ਕਿਸਾਨ ਘਰ ਬੈਠੇ ਨਾ-ਮਾਤਰ ਕਿਰਾਏ 'ਤੇ ਬੁੱਕ ਕਰ ਸਕਦੇ ਹਨ ਆਧੁਨਿਕ ਖੇਤੀਬਾੜੀ ਉਪਕਰਨ

ਮਾਲੇਰਕੋਟਲਾ 25 ਸਤੰਬਰ  (ਡਾਕਟਰ ਸੁਖਵਿੰਦਰ ਸਿੰਘ )-"ਆਈ-ਖੇਤ ਪੰਜਾਬ" ਐਪ ਕਿਸਾਨਾਂ ਦੀ ਸਹੂਲਤ ਲਈ ਸਰਕਾਰ ਵਲੋਂ ਲਾਂਚ ਕੀਤਾ ਆਈ.ਟੀ. ਐਲੀਕੇਸ਼ਨ ਜੋ ਕਿ ਕਿਸਾਨਾਂ ਲਈ ਲਾਹੇਵੰਦ ਸਿੱਧ ਹੋ ਰਿਹਾ ਹੈ। ਇਸ "ਆਈ-ਖੇਤ ਪੰਜਾਬ" ਐਪ ਨਾਲ ਕਿਸਾਨ ਘਰ ਬੈਠੇ ਹੀ ਆਪਣੇ ਮੋਬਾਈਲ ਫ਼ੋਨ ਜਰੀਏ, ਆਪਣੇ ਲਈ ਲੋੜੀਂਦਾ ਖੇਤੀਬਾੜੀ ਉਪਕਰਨ ਬਹੁਤ ਹੀ ਘੱਟ ਕਿਰਾਏ 'ਤੇ ਬੁੱਕ ਕਰਵਾ ਸਕਦੇ ਹਨ ਅਤੇ ਆਪਣੇ ਉਪਕਰਨ ਨੂੰ ਕਿਰਾਏ ਦੇ ਕੇ ਆਪਣੀ ਆਮਦਨ ਵਿੱਚ ਵਾਧਾ ਵੀ ਕਰ ਸਕਦੇ ਹਨ । ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਕਿਸਾਨ  ਇਸ ਐਪ ਜਰੀਏ ਆਧੁਨਿਕ ਤਕਨੀਕ ਵਾਲੇ ਵਾਤਾਵਰਨ ਪੱਖੀ ਖੇਤੀਬਾੜੀ ਸੰਦ ਜਿਵੇਂ ਕਿ ਬੇਲਰ, ਰੇਕ, ਕਟਰ-ਕਮ-ਸਪਰੈਂਡਰ, ਹੈਪੀ ਸੀਡਰ, ਲੇਜ਼ਰ ਲੈਵਲਰ, ਮਲਚਰ, ਪੈਡੀ ਸਟਰਾਅ, ਚੌਪਰ, ਆਰ.ਐਮ.ਬੀ. ਪਲਾਓ, ਰੋਟਰੀ ਸਲੈਸ਼ਰ, ਰੋਟਾਵੇਟਰ, ਸ਼ਰੱਬ ਮਾਸਟਰ, ਸੁਪਰ ਸੀਡਰ, ਸੁਪਰ ਐਸ.ਐਮ.ਐਸ., ਟਰੈਕਟਰ, ਜ਼ੀਰੋ ਟਿੱਲ ਡਰਿੱਲ ਮਸ਼ੀਨ ਕਿਰਾਏ ਤੇ ਲੈ ਸਕਦੇ ਹਨ।ਇਸ ਐਪ ਦਾ ਮੁੱਖ ਮੰਤਵ ਕਿਸਾਨਾਂ ਨੂੰ ਫ਼ਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਿਨਾਂ ਖੇਤੀਬਾੜੀ ਕਰਨ ਵੱਲ ਉਤਸ਼ਾਹਿਤ ਕਰਨਾ ਹੈ ਤਾਂ ਕਿ ਪੰਜਾਬ ਸੂਬੇ ਨੂੰ ਛੇਤੀ ਤੋਂ ਛੇਤੀ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਹੁੰਦੇ ਪ੍ਰਦੂਸਣ ਤੋਂ ਮੁਕਤ ਰਾਜ ਖੋਸਿਤ ਕੀਤਾ ਜਾ ਸਕੇ । ਉਨ੍ਹਾਂ ਹੋਰ ਦੱਸਿਆ ਕਿ ਇਸ ਐਪ ਰਾਹੀਂ ਕਿਸਾਨ ਆਪਣੀ ਖ਼ੁਦ ਦੀ ਮਸ਼ੀਨਰੀ ਵੀ ਕਿਰਾਏ ਉੱਪਰ ਕਿਸੇ ਹੋਰ ਕਿਸਾਨ ਨੂੰ ਉਪਲਬਧ ਕਰਵਾ ਸਕਦੇ ਹਨ ਅਤੇ ਆਪਣੀ ਆਮਦਨ ਵਿੱਚ ਵਾਧਾ ਵੀ ਕਰ ਸਕਦੇ ਹਨ ।  ਮੁਖ ਖੇਤੀਬਾੜੀ ਅਫਸਰ ਡਾਕਟਰ ਹਰਬੰਸ ਸਿੰਘ ਆਈ ਖੇਤ ਪੰਜਾਬ ਐਪ ਨੂੰ ਵਰਤਣ ਦੇ ਤਰੀਕੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਆਪਣੇ ਇਨਡਰਾਈਡ ਫ਼ੋਨ ਦੇ "ਪਲੇਅ ਸਟੋਰ" ਉੱਪਰ ਪਹੁੰਚ ਕੇ "ਆਈ-ਖੇਤ ਪੰਜਾਬ" ਐਪ ਡਾਊਨਲੋਡ ਕਰਨ। ਐਪ ਨੂੰ ਖੋਲ੍ਹਣ ਤੋਂ ਬਾਅਦ "ਕਿਸਾਨ" ਆਪਸ਼ਨ ਤੇ ਕਲਿੱਕ ਕਰਕੇ "ਉਪਭੋਗਤਾ" ਤੇ ਕਲਿੱਕ ਕਰਨਾ ਹੈ। ਇਸ ਤੋਂ ਬਾਅਦ ਕਿਸਾਨ ਨੇ ਆਪਣਾ ਮੋਬਾਈਲ ਨੰਬਰ ਭਰ ਕੇ ਇਸ ਤੇ ਆਇਆ ਹੋਇਆ ਓ.ਟੀ.ਪੀ. ਦਾਖਲ ਕਰਨਾ ਹੈ।ਕਿਸਾਨ ਨੇ ਆਪਣਾ ਨਾਮ, ਪਤਾ ਅਤੇ ਆਧਾਰ ਨੰਬਰ ਭਰਨਾ ਹੈ।