ਪੰਡਤ ਸਵ ਭਗਵੰਤ ਰਾਜ ਸਰਮਾ ਦੀ ਯਾਦ ਵਿੱਚ ਨਸ਼ਾ ਵਿਰੋਧੀ ਕੈਪ ਦਾ ਆਯੋਜਨ

ਨਸਿਆਂ ਦੀ ਗਿ੍ਫਤ ਵਿੱਚ ਆਏ ਨੌਜਵਾਨਾਂ ਨੂੰ ਮੁਫਤ ਦਵਾਈ ਦਿੱਤੀ

ਮਹਿਲ ਕਲਾਂ 30 ਅਗਸਤ ( ਡਾਕਟਰ ਸੁਖਵਿੰਦਰ ਸਿੰਘ ) ਮਰਹੂਮ ਪੰਡਿਤ ਭਗਵੰਤ ਰਾਜ ਸਰਮਾ ਜੀ ਨੂੰ ਸਮਰਪਿਤ ਜਨਮ ਦਿਨ ਮੌਕੇ ਗਰੇਅ ਮੈਟਰ ਆਇਲੈਟਸ ਸੰਸਥਾ ਬਰਨਾਲਾ ਵੱਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਅਤੇ ਫਿੱਟ ਲਾਈਫ ਦਵਾਖਾਨਾ ਵੱਲੋਂ ਨਸਿਆਂ ਦੀ ਰੋਕਥਾਮ ਲਈ ਵਿਸ਼ੇਸ਼ ਕੈਪ ਲਗਾਇਆ ਗਿਆ। ਇਸ ਮੌਕੇ ਸਵ ਪੰਡਿਤ ਅਮਨਦੀਪ ਸਰਮਾ ਨੇ ਦੱਸਿਆ ਕਿ ਮੇਰੇ ਪਿਤਾ ਜੀ ਹਮੇਸ਼ਾ ਨੌਜਵਾਨਾਂ ਦਾ ਮਾਰਗ ਦਰਸਕ ਬਣਦੇ ਸਨ, ਅੱਜ ਹਜਾਰਾਂ ਨੌਜਵਾਨ ਉਹਨਾਂ ਦੀ ਪ੍ਰੇਰਨਾ ਸਦਕਾ ਦੇਸਾਂ ਵਿਦੇਸ਼ਾਂ ਵਿੱਚ ਨਾਮ ਕਮਾ ਰਹੇ ਹਨ। ਇਸ ਮੌਕੇ ਫਿੱਟ ਲਾਈਫ ਦਵਾਖਾਨਾ ਦੇ ਸੰਚਾਲਕ ਤੇ ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਦੇ ਪ੍ਰਧਾਨ ਡਾ ਪਰਵਿੰਦਰ ਸਿੰਘ ਹਮੀਦੀ ਨੇ ਕਿਹਾ ਕਿ ਵੱਡੀ ਗਿਣਤੀ ਨੌਜਵਾਨ ਨਸਿਆਂ ਦੀ ਗਿ੍ਫਤ ਵਿੱਚ ਆ ਚੁੱਕੇ ਹਨ, ਜਿੰਨਾ ਨੂੰ ਬਾਹਰ ਕੱਢਣ ਲਈ ਯਤਨ ਜਾਰੀ ਹਨ। ਉਹਨਾਂ ਕਿਹਾ ਕਿ ਪੰਡਿਤ ਅਮਨ ਰਾਜ ਸਰਮਾ ਜੀ ਦਾ ਸਲਾਘਾਯੋਗ ਉਪਰਾਲਾ ਹੈ ਕਿ ਪਿਤਾ ਸਵ ਭਗਵੰਤ ਰਾਜ ਸਰਮਾ ਜੀ ਦੀ ਯਾਦ ਵਿੱਚ ਕੈਪ ਲਗਾਇਆ ਗਿਆ ਹੈ। ਉਹਨਾਂ ਹੋਰਨਾ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਤਰਾਂ ਦੇ ਸਮਾਗਮ ਹਰ ਇੱਕ ਨੂੰ ਕਰਨੇ ਚਾਹੀਦੇ ਹਨ। ਇਸ ਮੌਕੇ ਅਮਨਦੀਪ ਸਰਮਾ ਤੇ ਰਾਜੀਵ ਸਰਮਾ ਵੱਲੋਂ ਵੱਖ ਵੱਖ ਸਖਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹਰਜੀਤ ਸਿੰਘ ਹੈਰੀ ਮਹਿਲ ਖੁਰਦ, ਸੁਖਮਨੀ ਬਾਜਵਾ, ਡਾ ਸੱਤਪਾਲ ਸਿੰਘ ਲੁਧਿਆਣਾ (ਜਪਾਨ ਵਾਲੇ),ਨਵਨੀਤ ਕੌਰ,ਰਮਨਦੀਪ ਕੌਰ, ਸਿਮਰਨਜੀਤ ਕੌਰ,ਅਮਨ ਕੌਰ ਢਿੱਲੋਂ, ਕਮਲਪ੍ਰੀਤ ਕੌਰ, ਸੁਖਦੀਪ ਸਿੰਘ, ਕੁਲਦੀਪ ਸਿੰਘ, ਡਾ ਅਵਤਾਰ ਸਿੰਘ ਅਠਵਾਲ (ਖੂਨਦਾਨ ਟੀਮ) ਤੇ ਆਕਾਸਦੀਪ ਸਿੰਘ ਹਾਜਰ ਸਨ।