ਪ੍ਰੋ ਗੁਰਭਜਨ ਗਿੱਲ ਨੂੰ ਨੰਦ ਲਾਲ ਨੂਰਪੁਰੀ ਐਵਾਰਡ ਲਈ ਚੁਣੇ ਜਾਣ ‘ਤੇ ਮੁਬਾਰਕਾਂ

ਜਗਰਾਉਂ , 18 ਨਵੰਬਰ ( ਗੁਰਕੀਰਤ ਜਗਰਾਉਂ/ਮਨਜਿੰਦਰਗਿੱਲ) - ਲੋਕ ਮੰਚ ਪੰਜਾਬ ਵਲੋਂ ਨਾਮਵਰ ਪੰਜਾਬੀ ਸ਼ਾਇਰ, ਗੀਤਕਾਰ ਗੁਰਭਜਨ ਗਿੱਲ ਨੂੰ ਨੰਦ ਲਾਲ ਨੂਰਪੁਰੀ ਐਵਾਰਡ ਦੇਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਡੀ ਏ ਵੀ ਕਾਲਜ ਜਗਰਾਉਂ ਦੇ ਪੁਰਾਣੇ ਵਿਦਿਆਥੀਆਂ ਨੇ ਸ. ਗਿੱਲ ਨੂੰ ਵਧਾਈ ਦਿੱਤੀ ਹੈ ਅਤੇ ਲੋਕ ਮੰਚ ਪੰਜਾਬ ਦੀ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕੀਤਾ ਹੈ। ਸਾਡੇ ਪ੍ਰਤਨਿਧੀ ਨਾਲ ਗਲਬਾਤ ਕਰਦੇ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਐਡਵੋਕੇਟ ਗੁਰਤੇਜ ਸਿੰਘ ਗਿੱਲ, ਅਮਨਜੀਤ ਸਿੰਘ ਖਹਿਰਾ, ਪਰਮਜੀਤ ਸਿੰਘ ਖਹਿਰਾ, ਵਾਹਿਗੁਰੂਪਾਲ ਔਲਖ UK, ਰਸਪਾਲ ਸਿੰਘ ਤਲਵਾੜਾ, ਸੁਖਦੇਵ ਸਿੰਘ ਗਰੇਵਾਲ UK ਅਤੇ ਹਰਬੰਸ ਸਿੰਘ ਢੋਲਣ ਨੇ ਐਲਾਨ ‘ਤੇ ਖੁਸ਼ੀ ਪ੍ਰਗਟ ਕਰਦਿਆਂ ਗੁਰਭਜਨ ਗਿੱਲ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਸ ਨਾਲ ਜਿੱਥੇ ਪੰਜਾਬੀ ਸੱਭਿਆਚਾਰਕ ਗੀਤਕਾਰੀ ਦਾ ਮਾਣ ਸਤਿਕਾਰ ਵਧਿਆ ਹੈ ਉੱਥੇ ਹੀ ਸੱਭਿਅਕ ਅਤੇ ਉਸਾਰੂ ਗੀਤਕਾਰਾਂ ਲਈ ਇਹ ਇਕ ਬੇਹੱਦ ਉਤਸ਼ਾਹ ਜਨਕ ਕਦਮ ਹੋਵੇਗਾ।  ਜਗਰਾਓਂ ਡੀ ਏ ਵੀ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਉਸ ਸਮੇਂ ਨੂੰ ਜਾਦ ਕਰਦਿਆਂ ਜਦੋਂ ਉਹ ਪ੍ਰੋ ਗੁਰਭਜਨ ਗਿੱਲ ਦੇ ਸਨਮੁੱਖ ਬੈਠ ਓਹਨਾ ਦੀਆਂ ਰਚਨਾਵਾਂ ਸੁਣਦੇ ਸਨ ਉਹ ਸਮਾਂ  ਸੀ ਜਦੋਂ ਪੰਜਾਬੀ ਦੇ ਇਸ ਮਹਾਨ ਸਾਇਰ ਨੇ ਆਪਣੀ ਕਲਮ ਦੇ ਕਦਮ ਇਹਨਾਂ ਵਡਮੁੱਲੇ ਸਨਮਾਨਾਂ ਵੱਲ ਪੁੱਟਣੇ ਸੁਰੂ ਕੀਤੇ ਸਨ ਓਹਨਾ ਆਖਿਆ ਕੇ ਇਸ ਐਲਾਨ ਨੂੰ ਉਸਾਰੂ ਪੰਜਾਬੀ ਗੀਤਕਾਰਾਂ ਲਈ ਇਕ ਸ਼ੂੱਭ ਸ਼ਗਨ ਸਮਜਦੇ ਪ੍ਰੋ ਗੁਰਭਜਨ ਗਿੱਲ ਨੂੰ ਵਧਾਈ ਦਿੰਦੇ ਹੋਏ ਲੋਕ ਮੰਚ ਪੰਜਾਬ ਦਾ ਧੰਨਵਾਦ ਵੀ ਕੀਤਾ ਹੈ।