ਯੂਕੇ ਵਾਸੀਆ ਲਈ ਵਿਸੇਸ ਜਾਣਕਾਰੀ

31 ਮਾਰਚ 2020 ਤੱਕ ਹੱਥ ਲਿਖਤ ਪੀ.ਆਈ.ਓ. ਕਾਰਡ ਚੱਲਣਗੇ

ਲੰਡਨ,ਅਕਤੂਬਰ 2019 -(ਗਿਆਨੀ ਰਵਿਦਾਰਪਾਲ ਸਿੰਘ )-

 ਅੰਤਰਰਾਸ਼ਟਰੀ ਸਿਵਲ ਐਵੀਏਸ਼ਨ ਆਰਗਾਨਾਈਏਸ਼ਨ ਵਲੋਂ ਅੰਤਰਰਾਸ਼ਟਰੀ ਯਾਤਰਾ ਦਸਤਾਵੇਜ਼ਾਂ ਨੂੰ ਮਸ਼ੀਨੀ ਕਰਨ ਲਾਜ਼ਮੀ ਕੀਤੇ ਗਏ ਹਨ। ਜਿਸ ਅਨੁਸਾਰ ਹਰ ਦਸਤਾਵੇਜ਼ ਮਸ਼ੀਨਾਂ ਦੇ ਪੜ੍ਹਨ ਯੋਗ ਹੋਣਾ ਚਾਹੀਦਾ, ਜਿਸ 'ਚ ਖ਼ਾਸ ਚਿੱਪ ਹੁੰਦੀ ਹੈ। ਵਿਦੇਸ਼ੀ ਭਾਰਤੀਆਂ ਨੂੰ ਜਾਰੀ ਕੀਤੇ ਗਏ ਹੱਥ ਲਿਖਤ ਪੀ.ਆਈ.ਓ. ਕਾਰਡ ਹੁਣ 31 ਮਾਰਚ 2020 ਤੱਕ ਯੋਗ ਹੋਣਗੇ।ਆਪਣੀ ਯਾਤਰਾ ਨੂੰ ਸੁਖਵਾਂ  ਬਨਾਉਣ ਲਈ ਪੁਰਾਣੇ ਹੱਥ ਲਿਖਤ ਪੀ,ਆਈ,ਓ ਕਾਰਡਾਂ ਦਾ ਨਵੀ ਕਰਨ ਕਰ ਲੈਣਾ ਚਾਹੀਦਾ ਹੈ।