ਗਗਨਦੀਪ ਕੌਰ ਧਾਲੀਵਾਲ ਝਲੂਰ ਦੀ ਕਿਤਾਬ ਇਤਿਹਾਸ ਬੋਧ ਭਾਗ ਪਹਿਲਾ ਲੋਕ ਅਰਪਨ

ਐੱਲ.ਬੀ.ਐੱਸ ਕਾਲਜ ਬਰਨਾਲਾ ਵਿਖੇ ਭਾਸ਼ਾ ਵਿਭਾਗ ਬਰਨਾਲਾ (ਪੰਜਾਬ) ਦੇ ਸਾਉਣ ਕਵੀ ਦਰਬਾਰ ਮੌਕੇ ਗਗਨਦੀਪ ਕੌਰ ਧਾਲੀਵਾਲ ਝਲੂਰ ਦੀ ਕਿਤਾਬ ਇਤਿਹਾਸ ਬੋਧ ਭਾਗ ਪਹਿਲਾ ਕੀਤੀ ਗਈ ਲੋਕ ਅਰਪਨ-
ਉੱਘੀ ਕਵਿੱਤਰੀ ਗਗਨਦੀਪ ਕੌਰ ਧਾਲੀਵਾਲ ਨੇ ਜਿੱਥੇ ਅਨੇਕਾਂ ਪੁਸਤਕਾਂ ਸੰਪਾਦਿਤ ਕਰਕੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆਂ ਉੱਥੇ ਆਏ ਦਿਨ ਵੱਖ-ਵੱਖ ਵਿਸ਼ਿਆ ਨੂੰ ਛੂਹਦੀਆਂ ਰਚਨਾਵਾਂ ਅਖਬਾਰਾਂ, ਰਸਾਲਿਆਂ ‘ਚ ਪ੍ਰਕਾਸ਼ਿਤ ਹੋਣ ਕਾਰਨ ਧਾਲੀਵਾਲ ਕਿਸੇ ਜਾਣ-ਪਹਿਚਾਣ ਦੀ ਮੁਹਤਾਜ ਨਹੀਂ ਰਹੀ। ਜਿੱਥੇ ਪਿਛਲੇ ਸਮੇਂ ਗਗਨਦੀਪ ਕੌਰ ਧਾਲੀਵਾਲ ਨੇ ਗੀਤਕਾਰ ਸ. ਸੁਖਚੈਨ ਸਿੰਘ ਕੁਰੜ ਨਾਲ ਵਿਆਹ ਬੰਧਨ 'ਚ ਬੱਜਣ ਮੌਕੇ ਆਪਣਾ ਨਵ ਪ੍ਰਕਾਸ਼ਿਤ ਕਵਿ ਸੰਗ੍ਰਹਿ " ਵਿਰਸੇ ਦਾ ਚਾਨਣ " ਕਿਤਾਬ ਲੋਕ ਅਰਪਨ ਕਰਕੇ ਸਮਾਜ 'ਚ ਨਵੀਂ ਪਿਰਤ ਪਾਈ ਹੈ। ਉੱਥੇ ਹੀ ਐੱਲ.ਬੀ.ਐੱਸ ਕਾਲਜ ਬਰਨਾਲਾ ਵਿਖੇ ਭਾਸ਼ਾ ਵਿਭਾਗ ਬਰਨਾਲਾ ਵੱਲੋਂ ਕਰਵਾਏ ਸਮਾਗਮ ਸਾਉਣ ਕਵੀ ਦਰਬਾਰ 2022 ਮੌਕੇ ਗਗਨਦੀਪ ਕੌਰ ਧਾਲੀਵਾਲ ਦੀ ਕਿਤਾਬ ‘ਇਤਿਹਾਸ ਬੋਧ-ਭਾਗ ਪਹਿਲਾ' ਲੋਕ ਅਰਪਨ ਕੀਤੀ ਗਈ।ਕਾਲਜ ਦੇ ਪ੍ਰਿੰਸੀਪਲ ਡਾਂ ਨੀਲਮ ਸ਼ਰਮਾ ਨੇ ਦੱਸਿਆ ਕਿ ਕਿਸੇ ਵੀ ਸੰਸਥਾ ਲਈ ਅਜਿਹੇ ਪਲ ਬਹੁਤ ਮਾਣਮੱਤੇ ਅਤੇ ਅਣਮੁੱਲੇ ਹੁੰਦੇ ਹਨ, ਜਦੋਂ ਉਸ ਸੰਸਥਾ ਦਾ ਵਿਦਿਆਰਥੀ ਨਵੀਆਂ ਪੁਲਾਂਘਾ ਪੁੱਟ ਕੇ ਨਵੀਨ ਰਾਹਾਂ ਦਾ ਧਾਰਨੀ ਬਣਦਾ ਹੈ। ਸਾਡੀ ਹੋਣਹਾਰ ਵਿਦਿਆਰਥਣ ਗਗਨਦੀਪ ਕੌਰ ਧਾਲੀਵਾਲ ਕਾਵਿਕ ਰੁਚੀਆਂ ਦੀ ਮਾਲਕ ਹੋਣ ਦੇ ਨਾਲ-ਨਾਲ ਇਸੇ ਕਾਲਜ ਵਿੱਚੋਂ ਐਮ.ਏ. ਹਿਸਟਰੀ ਵਿੱਚੋਂ ਅਵੱਲ ਰਹੀ ਹੈ। ਇਸਦੀਆਂ ਪ੍ਰਾਪਤੀਆਂ ਦੀ ਸੂਚੀ ਵਿੱਚ 13 ਸੰਪਾਦਿਤ ਪੁਸਤਕਾਂ, 2 ਮੌਲਿਕ ਪੁਸਤਕਾਂ,300 ਦੇ ਕਰੀਬ ਪ੍ਰਕਾਸ਼ਿਤ ਆਰਟੀਕਲ, 3 ਰਿਕਾਰਡ ਹੋਏ ਗੀਤ ਅਤੇ ਕਈ ਸੰਸਥਾਵਾਂ ਤੋਂ ਹਾਸਲ ਮਾਣ-ਸਨਮਾਨ ਹਾਸਿਲ ਕਰ ਚੁੱਕੀ ਹੈ।ਗਗਨਦੀਪ ਕੌਰ ਧਾਲੀਵਾਲ' ਅੰਤਰ-ਰਾਸ਼ਟਰੀ ਮਹਿਲਾ ਕਾਵਿ-ਮੰਚ ਪੰਜਾਬ ਇਕਾਈ ਦੀ ਜਨਰਲ ਸਕੱਤਰ ਦੇ ਪਦ ਦੀ ਸ਼ੋਭਾ ਵੀ ਵਧਾ ਰਹੀ ਹੈ।ਇਸ ਮੌਕੇ ‘ਤੇ ਭਾਸ਼ਾ ਵਿਭਾਗ ਦੇ ਅਫ਼ਸਰ ਸੁਖਵਿੰਦਰ ਸਿੰਘ ਗੁਰਮ ,ਖੋਜ ਅਫ਼ਸਰ ਬਿੰਦਰ ਸਿੰਘ ਖੁੱਡੀ ਕਲਾਂ,ਕਾਲਜ ਦੇ ਪ੍ਰਿੰਸੀਪਲ ਡਾ. ਨੀਲਮ ਸ਼ਰਮਾ ,ਮੈਡਮ ਜਸਵਿੰਦਰ ਕੌਰ ,ਪ੍ਰੋ.ਅਰਚਨਾ ,ਡਾ. ਤਰਸਪਾਲ ਕੌਰ ਵੱਲੋਂ ਗਗਨਦੀਪ ਕੌਰ ਅਤੇ ਹੋਰ ਕਵੀਆਂ ਨੂੰ ਸਨਮਾਨਿਤ ਕੀਤਾ ਗਿਆ ।ਇਸ ਤੋਂ ਇਲਾਵਾ ਇਸ ਸਮਾਗਮ ਵਿੱਚ ਪਰਗਟ ਸਿੰਘ ਲਾਡੀ,ਬੂਟਾ ਸਿੰਘ ,ਮਮਤਾ ਸੇਤੀਆ ਸੇਖਾ,ਮਾਲਵਿੰਦਰ ਸ਼ਾਇਰ ,ਬੂਟਾ ਸਿੰਘ ਚੌਹਾਨ ,ਪਰਮ ਸਹਿਜੜਾ ,ਚਰਨੀ ਬੇਦਿਲ ,ਡਾ.ਗਗਨਦੀਪ ਕੌਰ ,ਤਰਸੇਮ ,ਬੇਅੰਤ ਸਿੰਘ ਬਾਜਵਾ,ਕੇਵਲ ਕ੍ਰਾਂਤੀ ,ਜੰਗੀਰ ਸਿੰਘ ਦਿਲਬਰ,ਮਨਜੀਤ ਸਾਗਰ,ਮੇਜਰ ਸਿੰਘ ਰਾਜਗੜ ,ਗੁਰਚਰਨ ਸਿੰਘ ਬਦੇਸ਼ਾ ,ਤੇਜਿੰਦਰ ਚੰਡਹੋਕ,ਜਗਜੀਤ ਗੁਰਮ ,ਸੁਖਵਿੰਦਰ ਸੁਨੇਹ ,ਡਾ.ਸ਼ੁਸੀਲ ਬਾਲਾ,ਜਗਤਾਰ ਪੱਖੋਂ ,ਰਾਮ ਸਰੂਪ ਸ਼ਰਮਾ ,ਜਗਦੇਵ ਸਿੰਘ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।ਭਾਸ਼ਾ ਵਿਭਾਗ ਦੇ ਅਫ਼ਸਰ ਅਤੇ ਪ੍ਰਿੰਸੀਪਲ ਡਾ. ਨੀਲਮ ਸ਼ਰਮਾ ਵੱਲੋਂ ਗਗਨਦੀਪ ਕੌਰ ਧਾਲੀਵਾਲ ਨੂੰ ਉਸਦੀ ਪੁਸਤਕ 'ਇਤਿਹਾਸ ਬੋਧ (ਭਾਗ-1) : ਪ੍ਰਾਚੀਨ ਭਾਰਤ ਦਾ ਇਤਿਹਾਸ' ਦੇ ਲੋਕ ਅਰਪਨ ਹੋਣ ਤੇ ਵਧਾਈ ਦਿੰਦਿਆਂ ਆਉਣ ਵਾਲੇ ਜੀਵਨ ਵਿੱਚ ਹਰ ਕਦਮ ਤੇ ਸਫ਼ਲਤਾ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।ਉਹਨਾਂ ਕਿਹਾ ਕਿ ਸਾਨੂੰ ਪੂਰਨ ਆਸ ਹੈ ਕਿ ਸਾਡੀ ਧੀ ਭਵਿੱਖ ਵਿੱਚ ਹੋਰ ਬੁਲੰਦੀਆਂ ਨੂੰ ਸਰ ਕਰੇਗੀ।