ਡੀਪੂ ਹੋਲਡਰਾਂ ਵਲੋਂ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੰੂਕੇ ਨੂੰ ਮੰਗ ਪੱਤਰ ਦਿੱਤਾ 

ਜਗਰਾਉ 24 ਅਗਸਤ (ਅਮਿਤਖੰਨਾ)ਅੱਜ ਇਥੇ ਡੀਪੂ ਹੋਲਡਰਾਂ ਵਲੋਂ ਇਕ ਮੰਗ ਪੱਤਰ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੰੂਕੇ ਨੂੰ ਦਿੱਤਾ ਗਿਆ, ਜਿਸ ਵਿਚ ਸਰਕਾਰ ਵਲੋਂ ਪ੍ਰਧਾਨ ਮੰਤਰੀ ਅੰਨ ਕਲਿਆਣ ਯੋਜਨਾ (ਮੁਫ਼ਤ) ਵੰਡੀ ਗਈ ਕਣਕ 'ਤੇ ਕੱਟ ਲਗਾਉਣ ਦਾ ਮੁੱਦਾ ਉਠਾਇਆ | ਉਨ੍ਹਾਂ ਦੱਸਿਆ ਕਿ ਕਣਕ ਦੀ ਅਲਾਟਮੈਂਟ ਘੱਟ ਹੋਣ ਕਰ ਕੇ ਬਹੁਤ ਕਾਰਡ ਹੋਲਡਰ ਕਣਕ ਲੈਣ ਤੋਂ ਵਾਂਝੇ ਰਹਿ ਗਏ ਹਨ ਅਤੇ ਕਾਰਡ ਹੋਲਡਰਾਂ ਵਲੋਂ ਡਿਪੂ ਹੋਲਡਰਾਂ ਨਾਲ ਨਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਹੁਣ ਇਹ ਵੀ ਪਤਾ ਲੱਗਾ ਹੈ ਕਿ 2 ਰੁਪਏ ਕਿੱਲੋ ਵਾਲੀ ਕਣਕ 'ਤੇ ਵੀ ਕੱਟ ਹੈ | ਵਿਧਾਇਕਾ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਉੱਚ ਅਧਿਕਾਰੀਆਂ ਅਤੇ ਸਬੰਧਿਤ ਵਿਭਾਗ ਦੇ ਮੰਤਰੀ ਨਾਲ ਇਸ 'ਤੇ ਵਿਚਾਰ ਕੀਤੀ ਜਾਵੇਗਾ ਅਤੇ ਡਿਪੂ ਹੋਲਡਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਜਾਣੂ ਕਰਵਾਇਆ ਜਾਵੇਗਾ | ਇਸ ਮੌਕੇ ਕੰਵਰਪਾਲ ਸਿੰਘ ਕੌਂਸਲਰ, ਨਿਰਭੈ ਸਿੰਘ, ਜਸਵੰਤ ਸਿੰਘ, ਅਮਰਜੋਤ ਸਿੰਘ ਕੈਂਥ, ਰਾਜੀਵ ਕੁਮਾਰ ਗੁਪਤਾ, ਪ੍ਰੇਮ ਕੁਮਾਰ ਆਦਿ ਹਾਜ਼ਰ ਸਨ |