ਜਗਰਾਓ ਚ ਨਕਲੀ ਪਿਸਤੌਲ ਸਣੇ ਚੈਨ ਖੋ ਕੇ ਭੱਜਦਾ ਚੋਰ ਪਬਲਿਕ ਨੇ ਕੀਤਾ ਕਾਬੂ

ਅਲੀਗੜ ਤੋ ਆਈ NRI ਬੀਬੀ ਨੂੰ ਨਕਲ਼ੀ ਪਿਸਤੌਲ ਦਿਖਾ ਕੇ ਲਾਹੀ ਚੈਨ--- 5.45 ਤੇ ਕਮਲ ਚੌਕ ਦੇ ਨਜ਼ਦੀਕ ਸਦਨ ਮਾਰਕੀਟ ਵਿੱਚ ਘਟੀ ਇਹ ਘਟਨਾ --- ਫੜੇ ਗਏ ਵਿਅਕਤੀ ਉੱਪਰ ਲੋਕਾਂ ਕੀਤੀ ਛਿੱਤਰ ਪਰੇਡ ਦੀ ਜਾਣਕਾਰੀ ਮਿਲੀ ਹੈ --- ਲੋਕਾਂ ਵਿੱਚ ਦਹਿਸ਼ਤ ਵਾਲਾ ਮਾਹੌਲ

ਜਗਰਾਓਂ ਤੋਂ ਪੱਤਰਕਾਰ ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ ਦੀ  ਰਿਪੋਰਟ ਅਨੁਸਾਰ 

ਜਗਰਾਓਂ ਕਮਲ ਚੋਂਕ ਨੇੜੇ ਸਦਨ ਮਾਰਕੀਟ ਤੋ ਕੱਪੜੇ ਲੈਣ ਆਏ ਅਲੀਗੜ੍ਹ ਨਿਵਾਸੀ ਜੋ ਕਿ ਕੈਨਡਾ ਦੇ ਵਸਨੀਕ ਹਨ। ਇਕ ਵਿਅਕਤੀ ਵਲੋ ਨਕਲੀ ਪਿਸਤੌਲ ਦਿਖਾ ਕੇ ਔਰਤ ਦੇ ਗਲ ਵਿਚੋਂ ਸੋਨੇ ਦੀ ਚੈਨ ਖੋਕੇ ਭਜਨ ਲਗਾ ਤਾਂ ਉਹ ਪਬਲਿਕ ਨੇ ਮੌਕੇ ਤੇ ਕਾਬੂ ਕਰ ਲਿਆ। ਪਬਲਿਕ ਨੇ ਛਿੱਤਰ ਪਰੇਡ ਵੀ ਕੀਤਾ ਦੱਸਿਆ ਜਾ ਰਿਹਾਂ ਹੈ ਉਸ ਤੋਂ ਬਾਅਦ ਪੁਲਿਸ  ਚੋਰ ਨੂੰ ਫੜ ਆਪਣੇ ਨਾਲ ਲੈ ਗਈ ।ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਕੋਲ  ਅਲੀਗੜ੍ਹ ਨਿਵਾਸੀ ਦੋਨੋ ਔਰਤਾਂ ਅਤੇ ਓਹਨਾ ਦੇ ਪਰਿਵਾਰ ਵਾਲੇ ਕੰਪਲੇਂਟ ਲਿਖਾ ਰਹੇ ਹਨ। ਇਹ ਸਾਰੀ ਘਟਨਾ ਅੱਜ ਸ਼ਾਮ ਲੱਗਭਗ 5.45 ਦੇ ਕਰੀਬ ਦੀ ਹੈ।