ਕੈਨੇਡਾ ਵਿਖੇ ਭਾਈ ਨਿੱਝਰ ਕਤਲਕਾਂਡ ਵਿਚ ਸ਼ਕੀ ਨਾਮਜਦ ਹਿੰਦੁਸਤਾਨੀ ਰਾਜਦੂਤ ਵਰਮਾ ਦਾ ਸਿੱਖਾਂ ਵੱਲੋਂ ਵੱਡੇ ਪੱਧਰ ਤੇ ਵਿਰੋਧ, ਤੀਜੀ ਵਾਰ ਹੋਇਆ ਪ੍ਰੋਗਰਾਮ ਰੱਦ

ਨਵੀਂ ਦਿੱਲੀ 16 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਜੋ ਕਿ ਮੈਕਡੋਲਗਲ ਸੈਂਟਰ ਪ੍ਰਵੈਂਸ਼ੀਅਲ ਗਵਰਮੈਂਟ ਆਫਿਸ ਕੈਲਗਰੀ ਵਿੱਚ ਦੁਪਹਿਰ ਦੇ ਖਾਣੇ ਅਤੇ ਫੰਡ ਰੇਜ ਲਈ ਆ ਰਹੇ ਸਨ, ਦਾ ਕੈਨੇਡਾ ਦੇ ਸ਼ਹਿਰ ਕੈਲਗਰੀ ਵਿੱਚ ਸਿੱਖਾਂ ਵੱਲੋਂ ਬਹੁਤ ਵੱਡੇ ਰੂਪ ਵਿੱਚ ਵਿਰੋਧ ਕੀਤਾ ਗਿਆ । ਇਸ ਪ੍ਰੋਗਰਾਮ ਦਾ ਪਤਾ ਲਗਣ ਤੇ ਐਸਐਫਜੇ ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਇਸ ਵਿਰੋਧ ਦਾ ਸੱਦਾ ਦਿੱਤਾ ਗਿਆ ਸੀ । ਐਡਮਿੰਟਨ ਕੈਲਗਰੀ ਅਤੇ ਵੈਨਕੁਵਰ ਦੇ ਸਿੱਖ ਭਾਈਚਾਰੇ ਵੱਲੋਂ ਇਸ ਸਮਾਗਮ ਦਾ ਮੁਕੰਮਲ ਰੂਪ ਚ ਬਾਈਕਾਟ ਕੀਤਾ ਗਿਆ । ਸੈਕੜਿਆਂ ਦੀ ਤਾਦਾਦ ਅੰਦਰ ਪੁਜੀ ਸਿੱਖ ਸੰਗਤਾਂ ਨੇ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਮੈਕਡੋਲਗਲ ਸੈਂਟਰ ਪ੍ਰਵੈਂਸ਼ੀਅਲ ਗਵਰਮੈਂਟ ਆਫਿਸ ਦੀ ਬਿਲਡਿੰਗ ਨੂੰ ਹਰ ਗੇਟ ਤੋ ਘੇਰ ਕੇ ਰੱਖਿਆ ਹੋਇਆ ਸੀ । ਸਿੱਖ ਸੰਗਤਾਂ ਵਲੋਂ ਕੀਤੇ ਜਾ ਰਹੇ ਵਿਰੋਧ ਨੂੰ ਦੇਖਦਿਆਂ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਅਤੇ ਹੋਰਾਂ ਨੂੰ ਸੱਦਾ ਪੱਤਰ ਦਿੱਤਾ ਸੀ ਉਥੇ ਆਏ ਹੀ ਨਹੀਂ ਜਿਸ ਕਰਕੇ ਉਹਨਾਂ ਨੂੰ ਇਹ ਪ੍ਰੋਗਰਾਮ ਰੱਦ ਕਰਨਾ ਪਿਆ। ਵਿਰੋਧ ਕਰ ਰਹੇ ਨੌਜਵਾਨਾਂ ਵੱਲੋਂ ਕੇਸਰੀ ਨਿਸ਼ਾਨ, ਬੰਦੀ ਸਿੰਘ ਅਤੇ ਰਿਫਰੈਂਡਮ 2020 ਤੇ ਬੈਨਰ ਹੱਥਾਂ ਵਿੱਚ ਫੜੇ ਹੋਏ ਸਨ । ਨੌਜਵਾਨਾਂ ਵੱਲੋਂ "ਸੰਜੇ ਕੁਮਾਰ ਗੋ ਬੈਕ" ਹਰਦੀਪ ਨਿਜਰ ਦਾ ਕਾਤਲ ਕੌਣ ਸੰਜੇ ਵਰਮਾ, ਸੰਜੇ ਵਰਮਾ ਅਤੇ "ਰਾਜ ਕਰੇਗਾ ਖਾਲਸਾ"ਦੇ ਨਾਹਰੇ ਲਗਾਏ ਗਏ । ਕੁਝ ਹਿੰਦੂ ਵੀਰਾਂ ਵੱਲੋਂ ਵਿਰੋਧ ਅੰਦਰ ਗੜਬੜ ਕਰਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨਾਲ ਮਾਹੌਲ ਗਰਮ ਹੋ ਗਿਆ । ਕੈਲਗਰੀ ਦੀ ਪੁਲਿਸ ਨੇ ਵਿੱਚ ਪੈ ਕੇ ਮਸਲਾ ਹੱਲ ਕੀਤਾ । ਕੀਤੇ ਗਏ ਮੁਜਾਹਿਰੇ ਅੰਦਰ ਸੰਗਤਾਂ ਨੂੰ ਭਾਈ ਮਲਕੀਤ ਸਿੰਘ ਢੇਸੀ, ਗੁਲਜ਼ਾਰ ਸਿੰਘ ਨਿਰਮਾਨ, ਭਾਈ ਮਨਜਿੰਦਰ ਸਿੰਘ ਖਾਲਸਾ, ਜਸਪ੍ਰੀਤ ਸਿੰਘ, ਭਾਈ ਪਵਨਦੀਪ ਸਿੰਘ, ਭਾਈ ਨਰਿੰਦਰ ਸਿੰਘ ਖਾਲਸਾ, ਭਾਈ ਦਿਲਪ੍ਰੀਤ ਸਿੰਘ ਕੈਲਗਰੀ, ਭਾਈ ਜਰਨੈਲ ਸਿੰਘ ਮਾਨ ਐਵਸਫੋਰਡ ਭਾਈ ਰਣਜੀਤ ਸਿੰਘ ਐਬਸਫੋਰਡ ਨੇ ਸੰਗਤਾਂ ਨੂੰ ਸੰਬੋਧਿਤ ਕੀਤਾ । ਪ੍ਰਬੰਧਕਾਂ ਵਲੋਂ ਇਸ ਪ੍ਰੋਗਰਾਮ ਨੂੰ ਰੱਦ ਕਰਵਾਣ ਲਈ ਮੁਜਾਹਿਰੇ ਵਿਚ ਹਾਜਿਰ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ ।