ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਸੰਘਰਸ਼ ਦਾ ਬਿਗਲ 

ਇੱਕਠੇ ਹੋਕੇ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਰੋਕਣ ਦੀ ਲੋੜ-ਪਾਸਲਾ 

ਲੁਧਿਆਣਾ- 05 ਸਤੰਬਰ (ਗੁਰਸੇਵਕ ਸੋਹੀ ) ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ ਅੱਜ ਲੁਧਿਆਣਾ ਵਿਖੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ  ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਅਤੇ ਜਥੇਬੰਦਕ ਵਿਸ਼ਾਲ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਦੀ ਪ੍ਰਧਾਨਗੀ ਜਮਹੂਰੀ ਕਿਸਾਨ ਸਭਾ ਦੇ ਆਗੂ ਬਲਰਾਜ ਸਿੰਘ ਕੋਟਉਮਰਾ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਅਮਰਜੀਤ ਮੱਟੂ, ਸੀ ਟੀ ਯੂ ਪੰਜਾਬ ਦੇ ਆਗੂ ਪਰਮਜੀਤ ਸਿੰਘ ਲੁਧਿਆਣਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਆਗੂ ਹਰਨੇਕ ਸਿੰਘ ਗੁੱਜਰਵਾਲ, ਐਨ ਆਰ ਐਮ ਯੂ ਦੇ ਆਗੂ ਕੁਲਵਿੰਦਰ ਸਿੰਘ ਗਰੇਵਾਲ਼, ਪੀ ਐਸ ਐਸ ਐਫ ਦੇ ਆਗੂ ਨਿਰਭੈ ਸਿੰਘ, ਐਮ ਪੀ ਏ ਪੀ ਦੇ ਆਗੂ ਡਾਃ ਜਸਵਿੰਦਰ ਸਿੰਘ ਕਾਲਖ, ਜਨਵਾਦੀ ਇਸਤਰੀ ਸਭਾ ਦੀ ਆਗੂ ਪ੍ਰੌਫੈਸਰ ਸੁਰਿੰਦਰ ਕੌਰ, ਟੀ ਐਸ ਯੂ ਦੇ ਹਰਜੀਤ ਸਿੰਘ ਨੇ ਕੀਤੀ। ਇਸ ਮੌਕੇ ਤੇ ਸੀ ਟੀ ਯੂ ਪੰਜਾਬ ਦੇ ਸੂਬਾਈ ਆਗੂ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਹੁਣ ਇੱਕਲੇ ਇੱਕਲੇ ਲੜਕੇ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਠੱਲ ਨਹੀਂ ਪਾਈ ਜਾ ਸਕਦੀ। ਇਸ ਲਈ ਸਾਨੂੰ ਸਾਰਿਆਂ ਨੂੰ ਇਕ ਮੰਚ ਤੇ ਇੱਕਠੇ ਹੋਕੇ ਹੰਭਲਾ ਮਾਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਕਿਰਤੀ ਲੋਕਾ ਦਾ ਇੱਕਠ ਹੀ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਮੋੜਾ ਦੇ ਸਕਦਾ ਹੈ। ਉਹਨਾਂ ਕਿਹਾ ਕਿ ਅਡਾਨੀਆਂ ਤੇ ਅੰਬਾਨੀਆਂ ਦੀ ਦੌਲਤ ਵਿੱਚ ਬੇਅਥਾਹ ਵਾਧਾ ਦੇਸ਼ ਦੇ ਲੋਕਾ ਨੂੰ ਹੋਰ ਗਰੀਬ ਕਰ ਰਿਹਾ ਹੈ। ਦੇਸ਼ ਅੰਦਰ ਡਰ ਤੇ ਅਫਰਾ ਤਫਰੀ ਦਾ ਮਾਹੌਲ ਬਣ ਰਿਹਾ ਹੈ ਜਿਸ ਲਈ ਭਾਜਪਾ ਦੀ ਮੋਦੀ ਸਰਕਾਰ ਨੂੰ ਗੱਦੀ ਤੋਂ ਉਤਾਰਨਾ ਹੋਰ ਵੀ ਜ਼ਰੂਰੀ ਹੋ ਗਿਆ ਹੈ। ਉਹਨਾਂ ਜਨਤਕ ਜਥੇਬੰਦੀਆਂ ਦਾ ਸਾਂਝੇ ਮੋਰਚੇ ਵੱਲੋਂ ਲੋਕਾ ਦੇ ਹਿਤ ਵਿੱਚ ਲੜਾਈ ਵਿੱਢਣ ਲਈ ਮੋਰਚੇ ਸ਼ਲਾਘਾ ਕੀਤੀ। ਸਟੇਜ ਦੀ ਕਾਰਵਾਈ ਰਘਵੀਰ ਸਿੰਘ ਬੈਨੀਪਾਲ ਚਲਾਈ। ਇਸ ਮੌਕੇ ਤੇ ਜੇ ਪੀ ਐਮ ਓ ਦੀ ਜਿਲ੍ਹਾ ਕਮੇਟੀ ਦੀ ਚੌਣ ਵੀ ਕੀਤੀ ਗਈ ਜਿਸ ਦੇ ਪ੍ਰਧਾਨ ਪਰਮਜੀਤ ਸਿੰਘ ਲੁਧਿਆਣਾ ਸਕੱਤਰ ਰਘਵੀਰ ਸਿੰਘ ਬੈਨੀਪਾਲ, ਖ਼ਜ਼ਾਨਚੀ ਗੁਰਮੇਲ ਸਿੰਘ ਰੂਮੀ ਸਮੇਤ 25 ਮੈਂਬਰੀ ਕਮੇਟੀ ਦੀ ਚੌਣ ਕੀਤੀ ਗਈ। ਇਸ ਮੌਕੇ ਹੋਰਨਾ ਤੋਂ ਇਲਾਵਾ ਪ੍ਰੌਫੈਸਰ ਜੈਪਾਲ ਸਿੰਘ, ਡਾਃ ਪ੍ਰਦੀਪ ਜੋਧਾਂ, ਜਗਦੀਸ਼ ਚੰਦ, ਓਮ ਪ੍ਰਕਾਸ਼ ਜੋਧਾਂ, ਗੁਰਦੀਪ ਕਲਸੀ, ਪਵਨ ਜੋਸ਼ੀ, ਸੁਖਵਿੰਦਰ ਸਿੰਘ ਰਤਨਗੜ੍ਹ, ਅਮਰਜੀਤ ਸਿੰਘ ਸਹਿਜਾਦ, ਰੇਖਾ ਰਾਣੀ, ਬਲਜਿੰਦਰ ਕੌਰ, ਭਗਵੰਤ ਸਿੰਘ ਬੰੜੂਦੀ, ਡਾਂਃ ਕੇਸਰ ਸਿੰਘ ਧਾਦਰਾਂ, ਡਾਂਃ ਮੇਵਾ ਸਿੰਘ ਭੈਣੀ, ਡਾਂਃ ਹਰਬੰਸ ਸਿੰਘ, ਅਸ਼ੋਕ ਕੁਮਾਰ, ਹੁਕਮ ਰਾਜ ਦੇਹੜਕਾ, ਦਵਿੰਦਰ ਸਿੰਘ ਕਿਲ੍ਹਾ ਰਾਏਪੁਰ, ਗੁਰਮੇਲ ਸਿੰਘ ਰੂਮੀ, ਸ਼ਵਿੰਦਰ ਸਿੰਘ ਤਲਵੰਡੀ ਰਾਏ, ਮਨਪ੍ਰੀਤ ਮੋਨੂੰ ਜੋਧਾਂ, ਨੇ ਵੀ ਸੰਬੋਧਨ ਕੀਤਾ।