ਸਨਮਤੀ  ਵਿਮਲ ਜੈਨ ਸਕੂਲ ਵਿਖੇ ਸਾਇੰਸ, ਮੈਥ ਅਤੇ ਸਮਾਜਿਕ ਵਿਗਿਆਨ ਦੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ 

ਜਗਰਾਉ 9 ਅਗਸਤ (ਅਮਿਤਖੰਨਾ): ਸਨਮਤੀ  ਵਿਮਲ ਜੈਨ ਸਕੂਲ ਵਿਖੇ ਸਾਇੰਸ, ਮੈਥ ਅਤੇ ਸਮਾਜਿਕ ਵਿਗਿਆਨ ਦੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ | ਇਸ ਪ੍ਰਦਰਸ਼ਨੀ ਵਿਚ 6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਵਿਦਿਆਰਥੀਆਂ ਨੇ ਆਪਣੀ ਪ੍ਰਤਿੱਭਾ ਅਤੇ ਵਿਗਿਆਨਿਕ ਸੋਚ ਨੂੰ ਪ੍ਰਦਸ਼ਿਤ ਕਰਦੇ ਹੋਏ, ਵੱਖ-ਵੱਖ ਪ੍ਰਕਾਰ ਦੇ ਮਾਡਲਾਂ ਤਿਆਰ ਕੀਤੇ ਅਤੇ ਉਨ੍ਹਾਂ ਸਬੰਧੀ ਪੂਰੀ ਜਾਣਕਾਰੀ ਦਿੱਤੀ ਬੱਚਿਆ ਦੇ ਮਾਤਾ-ਪਿਤਾ ਨੇ ਉਨ੍ਹਾਂ ਦੀ ਇਸ ਸੋਚ ਪ੍ਰਸ਼ੰਸ਼ਾ ਕੀਤੀ | ਇਸ ਮੌਕੇ ਸਕੂਲ ਦੇ ਪ੍ਰਧਾਨ ਰਮੇਸ਼ ਜੈਨ, ਉਪ ਪ੍ਰਧਾਨ ਕਾਂਤਾ ਸਿੰਗਲਾ, ਸੈਕਟਰੀ ਮਹਾਂਵੀਰ ਜੈਨ ਨੇ ਬੱਚਿਆਂ ਦੁਆਰਾ ਤਿਆਰ ਕੀਤੇ ਗਏ ਮਾਡਲਾਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਅੱਗੇ ਤੋਂ ਵੀ ਅਜਿਹੀ ਗਤੀਵਿਧੀਆ ਵਿਚ ਵਿਦਿਆਰਥੀਆ ਨੂੰ ਭਾਗ ਲੈਂਦੇ ਰਹਿਣਾ ਚਾਹੀਦਾ | ਇਸ ਮੌਕੇ ਸਕੂਲ ਡਾਇਰੈਕਟਰ ਸ਼ਸ਼ੀ ਜੈਨ ਨੇ ਕਿਹਾ ਕਿ ਇਸ ਤਰ੍ਹਾਂ ਗਤੀਵਿਧੀਆਂ ਵਿਚ ਵਿਦਿਆਰਥੀਆਂ ਦਾ ਮਾਨਸ਼ਿਕ ਅਤੇ ਦਿਮਾਗੀ ਵਾਧਾ ਹੁੰਦਾ ਹੈ | ਪਿ੍ੰਸੀਪਲ ਮੈਂਡਮ ਸ੍ਰਪਿਆ ਖੁਰਾਨਾ ਨੇ ਕਿਹਾ ਕਿ ਵਿਦਿਆਰਥੀਆਂ ਹਮੇਸ਼ਾਂ ਹੀ ਆਪਣੀ ਸੋਚ ਦੇ ਨਾਲ ਅੱਗੇ ਵੱਧਦੇ ਹਨ ਅਤੇ ਬੁਲੰਦੀਆਂ ਛੂੰਹਦੇ ਹਨ |