ਐੱਸ. ਜੀ. ਐੱਨ. ਇੰਟਰਨੈਸ਼ਨਲ ਸਕੂਲ ਦੀਵਾਨਾਂ ਵਿਖੇ ਬਾਲ ਦਿਵਸ ਮਨਾਇਆ 

ਬਰਨਾਲਾ/ ਮਹਿਲ ਕਲਾਂ 18 ਨਵੰਬਰ (ਗੁਰਸੇਵਕ ਸੋਹੀ) ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐੱਸ. ਜੀ. ਐੱਨ. ਇੰਟਰਨੈਸ਼ਨਲ ਸਕੂਲ ਦੀਵਾਨਾਂ ਵਿਖੇ ਧੂਮ-ਧਾਮ ਨਾਲ ਬਾਲ ਦਿਵਸ ਮਨਾਇਆ ਗਿਆ ਸਵੇਰੇ ਇੰਟਰੀ ਮੌਕੇ ਸਕੂਲ ਸਟਾਫ ਵੱਲੋਂ ਬੱਚਿਆਂ ਤੇ ਫੁੱਲਾਂ ਦੀ ਵਰਖਾ ਕੀਤੀ ਗਈ, ਵਿਸ਼ੇਸ਼ ਤੌਰ ਤੇ ਪੰਜਾਬ ਨੈਸ਼ਨਲ ਬੈਂਕ ਦੀ ਦੀਵਾਨਾਂ ਬ੍ਰਾਂਚ ਦੇ ਮੈਨੇਜਰ ਨਾਲਿਨ ਜੀ ਨੇ ਰਿਬਨ ਕੱਟਣ ਦੀ ਰਸਮ ਅਦਾ ਕੀਤੀ, ਤੇ ਪ੍ਰੋਗਰਾਮ ਦੀ ਸ਼ੁਰੂਆਤ ਤਾੜੀਆਂ ਦੀ ਗੂੰਜ ਵਿੱਚ ਹੋਈ, ਇਸ ਮੌਕੇ ਬੱਚਿਆਂ ਦੇ ਮਨੋਰੰਜਨ ਲਈ ਮਿੱਕੀ ਮਾਊਸ, ਜੰਪਿੰਗ, ਟ੍ਰੇਨ ਆਦਿ ਝੂਲਿਆਂ ਦਾ ਪ੍ਰਬੰਧ ਕੀਤਾ ਗਿਆ ਇਸ ਤੋਂ ਇਲਾਵਾ ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਦੇ ਖਾਣ ਪੀਣ ਲਈ ਗੋਲ-ਗੱਪੇ, ਪਾਪੜ, ਪੌਪ-ਕੌਰਨ, ਫਰੂਟ ਚਾਟ ਆਦਿ ਦੀਆਂ ਸਟਾਲਾਂ ਲਗਾਈਆਂ ਗਈਆਂ ਇਸ ਮੌਕੇ ਸਕੂਲ ਵਿੱਚ ਬੱਚਿਆਂ ਨੇ ਖ਼ੂਬ ਮਨੋਰੰਜਨ ਕੀਤਾ ਤੇ ਚੰਗੇ ਢੰਗ ਨਾਲ ਬਾਲ ਦਿਵਸ ਮਨਾਉਣ ਲਈ ਸਮੂਹ ਸਟਾਫ਼ ਅਤੇ ਮੈਨੇਜ਼ਮੈਂਟ ਦਾ ਧੰਨਵਾਦ ਕੀਤਾ, ਸਕੂਲ ਪ੍ਰਿੰਸੀਪਲ ਮੱਖਣ ਸਿੰਘ ਦੀਵਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੱਚੇ ਸਮਾਜ ਦੇ ਨਿਰਮਾਤਾ ਹਨ। ਸਾਡੇ ਸਟਾਫ਼ ਵੱਲੋਂ ਚੰਗੀ ਵਿੱਦਿਆ ਦੇ ਨਾਲ-ਨਾਲ ਅਜਿਹੇ ਅਗਾਂਹਵਧੂ ਉਪਰਾਲੇ ਕੀਤੇ ਜਾਂਦੇ ਹਨ ਤਾਂ ਕਿ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ ਬੱਚਿਆਂ ਨੇ ਇਹ ਪ੍ਰੋਗਰਾਮ ਦਾ ਖ਼ੂਬ ਆਨੰਦ ਮਾਣਿਆ, ਸਾਡੇ ਵੱਲੋਂ ਹਮੇਸ਼ਾਂ ਇਹ ਕੋਸ਼ਿਸ਼ ਰਹਿੰਦੀ ਹੈ ਕਿ ਬੱਚਿਆਂ ਨੂੰ ਵਿੱਦਿਆ ਦੇ ਨਾਲ-ਨਾਲ ਸਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ਨਾਲ ਜੋੜਿਆ ਜਾਵੇ, ਤੇ ਸਮੇਂ ਦੇ ਨਾਲ ਨਾਲ ਸਕੂਲ ਦੇ ਬੱਚੇ ਖੇਡ ਮੁਕਾਬਲਿਆਂ ਵਿੱਚ ਵੀ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ ਤੇ ਇਨਾਮ ਜਿੱਤ ਕੇ ਆਪਣਾ ਅਤੇ ਮਾਪਿਆਂ ਦੇ ਨਾਲ-ਨਾਲ ਪਿੰਡ ਦਾ ਨਾਮ ਰੌਸ਼ਨ ਕਰਦੇ ਹਨ ਸਮੂਹ ਸਕੂਲ ਸਟਾਫ਼ ਦਾ ਚੰਗੀ ਡਿਊਟੀ ਨਿਭਾਉਣ ਲਈ ਧੰਨਵਾਦ ਕੀਤਾ ਗਿਆ।

ਇਸ ਤੋਂ ਇਲਾਵਾ ਕੁਲਜੀਤ ਸਿੰਘ ਅਤੇ ਮੈਡਮ ਰਮਨਜੀਤ ਕੌਰ ਨੇ ਕਿਹਾ ਕਿ ਚਿਲਡਰਨ ਡੇ ਸਾਡੇ ਸਕੂਲ ਵਿੱਚ ਅੱਜ ਵੀ ਧੂਮ ਧਾਮ ਨਾਲ ਮਨਾਇਆ ਗਿਆ ਹੈ। ਬੱਚਿਆਂ ਨੇ ਖੂਬ ਸਾਰਾ ਮਨੋਰੰਜਨ ਕੀਤਾ, ਬੱਚੇ ਮਨੋਰੰਜਨ ਦੇ ਸਾਧਨ ਦੇਖ ਕੇ ਬਹੁਤ ਖੁਸ਼ ਹੋਏ, ਬੱਚਿਆ ਨੂੰ ਖੁਸ਼ ਵੇਖ ਕੇ ਸਾਨੂੰ ਬਹੁਤ ਚੰਗਾ ਲਗਦਾ ਹੈ। ਬਾਲ ਦਿਵਸ ਪੰਡਿਤ ਜਵਾਹਰ ਲਾਲ ਨਹਿਰੂ ਜੀ ਨਾਲ ਸੰਬੰਧਿਤ ਹੈਉਹ ਬੱਚਿਆਂ ਨੂੰ ਬੇਹੱਦ ਪਿਆਰ ਕਰਦੇ ਸਨ ਇਸ ਲਈ ਇਹ ਦਿਨ ਨੂੰ ਬਾਲ ਦਿਵਸ ਦੇ ਤੌਹ ਤੇ ਮਨਾਇਆ ਜਾਂਦਾ ਹੈ ਇਸ ਮੌਕੇ ਸੀਨੀਅਰ ਆਗੂ ਸਵਰਨ ਸਿੰਘ ਦੀਵਾਨਾਂ ਨੇ ਸਕੂਲ ਸਟਾਫ਼ ਦਾ ਪ੍ਰੋਗਰਾਮ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਲਈ ਧੰਨਵਾਦ ਕੀਤਾ, ਅੰਤ ਵਿੱਚ ਮਿੱਠੀਆਂ ਯਾਦਾਂ ਛੱਡਦਾ ਹੋਇਆ ਬਾਲ ਦਿਵਸ ਪ੍ਰੋਗਰਾਮ ਯਾਦਗਰੀ ਹੋ ਨਿੱਬੜਿਆ ਇਸ ਮੌਕੇ ਇਸ ਮੌਕੇ ਸਮੁੱਚੇ ਸਟਾਫ਼  ਵਿੱਚ ਪ੍ਰਿੰਸੀਪਲ ਮੱਖਣ ਸਿੰਘ ਦੀਵਾਨਾਂ, ਕੁਲਜੀਤ ਸਿੰਘ ਦੀਵਾਨਾਂ, ਪਵਨਜੀਤ ਕੌਰ, ਪ੍ਰਦੀਪ ਕੌਰ, ਰਮਨਜੀਤ ਕੌਰ, ਕੋਮਲਪ੍ਰੀਤ ਕੌਰ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਨਵਜੋਤ ਕੌਰ, ਜਸਪ੍ਰੀਤ ਕੌਰ, ਮਨਦੀਪ ਕੌਰ , ਸਰਬਜੀਤ ਕੌਰ, ਅਮਨਦੀਪ ਕੌਰ, ਕਮਲਜੀਤ ਕੌਰ, ਗੁਰਪ੍ਰੀਤ ਕੌਰ, ਲਛਮਣੀ, ਅਮਨਜੋਤ ਕੌਰ, ਪ੍ਰਭਜੋਤ ਕੌਰ, ਕਿਰਨਦੀਪ ਕੌਰ,  ਰਮਨਪ੍ਰੀਤ ਕੌਰ,  ਕੋਮਲਪ੍ਰੀਤ ਕੌਰ,ਆਦਿ ਤੋਂ ਇਲਾਵਾ ਸਮੁੱਚੀ ਮੈਨੇਜ਼ਮੈਂਟ ਹਾਜ਼ਿਰ ਸੀ।