ਆਮ ਆਦਮੀ ਪਾਰਟੀ ਵੱਲੋਂ ਸਿਮਰਨਜੀਤ ਸਿੰਘ ਸਹੌਲੀ ਬਲਾਕ ਪ੍ਰਧਾਨ ਨਿਯੁਕਤ

ਜੋਧਾਂ / ਸਰਾਭਾ 28 ਫਰਵਰੀ ( ਦਲਜੀਤ ਸਿੰਘ ਰੰਧਾਵਾ) ਆਮ ਆਦਮੀ ਪਾਰਟੀ ਵੱਲੋਂ ਜਿੱਥੇ ਪੰਜਾਬ ਭਰ ਵਿੱਚ ਮਿਹਨਤੀ ਵਲੰਟੀਅਰ ਨੂੰ ਅਹੁਦੇ ਦੇ ਰਹੀ ਹੈ ਉਸੇ ਤਹਿਤ ਵਿਧਾਨ ਸਭਾ (ਹਲਕਾ ਦਾਖਾ) ਚੋਂ ਵੀ ਸਰਗਰਮ ( ਯੂਥ ਆਗੂ) ਸਿਮਰਨਜੀਤ ਸਿੰਘ ਗਰੇਵਾਲ ਸਹੌਲੀ ਨੂੰ ਪੰਜਾਬ ਸੋਸ਼ਲ ਮੀਡੀਆ ਵਿੰਗ ਦਾ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ! ਇਸ ਮੌਕੇ (ਨਵ ਨਿਯੁਕਤ) ਪ੍ਰਧਾਨ ਸਿਮਰਨਜੀਤ ਸਿੰਘ ਗਰੇਵਾਲ ਸਹੌਲੀ ਵੱਲੋਂ ਪਾਰਟੀ ਹਾਈਕਮਾਨ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ, ਨੈਸ਼ਨਲ ਜਨਰਲ ਸੈਕਟਰੀ ਸੰਦੀਪ ਪਾਠਕ ਮੈਂਬਰ(ਰਾਜ ਸਭਾ), ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਜੀ, ਹਲਕਾ ਦਾਖਾ ਦੇ ਇੰਚਾਰਜ ਡਾਕਟਰ ਕਵਲਨੈਨ ਸਿੰਘ ਕੰਗ ਜੀ, ਚੇਅਰਮੈਨ ਮਾਰਕਫੈੱਡ ਪੰਜਾਬ ਅਮਨਦੀਪ ਸਿੰਘ ਮੋਹੀ ਜੀ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼ਰਨਪਾਲ ਸਿੰਘ ਮੱਕੜ ਜੀ, ਚੇਅਰਮੈਨ ਸੁਰੇਸ਼ ਗੋਇਲ ਜੀ, ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਇਮਾਨਦਾਰੀ ਨਾਲ ਪਾਰਟੀ ਦੀਆਂ ਲੋਕਹਿੱਤਾਂ ਨੀਤੀਆਂ ਨੂੰ ਆਮ ਵਰਗ ਤੱਕ ਪਹੁੰਚਣ ਤੇ ਆਗਾਮੀ ਲੋਕ ਸਭਾ ਚੋਣਾਂ ਲਈ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੁਰਜ਼ੋਰ ਯਤਨ ਕਰਾਂਗਾ ,ਇਸ ਨਿਯੁਕਤੀ ਤੇ ਚੇਅਰਮੈਨ ਹਰਨੇਕ ਸਿੰਘ ਸੇਖੋਂ, ਪਰਮਿੰਦਰ ਸਿੰਘ ਸੰਧੂ (ਬਲਾਕ ਪ੍ਰਭਾਰੀ) , ਬਲਾਕ ਪ੍ਰਧਾਨ ਤਪਿੰਦਰ ਸਿੰਘ ਗਰੇਵਾਲ ਜੋਧਾ,ਸਹਿਰੀ ਪ੍ਰਧਾਨ ਅਮਨ ਮੁੱਲਾਂਪੁਰ, ਵਿਜੇ ਬੈਕਟਰ ਜਾਗਪੁਰ ਟਕਸਾਲੀ ਆਗੂ, ਬਲਾਕ ਪ੍ਰਧਾਨ ਸੁਖਜੀਵਨ ਸਿੰਘ ਮੋਹੀ, ਸੈਕਟਰੀ ਧਰਮਿੰਦਰ ਸਿੰਘ ਗਰੇਵਾਲ ਸਹੌਲੀ , ਯਾਦਵਿੰਦਰ ਸਿੰਘ ਸਰਾਭਾ, ਹਰਦੇਵ ਸਿੰਘ ਢੈਪਈ,ਗੁਰਜੋਤ ਗੁੱਜਰਵਾਲ, ਕੁਲਵੀਰ ਸਿੰਘ ਲਤਾਲਾ, ਲਖਵੀਰ ਸਿੰਘ ਜੁੜਾਹਾ, ਸਾਬਕਾ ਪੰਚ ਈਤਿੰਦਰਪਾਲ ਸਿੰਘ , ਜੱਥੇਦਾਰ ਸੁਰਜੀਤ ਸਿੰਘ, ਬਲਦੇਵ ਸਿੰਘ ਲਿੱਟ, ਵਿਕਾਸ ਹਨੀ, ਗੁਰਪਿੰਦਰ ਸਿੰਘ ਗਰੇਵਾਲ, ਆਦਿ ਵੱਲੋਂ ਵਧਾਈਆਂ ਦਿੱਤੀਆਂ ਗਈਆਂ।