ਗੁਰਦੁਆਰਾ ਸਿੰਘ ਸਭਾ ਰਾਜੌਰੀ ਗਾਰਡਨ ਵਿਖੇ ਦੰਦਾਂ ਦੇ ਇੰਪਲੇੰਟ ਲਈ ਲਗਾਈ ਗਈ ਆਧੁਨਿਕ ਮਸ਼ੀਨ

ਪ੍ਰੋਫੈਸ਼ਨਲ ਡਾਕਟਰਾਂ ਰਾਹੀਂ 35 ਤੋਂ 60 ਹਜਾਰ ਵਾਲਾ ਇਲਾਜ ਹੋਏਗਾ ਸਿਰਫ ਸਾਡੇ ਬਾਰਾਂ ਹਜਾਰ ਅੰਦਰ

ਨਵੀਂ ਦਿੱਲੀ 10 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਗੁਰਦੁਆਰਾ ਸਿੰਘ ਸਭਾ ਰਾਜੌਰੀ ਗਾਰਡਨ ਵਿਖੇ ਬੀਤੇ ਦਿਨੀਂ ਦੰਦਾਂ ਦੇ ਰੋਗਾਂ ਤੋਂ ਨਿਜਾਤ ਪਾਉਣ ਲਈ ਆਧੁਨਿਕ ਮਸ਼ੀਨ ਲਗਾਈ ਗਈ ਹੈ ਜਿਸ ਬਾਰੇ ਜਾਣਕਾਰੀ ਦੇਂਦਿਆਂ 
ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਅਤੇ ਸਾਬਕਾ ਮੈਂਬਰ ਦਿੱਲੀ ਗੁਰਦੁਆਰਾ ਕਮੇਟੀ ਸਰਦਾਰ ਹਰਮਨਜੀਤ ਸਿੰਘ ਨੇ ਕਿਹਾ ਕਿ ਪਹਿਲਾਂ ਵੀਂ ਅਸੀ ਗੁਰਦੁਆਰਾ ਸਾਹਿਬ ਵਿਖੇ ਬਣੇ ਡਿਸਪੈਂਸਰੀ ਅੰਦਰ ਦੰਦਾਂ ਦੇ ਰੋਗਾਂ ਦਾ ਇਲਾਜ ਕਰਦੇ ਹੁੰਦੇ ਸੀ ਪਰ ਸਾਡੇ ਕੌਲ ਅਜ ਦੀਆਂ ਆਧੁਨਿਕ ਮਸ਼ੀਨਾਂ ਨਹੀਂ ਸਨ ਜਿਨ੍ਹਾਂ ਰਾਹੀਂ ਦੰਦਾਂ ਨੂੰ ਇੰਪਲੇੰਟ ਕੀਤਾ ਜਾ ਸਕੇ । ਸੰਗਤਾਂ ਵਲੋਂ ਨਵੀਆਂ ਮਸ਼ੀਨਾਂ ਲਗਾਉਣ ਲਈ ਸਾਨੂੰ ਬਾਰ ਬਾਰ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ ਜਿਸ ਨੂੰ ਦੇਖਦਿਆਂ ਇਹ ਮਸ਼ੀਨਾਂ ਗੁਰਦੁਆਰਾ ਸਾਹਿਬ ਦੇ ਡਿਸਪੈਂਸਰੀ ਅੰਦਰ ਲਗਈਆਂ ਗਈਆਂ ਹਨ । ਉਨ੍ਹਾਂ ਦਸਿਆ ਕਿ ਬਜਾਰ ਅੰਦਰ ਦੰਦਾਂ ਨੂੰ ਇੰਪਲੇੰਟ ਕਰਣ ਦੇ 35 ਤੋਂ 60 ਹਜਾਰ ਤਕ ਲਗਦੇ ਹਨ ਪਰ ਅਸੀ ਦੰਦਾਂ ਦੇ ਸਪੈਸ਼ਲ ਡਾਕਟਰਾਂ ਰਾਹੀਂ ਇਹ ਇਲਾਜ ਸਿਰਫ ਸਾਡੇ ਬਾਰਾਂ ਹਜਾਰ ਵਿਚ ਕਰਾਂਗੇ । ਉਨ੍ਹਾਂ ਦਸਿਆ ਕਿ ਸਾਡਾ ਅਗਲਾ ਪ੍ਰੋਜੈਕਟ ਦਿਲ ਦੀਆਂ ਬਿਮਾਰੀਆਂ ਨਾਲ ਜੁੜੀਆਂ ਮਸ਼ੀਨਾਂ ਨੂੰ ਡਿਸਪੈਂਸਰੀ ਅੰਦਰ ਸਥਾਪਿਤ ਕਰਨਾ ਹੈ ਜਿਨ੍ਹਾਂ ਅੰਦਰ ਸਟੰਟ ਅਤੇ ਓਪਰੇਸ਼ਨ ਨੂੰ ਛੱਡ ਬਾਕੀ ਹਰ ਬਿਮਾਰੀ ਦਾ ਇਲਾਜ ਬਹੁਤ ਘੱਟ ਦਾਮਾਂ ਅੰਦਰ ਕੀਤਾ ਜਾਏਗਾ । 
ਜਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਅੰਦਰ ਬਣੀ ਡਿਸਪੈਂਸਰੀ ਦੀ ਆਪਣੀ ਲੈਬ ਹੈ, ਜਿਸ ਵਿੱਚ ਉੱਚ ਮਿਆਰੀ ਮਸ਼ੀਨਾਂ ਹਨ।  ਦਿੱਲੀ-ਐਨਸੀਆਰ ਤੋਂ ਹਰ ਰੋਜ਼ ਇੱਥੇ 600-650 ਮਰੀਜ਼ ਆਉਂਦੇ ਹਨ। ਡਿਸਪੈਂਸਰੀ ਵਿੱਚ ਅੱਖਾਂ, ਦੰਦਾਂ, ਹੱਡੀਆਂ, ਚਮੜੀ, ਗੋਡਿਆਂ ਦੇ ਦਰਦ, ਗੁਰਦੇ, ਦਿਲ, ਬੱਚੇਦਾਨੀ, ਬਲੈਡਰ ਆਦਿ ਨਾਲ ਸਬੰਧਤ ਬਿਮਾਰੀਆਂ ਦੇ ਇਲਾਜ ਤੋਂ ਇਲਾਵਾ ਫਿਜ਼ੀਓਥੈਰੇਪੀ ਵੀ ਕੀਤੀ ਜਾਂਦੀ ਹੈ। ਇੱਥੇ ਬਾਲ ਮਾਹਿਰ ਵੀ ਬੈਠਦੇ ਹਨ।  ਲੈਪਰੋਸਕੋਪਿਕ ਸਰਜਰੀਆਂ ਕਰਨ ਦੇ ਨਾਲ-ਨਾਲ ਕੈਂਸਰ ਦੇ ਮਰੀਜ਼ਾਂ ਨੂੰ ਵੀ ਦੇਖਿਆ ਜਾਂਦਾ ਹੈ।  ਐਮ.ਆਰ.ਆਈ., ਅਲਟਰਾ ਸਾਊਂਡ, ਕਿਡਨੀ ਈਕੋ, ਸੀਟੀ ਸਕੈਨ, ਐਕਸ-ਰੇ, ਲਿਪਿਡ ਪ੍ਰੋਫਾਈਲ, ਲਿਵਰ ਫੰਕਸ਼ਨ ਟੈਸਟ, ਕਿਡਨੀ ਫੰਕਸ਼ਨ ਟੈਸਟ, ਸੀਬੀਸੀ, ਥਾਇਰਾਇਡ ਟੈਸਟ ਸਮੇਤ ਖੂਨ, ਟੱਟੀ, ਪਿਸ਼ਾਬ, ਥੁੱਕ, ਹੱਡੀਆਂ ਆਦਿ ਨਾਲ ਸਬੰਧਤ ਸਾਰੇ ਮਹੱਤਵਪੂਰਨ ਟੈਸਟ ਕੀਤੇ ਜਾਂਦੇ ਹਨ।
ਦੰਦਾਂ ਦੀ ਨਵੀਂ ਆਧੁਨਿਕ ਮਸ਼ੀਨ ਦੀ ਆਰੰਭਤਾ ਸਮੇਂ ਗੁਰਦਵਾਰਾ ਬੜੂ ਸਾਹਿਬ ਦੇ ਮੁੱਖੀ ਪ੍ਰੋ ਦਵਿੰਦਰ ਸਿੰਘ ਜੀ ਨੇ ਅਰਦਾਸ ਕੀਤੀ ਅਤੇ ਇਸ ਮੌਕੇ ਗੁਰਦਵਾਰਾ ਕਮੇਟੀ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ਅੰਦਰ ਸੰਗਤ ਹਾਜਿਰ ਸੀ ।