ਅਡੋਪਟ ਟੂ ਐਜੂਕੇਸ਼ਨ ਦੇ ਅੰਤਰਗਤ ਸਕੂਲ ਦੇ ਇੱਕ ਵਿਦਿਆਰਥੀ ਦੀ ਫੀਸ ਜਮਾ ਕਰਵਾਈ

 ਜਗਰਾਉਂ,28 ਫਰਵਰੀ ( ਅਮਿਤ ਖੰਨਾ )ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੈਂਡਰੀ ਸਕੂਲ ,ਜਗਰਾਉਂ ਵਿਖੇ ਸ. ਕੁਲਬੀਰ ਸਿੰਘ (ਕਨੇਡਾ) ਅਤੇ ਐਡਵੋਕੇਟ ਸ. ਅਮਨਦੀਪ ਸਿੰਘ ਜੀ ਨੇ ਅਡੋਪਟ ਟੂ ਐਜੂਕੇਸ਼ਨ ਦੇ ਅੰਤਰਗਤ ਸਕੂਲ ਦੇ ਇੱਕ ਵਿਦਿਆਰਥੀ ਦੀ ਫੀਸ ,ਜੋ ਕਿ ਆਰਥਿਕ ਸਹਾਇਤਾ ਦੀ ਘਾਟ ਅਤੇ ਘਰੇਲੂ ਮਜਬੂਰੀਆਂ ਕਰਕੇ ਅੱਗੇ ਆਪਣੀ ਪੜ੍ਹਾਈ ਜਾਰੀ ਨਹੀਂ ਕਰ ਸਕਦਾ ਸੀ ਤੇ ਮਿਹਨਤ ,ਪੜ੍ਹਾਈ ਦੀ ਲਗਨ, ਨਿਸ਼ਠਾ ਨੂੰ ਵੇਖਦੇ ਹੋਏ ਦਾਨੀ ਸੱਜਣਾਂ ਨੇ ਫੀਸ ਜਮਾ ਕਰਵਾਈ। ਅਜਿਹੇ ਦਾਨੀ ਸੱਜਣਾਂ ਦੁਆਰਾ ਕਿਤੇ ਲੋਕ ਭਲਾਈ ਦੇ ਕੰਮ ਚਿਰੰਜੀਵਾਂ ਦੀ ਕਤਾਰ ਵਿੱਚ ਖੜਾ ਕਰ ਦਿੰਦੇ ਹਨ। ਪੈਟਰਨ ਰਜਿੰਦਰ ਸ਼ਰਮਾ ਜੀ ,ਪ੍ਰਧਾਨ ਰਵਿੰਦਰ ਗੁਪਤਾ ਜੀ ,ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ ਜੀ, ਮੈਂਬਰ ਦਰਸ਼ਨ ਲਾਲ ਸ਼ੰਮੀ ਜੀ, ਅਤੇ ਪ੍ਰਿੰਸੀਪਲ ਸ਼੍ਰੀਮਤੀ ਨੀਲੂ ਨਰੂਲਾ ਜੀ ਨੇ ਦਾਨੀ ਸੱਜਣਾਂ ਨੂੰ ਸ਼੍ਰੀਫਲ ਦੇ ਕੇ ਸਨਮਾਨਿਤ ਕੀਤਾ।