ਜੰਮੂ-ਕਸ਼ਮੀਰ ਦੀ ਪੁਲਿਸ ਨੇ ਫਿਰ ਦਿੱਤੀ ਮੁੱਲਾਂਪੁਰ ਦਾਖਾ ’ਚ ਦਸਤਕ

ਮਨਜੀਤ ਸਿੰਘ ਦੇ ਘਰੋਂ ਮਿਲਿਆ ਨਸ਼ੀਲੇ ਪਾਊਡਰ ਦਾ ਪੈੱਕਟ – ਡੀ.ਐੱਸ.ਪੀ ਭੱਟ
ਮੁੱਲਾਂਪੁਰ ਦਾਖਾ 28 ਅਕਤੂਬਰ (ਸਤਵਿੰਦਰ  ਸਿੰਘ ਗਿੱਲ) –
ਜੰਮੂ-ਕਸ਼ਮੀਰ ਦੀ ਪੁਲਿਸ- ਥਾਣ ਦਾਖਾ ਦੀ ਪੁਲਿਸ ਦੇ ਸਹਿਯੋਗ ਨਾਲ ਇੱਕ ਵਾਰ ਫਿਰ ਸਥਾਨਕ ਕਸਬੇ ’ਚ ਪੈਂਦੇ ਦਸ਼ਮੇਸ ਨਗਰ ਦੇ ਰਹਿਣ ਵਾਲੇ ਮਨਜੀਤ ਸਿੰਘ ਪੁੱਤਰ ਸਤਿਨਾਮ ਸਿੰਘ ਦੇ ਘਰ ਦਸਤਕ ਦਿੱਤੀ ਹੈ, ਜਿੱਥੇ ਪੁਲਿਸ ਨੂੰ ਇੱਕ ਨਸ਼ੀਲਾ ਪਾਊਡਰ ਦਾ ਪੈੱਕਟ ਤੇ ਮਿਲਿਆ ਹੈ। ਪੁਲਿਸ ਆਪਣੇ ਨਾਲ ਕਥਿਤ ਆਰੋਪੀ ਮਨਜੀਤ ਸਿੰਘ ਨੂੰ ਨਾਲ ਲੈ ਕੇ ਆਈ ਸੀ ਜਿਸਦੀ ਨਿਸ਼ਾਨਦੇਹੀ ਤੇ ਉਕਤ ਸਮਾਨ ਬਰਾਮਦ ਹੋਇਆ ਹੈ। ਪੁਲਿਸ ਨੇ ਆਪਣੇ ਕਬਜੇ ਵਿੱਚ ਮਨਜੀਤ ਸਿੰਘ ਦੇ ਘਰ ਖੜ੍ਹਾ ਇੱਕ ਐਕਟਿਵਾ ਤੇ ਮੋਟਰਸਾਈਕਲ ਵੀ ਆਪਣੇ ਨਾਲ ਲੈ ਗਈ ਹੈ।  
               ਡੀ.ਐੱਸ.ਪੀ ਵਿਕਾਰ ਭੱਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਕਥਿਤ ਆਰੋਪੀ ਮਨਜੀਤ ਸਿੰਘ ਪੁੱਤਰ ਸਤਿਨਾਮ ਸਿੰਘ ਨੇ ਮਾਣਯੋਗ ਅਦਾਲਤ ਵਿੱਚ ਮੰਨਿਆ ਸੀ ਕਿ ਜਿਸਦੇ ਪੁਲਿਸ ਨੇ ਉਨ੍ਹਾਂ ਦੇ ਘਰ ਰੇਡ ਕੀਤੀ ਸੀ, ਤਦ ਉਸਨੇ ਇੱਕ ਨਸ਼ੀਲੇ ਪਾਊਡਰ ਵਾਲਾ ਪੈਕੇਟ (ਬਰਾਊਨ ਸੂਗਰ) ਘਰ ਦੀ ਰਸੋਈ ਵਿੱਚ ਲੱਗੀ ਚਿਮਨੀ ਕੋਲ ਸੁੱਟ ਦਿੱਤਾ ਸੀ। ਜੇਕਰ ਘਰ ਦੀ ਤਲਾਸੀ ਲਈ ਜਾਵੇ ਤਾਂ ਬਰਾਮਦ ਹੋ ਸਕਦ ਹੈ। ਪੁਲਿਸ ਨੇ ਮਾਣਯੋਗ ਅਦਾਲਤ ਦੇ ਹੁਕਮਾ ਅਨੁਸਾਰ ਡੀ.ਸੀ ਦੇ ਦਿਸ਼ਾ ਨਿਰਦੇਸ਼ਾ ਦੋਸ਼ੀ ਨੂੰ ਨਾਲ ਲੈ ਕੇ ਅਤੇ ਸਬੰਧਤ ਥਾਣਾ ਦਾਖਾ ਦੀ ਪੁਲਿਸ ਨਾਲ ਰਾਬਤਾ ਕਾਇਮ ਕਰਨ ਉਪਰੰਤ ਇਲਾਕਾ ਮੈਜਿਸਟ੍ਰੇਟ ਪ੍ਰਵੀਨ ਕੁਮਾਰ ਨਾਇਬ ਤਹਿਸੀਲਦਾਰ ਕੇਂਦਰੀ ਲੁਧਿਆਣਾ ਦੀ ਹਾਜਰੀ ਵਿੱਚ ਜਦ ਘਰ ਦੀ  ਤਲਾਸ਼ੀ ਲਈ ਗਈ ਤਾਂ ਦੋਸ਼ੀ ਦੇ ਨਿਸ਼ਾਨਦੇਹੀ ਤੇ ਇੱਕ ਬੰਦ ਪੈੱਕਟ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ ਜੋ ਪੁਲਿਸ ਨੇ ਆਪਣੇ ਕਬਜੇ ਵਿੱਚ ਲੈ ਲਿਆ ਹੈ। ਇਸ ਤੋਂ ਇਲਾਵਾ ਘਰ ਵਿੱਚ ਖੜ੍ਹੇ ਦੋ ਵਾਹਨ ਇੱਕ ਮੋਟਰਸਾਈਕਲ ਤੇ ਐਕਟਿਵਾ ਵੀ ਬਰਾਮਦ ਕੀਤੀ ਹੈ।  ਇਸ ਮੌਕੇ ਐੱਸ.ਐੱਚ.ਓ ਮੁਹੰਮਦ ਅਫਜਲ ਵਾਣੀ, ਥਾਣਾ ਦਾਖਾ ਦੇ ਏ.ਐੱਸ.ਆਈ ਹਰਪ੍ਰੀਤ ਸਿੰਘ ਸਮੇਤ ਹੋਰ ਵੀ ਹਾਜਰ ਸਨ।