰਵਿੰਦਰ ਸਿੰਘ ਟੂਸੇ,ਢਾਡੀ ਦਵਿੰਦਰ ਸਿੰਘ ਭਨੋਹੜ,ਮੁਖਤਿਆਰ ਸਿੰਘ ਟੂਸਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ,ਮਾਸਟਰ ਦਰਸਨ ਸਿੰਘ ਰਕਬਾ, ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਪਿੰਡ ਸਰਾਭਾ ਵਿਖੇ  ਚੱਲ ਰਹੇ ਪੰਥਕ ਮੋਰਚਾ ਅੱਜ160ਵੇਂ ਦਿਨ ਵਿਚ ਪਹੁੰਚਿਆ। ਉਨ੍ਹਾਂ ਨੇ ਅੱਗੇ ਆਖਿਆ ਕਿ ਗੁਰਦੁਆਰਾ ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਤਕ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮਾਰਚ ਕੱਢਿਆ ਜਾਵੇਗਾ । ਜੋ ਮੁੱਲਾਂਪੁਰ ਜਾਂਗਪੁਰ, ਮੋਹੀ, ਸਹੌਲੀ, ਅੱਬੂਵਾਲ ਹੁੰਦਾ ਹੋਇਆ ਸਰਾਭੇ ਪਹੁੰਚੇਗਾ ਅਤੇ ਸਰਾਭਾ ਪੰਥਕ ਮੋਰਚਾ ਚ ਪਹੁੰਚ ਕੇ  ਵੱਖ ਵੱਖ ਜਥੇਬੰਦੀਆਂ ਦੇ ਆਗੂ ਸੰਗਤਾਂ ਨੂੰ ਸੰਬੋਧਨ ਕਰਨਗੇ। ਇਸ ਸਮੇਂ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਸਤਿਕਾਰਯੋਗ ਪਿਤਾ ਸ. ਗੁਰਚਰਨ ਸਿੰਘ ਜੀ ਨੇ ਫੋਨ ਤੇ ਗੱਲਬਾਤ ਕਰਦਿਆਂ ਆਖਿਆ ਕਿ ਅਸੀਂ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਗੁਰਦੁਆਰਾ ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਤੋਂ ਸ਼ਹੀਦ ਸਰਾਭਾ ਜੀ ਦੇ ਪਿੰਡ ਸਰਾਭਾ ਤਕ ਕੱਢੇ ਜਾਣ ਵਾਲੇ ਬੰਦੀ ਸਿੰਘ ਰਿਹਾਈ ਕਰਵਾਉਣ ਲਈ ਰੋਸ ਮਾਰਚ ਦਾ ਹਿੱਸਾ ਜ਼ਰੂਰ ਬਣਾਓ ਤਾਂ ਜੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਜਲਦ ਰਿਹਾਅ ਕਰਵਾਇਆ ਜਾ ਸਕੇ। ਇਸ ਮੌਕੇ ਗੁਰਦੀਪ ਸਿੰਘ ਦੀਪਾ ਕਨੇਚ, ਗੁਰਮੇਲ ਸਿੰਘ ਕਨੇਚ,ਸ਼ੇਰ ਸਿੰਘ ਕਨੇਚ,ਗੁਰਜੀਤ ਸਿੰਘ ਸਾਹਨੇਵਾਲ, ਤਰਲੋਚਨ ਸਿੰਘ ਕਨੇਚ, ਸਰਬਜੀਤ ਸਿੰਘ ਮੁਜ਼ਾਰਾ,ਕੇਵਲ ਸਿੰਘ ਮੁੱਲਾਂਪੁਰ, ਬੀਬੀ ਮਨਜੀਤ ਕੌਰ ਦਾਖਾ,ਅਮਰ ਸਿੰਘ ਈਸ਼ੇਵਾਲ,ਅਮਰ ਸਿੰਘ ਜੜਾਹਾਂ, ਗੁਰਮੇਲ ਸਿੰਘ ਜੁੜਾਹਾਂ, ਬਾਬਾ ਜਗਦੇਵ ਸਿੰਘ ਦੁੱਗਰੀ,ਬਲਦੇਵ ਸਿੰਘ ਈਸ਼ਨਪੁਰ, ਹਰਬੰਸ ਸਿੰਘ ਪੰਮਾ ਹਿੱਸੋਵਾਲ , ਅਜਮੇਰ ਸਿੰਘ ਭੋਲਾ ਸਰਾਭਾ ,ਜਗਰਾਜ ਸਿੰਘ ਟੂਸੇ,ਅਮਰਜੀਤ ਸਿੰਘ ਸਰਾਭਾ  ਆਦਿ ਹਾਜ਼ਰੀ ਭਰੀ।