ਲੁਧਿਆਣਾ ਦਿਹਾਤੀ ਪੁਲਿਸ ਨੇ ਇੱਕ ਦੋਸ਼ੀ ਨੂੰ 200 ਪੌਦੇ ਭੁੱਕੀ (14 ਕਿਲੋ 500 ਗ੍ਰਾਮ) ਸਮੇਤ ਕਾਬੂ ਕੀਤਾ 

ਜਗਰਾਉਂ, 03 ਮਾਰਚ (ਅਮਿਤ ਖੰਨਾ )  ਜਗਰਾਉਂ, ਥਾਣਾ ਸਦਰ ਪੁਲਿਸ ਨੇ ਸਰ੍ਹੋਂ ਦੇ ਖੇਤ 'ਚ ਬੀਜੀ 200 ਪੋਸਤ (ਅਫੀਮ) ਦੇ ਬੂਟਿਆਂ ਸਮੇਤ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਐਸ.ਆਈ.ਅਮਰਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਪੁਲਿਸ ਦੇ ਅਧੀਨ ਪੈਂਦੀ ਚੌਂਕੀਮਾਨ ਪੁਲਿਸ ਚੌਂਕੀ ਦੇ ਇੰਚਾਰਜ ਏ.ਐਸ.ਆਈ ਰਣਧੀਰ ਸਿੰਘ ਦੀ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਿਰੰਜਨ ਸਿੰਘ ਵਾਸੀ ਪਿੰਡ ਢੋਲਣ ਦਾ ਰਹਿਣ ਵਾਲਾ ਪੋਸਤ (ਅਫੀਮ) ਦੀ ਖੇਤੀ ਕਰਦਾ ਹੈ ਅਤੇ ਉਸ ਨੇ ਘਰ ਦੇ ਨੇੜੇ ਸਰ੍ਹੋਂ ਦੇ ਖੇਤ ਵਿੱਚ ਪੋਸਤ (ਅਫੀਮ) ਦੇ ਬੂਟੇ ਬੀਜੇ ਹੋਈ ਹਨ।ਸਦਰ ਥਾਣਾ ਇੰਚਾਰਜ ਨੇ ਦੱਸਿਆ ਕਿ ਮਿਲੀ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਤੁਰੰਤ ਨਿਰੰਜਨ ਸਿੰਘ ਦੇ ਖੇਤ 'ਚ ਛਾਪੇਮਾਰੀ ਕਰ ਕੇ ਨਿਰੰਜਨ ਸਿੰਘ ਨੂੰ ਸਰ੍ਹੋਂ ਦੇ ਖੇਤ 'ਚ ਲਗਾਏ 200 ਪੋਸਤ (ਅਫੀਮ) ਦੇ ਬੂਟਿਆਂ ਨੂੰ ਕਬਜ਼ੇ 'ਚ ਲੈ ਕੇ ਪੋਸਤ (ਅਫੀਮ) ਦੀ ਖੇਤੀ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਹੈ।