ਖੇਡਾਂ 'ਚ ਜੇਤੂ ਬੱਚਿਆਂ ਨੂੰ ਮੈਡਲ ਦੇ ਕੇ ਕੀਤਾ ਸਨਮਾਨਿਤ

ਜਗਰਾਓਂ, 21 ਫਰਵਰੀ (ਰਛਪਾਲ ਸਿੰਘ ਸ਼ੇਰਪੁਰੀ)। ਜਗਰਾਓਂ ਦੇ ਸ਼ਿਵਾਲਿਕ ਮਾਡਲ ਸਕੂਲ ਵਿਖੇ ਬੱਚਿਆਂ ਦੀਆਂ ਸਲਾਨਾ ਦੋ ਰੋਜ਼ਾ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਖੇਡ ਮੇਲੇ ਦੇ ਪਹਿਲੇ ਦਿਨ ਗੁਬਾਰੇ ਛੱਡ ਕੇ ਮਾਰਚ ਪਾਸਟ ਕਰਦੇ ਹੋਏ ਪ੍ਰੀ-ਨਰਸਰੀ ਤੋਂ ਲੈ ਕੇ ਯੂਕੇਜੀ ਤੱਕ ਦੇ ਬੱਚਿਆਂ ਨੇ ਵੱਖ-ਵੱਖ ਖੇਡਾਂ ਜਿਵੇਂ ਕਿ ਬੈਕ ਜੀਪ ਰੇਸ, ਬੈਂਲਸ ਰੇਸ, ਫਰੋਗ ਰੇਸ ਅਤੇ ਡਰੈਸ ਅੱਪ ਆਦਿ ਖੇਡਾਂ ਵਿੱਚ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਮੇਲੇ ਦੇ ਦੂਜੇ ਦਿਨ ਪਹਿਲੀ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਨੇ ਬੈਂਲੂਨ ਰੇਸ, ਬੈਕ ਰੇਸ, 100 ਮੀਟਰ ਰੇਸ, ਰੱਸੀ ਟੱਪਣਾ ਅਤੇ ਸੂਈ ਧਾਗਾ ਆਦਿ ਖੇਡਾਂ ਵਿੱਚ ਬੜੇ ਹੀ ਅਨੂਸਾਸ਼ਨ 'ਚ ਰਹਿੰਦੇ ਹੋਏ ਆਚਰਣ ਨਾਲ ਭਾਗ ਲਿਆ। ਇਸ ਦੋਰਾਨ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਪਾਰ ਸਿੰਘ, ਚੇਅਰਮੈਨ ਬਾਲ ਕ੍ਰਿਸ਼ਨ ਸਿਆਲ, ਡਾਇਰੈਕਟਰ ਡੀ.ਕੇ. ਸ਼ਰਮਾ, ਸੈਕਟਰੀ ਡਾ. ਚੰਦਰ ਮੋਹਨ ਓਹਰੀ, ਪ੍ਰਿੰਸੀਪਲ ਮੈਡਮ ਨੀਲਮ ਸ਼ਰਮਾ ਸਮੇਤ ਸਮੂਹ ਕਮੇਟੀ ਵੱਲੋਂ ਇਸ ਖੇਡ ਮੇਲੇ ਦੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਜੀਵਨ ਦਾ ਵੱਡਮੁੱਲਾ ਅੰਗ ਹਨ, ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਖੇਡਾਂ ਵਿੱਚ ਵਦ ਚੜ• ਕੇ ਉਤਸ਼ਾਹ ਨਾਲ ਭਾਗ ਲੈਣਾ ਚਾਹੀਦਾ ਹੈ।