ਸਵਾਮੀ ਰੂਪ ਚੰਦ ਜੈਨ ਸੀਨੀਅਰ ਸਕੰਡਰੀ ਸਕੂਲ ਵਿਖੇ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਗਿਆ ਸਲਾਨਾ ਖੇਡ ਸਮਾਗਮ

ਜਗਰਾਉ 28 ਅਕਤੂਬਰ (ਅਮਿਤਖੰਨਾ) ਸਵਾਮੀ ਰੂਪ ਚੰਦ ਜੈਨ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਪ੍ਰਿੰਸੀਪਲ ਸ੍ਰੀਮਤੀ ਰਾਜਪਾਲ  ਕੌਰ ਜੀ ਦੀ ਯੋਗ ਅਗਵਾਈ ਅਤੇ ਸਕੂਲ ਮੈਨੇਜਮੈਂਟ ਦੇ ਸਹਿਯੋਗ ਨਾਲ ਸਲਾਨਾ ਖੇਡ ਸਮਾਗਮ ਕਰਵਾਇਆ ਗਿਆ ਇਸ ਦਿਨ ਦੀ ਖੁਸ਼ੀ ਵਿੱਚ ਸਕੂਲ ਨੂੰ ਰੰਗ ਬਰੰਗੇ ਗੁਬਾਰਿਆਂ ਝੰਡਿਆਂ ਅਤੇ ਹੋਰ ਕਈ ਪ੍ਰਕਾਰ ਦੀਆਂ ਕਲਾਕ੍ਰਿਤੀਆਂ ਨਾਲ ਸਜਾਇਆ ਗਿਆ ।ਇਸ ਦਿਨ ਦਾ ਸਾਰੇ ਬੱਚਿਆਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਕਿਉਂਕਿ ਖੇਡਣਾ ਬੱਚੇ ਦੀ ਮੂਲ ਪ੍ਰਵਿਰਤੀ ਹੈ ।ਖੇਡਾਂ ਦੇ ਨਾਲ ਬੱਚੇ ਦਾ ਖੂਬ ਮਨੋਰੰਜਨ ਹੁੰਦਾ ਹੈ,  ਤੇ ਨਾਲ ਨਾਲ ਸਰਵਪੱਖੀ ਵਿਕਾਸ ਹੁੰਦਾ ਹੈ ਤੇ ਨੈਤਿਕ ਗੁਣਾ ਦਾ ਵੀ ਵਿਕਾਸ ਹੁੰਦਾ ਹੈ।ਸਮਾਗਮ ਦੀ ਸ਼ੁਰੂਆਤ  ਨਮਕਾਰ ਮੰਤਰ ਦਾ ਜਾਪ ਕਰਕੇ ਕੀਤੀ ਗਈ ਇਸ ਤੋਂ ਉਪਰੰਤ ਜੋਤੀ ਪ੍ਰਜਵਲਣ ਜੀ ਰਸਮ ਸਤਿਕਾਰਯੋਗ ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਜੀ , ਪ੍ਰਿੰਸੀਪਲ ਸ਼੍ਰੀਮਤੀ ਨੀਲਮ ਕਪੂਰ ਜੀ, ਹੋਣਹਾਰ ਵਿਦਿਆਰਥੀਆਂ ਅਤੇ ਮੁੱਖ ਮਹਿਮਾਨ ਨਿਧੀ ਗੁਪਤਾ ਜੀ  ਦੁਆਰਾ ਕੀਤੀ ਗਈ।ਸਮਾਗਮ ਦੀ ਸ਼ੁਰੂਆਤ ਤੋਂ ਬਾਅਦ ਵੈਲਕਮ ਸਪੀਚ ਦੇ ਰਾਹੀਂ  ਮੁੱਖ ਮਹਿਮਾਨ ਅਤੇ ਮੁੱਖ ਅਧਿਆਪਕਾ ਜੀ ਦਾ ਸਵਾਗਤ ਕੀਤਾ ਗਿਆ। ਇਸ ਉਪਰੰਤ ਮੁਕਾਬਲੇ ਵਾਜਾਂ ਵੱਲੋਂ ਮਾਰਚ ਪਾਸਟ ਕੀਤੀ ਤੇ ਮੁੱਖ ਮਹਿਮਾਨਾਂ ਨੂੰ ਸਲਾਮੀ ਦਿੱਤੀ ਗਈ। ਸਕੂਲ ਦੇ ਮੁੱਖ ਮਹਿਮਾਨ ਵੱਲੋਂ ਵਿਦਿਆਰਥੀਆਂ ਦੀ ਹੌਸਲਾ ਅਫਜਾਈ  ਕੀਤੀ ਗਈ ਤੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਖੇਡ ਮੈਦਾਨ ਵਿੱਚ ਜਾ ਕੇ ਸਰੀਰਕ ਤੇ ਮਾਨਸਿਕ ਸਿਹਤ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ।ਇਸ ਤੋਂ ਬਾਅਦ ਖੇਡਾਂ ਦੀ ਸ਼ੁਰੂਆਤ ਹੋਈ ਜਿਸ ਵਿੱਚ ਪਹਿਲੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਭਾਗ ਲਿਆ। ਸਰੋਤਿਆਂ ਨੇ ਭਾਗ ਲੈਣ ਵਾਲੇ ਬੱਚਿਆਂ ਦੀ ਤਾੜੀਆਂ ਨਾਲ ਹੌਸਲਾ ਅਫਜਾਈ ਕੀਤੀ ਤੇ ਖੂਬ ਆਨੰਦ ਮਾਣਿਆ। ਨੰਨੇ ਮੁੰਨੇ ਬੱਚਿਆਂ ਵੱਲੋਂ ਸੰਗੀਤ ਦੇ ਨਾਲ ਯੋਗਾ ਡਾਂਸ ਤੋਂ ਬਾਅਦ ਬਹੁਤ ਹੀ ਸੁੰਦਰ ਪਰਫੋਰਮੈਂਸ ,ਪੌਪ ਡਾਂਸ   ਕਰਵਾਇਆ ਗਿਆ। ਫਿਰ ਖੇਡਾਂ ਦੀ ਸ਼ੁਰੂਆਤ ਹੋਈ। ਇਹਨਾਂ ਖੇਡਾਂ ਵਿੱਚ ਫਰੌਗ ਰੇਸ , ਲੈਮਨ ਰੇਸ  ਸੈਕ ਰੇਸ  ਹਰਡਲ  ਰੇਸ ਅਤੇ ਬੈਕ ਰੇਸ, ਸਾਈਕਲ ਰੇਸ ਆਦਿ ਵੱਖ ਵੱਖ ਖੇਡ ਗਤੀਵਿਧੀਆਂ ਕਰਵਾਈਆਂ ਗਈਆਂ।ਜੇਤੂ ਖਿਡਾਰੀਆਂ ਨੂੰ ਮੈਡਲ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਸਦਨ ਦੀ ਸਰਵੋਤਮ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਦਿਨ ਸਾਰੇ ਭਾਰੀ ਉਤਸ਼ਾਹ ਤੇ ਖੁਸ਼ੀ ਵੇਖਣ ਨੂੰ ਮਿਲੀ। ਇਸ ਦਿਨ  ਦੀ ਖੁਸ਼ੀ ਨੂੰ ਹੋਰ ਦੁੱਗਣਾ ਕਰਨ ਲਈ ਵਿਦਿਆਰਥੀਆਂ ਦੁਆਰਾ ਭੰਗੜਾ ਪੇਸ਼ ਕੀਤਾ ਗਿਆ ਕਿਉਂਕਿ ਕੋਈ ਵੀ ਸਮਾਗਮ ਭੰਗੜੇ ਤੋਂ ਬਿਨਾਂ ਸੱਖਣਾ ਹੁੰਦਾ ਹੈ।ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਰਾਜਪਾਲ ਕੌਰ ਜੀ ਵੱਲੋਂ ਇਸ ਵਿਸ਼ੇਸ਼ ਖੇਡ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨਾ ਅਤੇ ਸਕੂਲ ਮੈਨੇਜਮੈਂਟ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਖੇਡ ਕਲਾ ਦੀ ਪ੍ਰਸ਼ੰਸਾ ਕੀਤੀ ਗਈ ਨਾਲ ਹੀ ਸਾਰੇ ਬੱਚਿਆਂ ਨੂੰ ਖੇਡਾਂ ਦਾ ਮਹੱਤਵ ਦੱਸਦਿਆਂ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੱਧ ਚੜ ਕੇ ਭਾਗ ਲੈਣ ਦੀ ਪ੍ਰੇਰਨਾ ਦਿੱਤੀ ਗਈ ਤੇ ਦੱਸਿਆ ਗਿਆ ਕਿ ਖੇਡਾਂ ਤੋਂ ਬਿਨਾਂ ਇਕੱਲੇ ਕਿਤਾਬੀ ਗਿਆਨ ਨਾਲ ਬੱਚਿਆਂ ਦਾ ਸੰਪੂਰਨ ਵਿਕਾਸ ਸੰਭਵ ਨਹੀਂ। ਉਹਨਾਂ ਵੱਲੋਂ ਖੇਡਾਂ ਦੇ ਮਹੱਤਵ ਨੂੰ ਸਮਝਾਉਂਦਿਆਂ ਰੋਜ਼ਾਨਾ ਬੱਚਿਆਂ ਨੂੰ ਖੇਡਾਂ ਦਾ ਅਭਿਆਸ ਕਰਵਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ। ਜਿਸ ਨਾਲ ਉਹਨਾਂ ਦਾ ਮਨੋਵਾਲ ਵੱਧਦਾ ਹੈ ਸਰੀਰ ਅਰੋਗ ਰਹਿੰਦਾ ਹੈ ਤੇ ਮਿਲ ਜੁਲ ਕੇ ਖੇਡਣ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ ਖੇਡਾਂ ਬੱਚਿਆਂ ਨੂੰ ਚੁਸਤ ਫੁਰਤ ਬਣਾਉਂਦੀਆਂ ਹਨ ਤੇ ਨਸ਼ਿਆਂ ਵਰਗੀਆਂ ਮਾੜੀਆਂ ਆਦਤਾਂ ਤੋਂ ਦੂਰ ਰੱਖਦੀਆਂ ਹਨ।