ਥੈਟਫੋਰਡ (ਯੂ ਕੇ) ਗਾਇਕ ਰਣਜੀਤ ਬਾਵਾ ਵਲੋਂ ਮਹਾਰਾਜਾ ਦਲੀਪ ਸਿੰਘ ਨੂੰ ਸ਼ਰਧਾਂਜਲੀ ਭੇਟ

ਲੰਡਨ, (ਅਮਨਜੀਤ ਸਿੰਘ ਖਹਿਰਾ)- ਉੱਘੇ ਪੰਜਾਬੀ ਗਾਇਕ ਰਣਜੀਤ ਬਾਵਾ ਲੰਬੇ ਅਰਸੇ ਬਾਅਦ ਇੰਗਲੈਡ ਦੇ ਟੂਰ 'ਤੇ ਹਨ । ਇਸ ਮੌਕੇ ਉਨ੍ਹਾਂ ਮਹਾਰਾਜਾ ਦਲੀਪ ਸਿੰਘ ਨੂੰ ਯਾਦ ਕਰਦਿਆਂ ਥੈਟਫੋਰਡ ਵਿਖੇ ਉਨ੍ਹਾਂ ਦੀ ਸਮਾਧ 'ਤੇ ਜਾ ਕੇ ਸ਼ਰਧਾਂਜਲੀ ਦੇ ਫੁੱਲ ਭੇਟ ਕੀਤੇ । ਇਸ ਸਮੇਂ ਉਨ੍ਹਾਂ ਸਮੁੱਚੀ ਦੁਨੀਆਂ ਲਈ ਇਕ ਬਹੁਤ ਵੱਡਾ ਸੁਨੇਹਾ ਦਿੱਤਾ ਓਹਨਾ ਆਪਣੀ ਫੇਸਬੁੱਕ ਤੇ ਲਿਖਿਆ ਹੈ " ਸਿੱਖਾਂ ਦੇ ਆਖਰੀ ਬਾਦਸ਼ਾਹ, ਜਿਨ੍ਹਾਂ ਨੂੰ ਸਿੱਖ ਰਾਜ ਖੁੱਸਣ ਉਪਰੰਤ ਅੰਗਰੇਜ਼ਾਂ ਨੇ ਬੰਦੀ ਬਣਾ ਕੇ ਇੰਗਲੈਂਡ ਲੈ ਆਂਦਾ ਸੀ, ਨੇ ਸਿੱਖ ਰਾਜ ਨੂੰ ਮੁੜ ਸਥਾਪਿਤ ਕਰਨ ਲਈ ਆਖਰੀ ਦਮ ਤੱਕ ਜੱਦੋ-ਜਹਿਦ ਕੀਤੀ । ਅੱਜ ਵੀ ਇਸ ਸੁਪਨੇ ਨੂੰ ਸਾਕਾਰ ਕਰਨ ਲਈ 'ਸਿੱਖ' ਰਾਜ ਕਰੇਗਾ ਖਾਲਸਾ, ਅਰਦਾਸ ਕਰਦਾ ਹੈ ਤੇ ਮੰਤਵ ਦੀ ਪੂਰਤੀ ਲਈ ਸੰਘਰਸ਼ਸ਼ੀਲ ਹੈ, ਜਿਸ 'ਚ ਸਭ ਧਰਮਾਂ, ਜਾਤਾਂ ਦਾ ਸਤਿਕਾਰ ਵਧੇ, ਪਿਆਰ ਸਤਿਕਾਰ, ਖੁਸ਼ਹਾਲੀ ਤੇ ਭਾਈਚਾਰਾ ਬਣੇ "  । ਇਕ ਬਹੁਤ ਹੀ ਇਖਲਾਕੀ ਸੁਨੇਹਾ ਹੈ । ਇਸ ਮੌਕੇ ਉਨ੍ਹਾਂ ਯਾਦਗਾਰੀ ਮਿਊਜ਼ੀਅਮ ਵੀ ਵੇਖਿਆ ਅਤੇ ਸਿੱਖ ਇਤਿਹਾਸਕਾਰ ਪੀਟਰ ਬੈਂਸ ਨੇ ਆਪਣੀ ਕਿਤਾਬ ਵੀ ਭੇਟ ਕੀਤੀ ।