ਪਲੀਤ ਹੋਈ ਹਵਾ ਦੇ ਮਾਮਲੇ ’ਚ ਵਾਤਾਵਰਨ ਪ੍ਰੇਮੀਆਂ ਨੇ ਪ੍ਰਧਾਨ ਮੰਤਰੀ ਦਾ ਦਖ਼ਲ ਮੰਗਿਆ

ਨਵੀਂ ਦਿੱਲੀ,ਨਵੰਬਰ  2019-(ਏਜੰਸੀ) 

 ਐਤਵਾਰ ਨੂੰ ਵਾਤਾਵਰਨ ਪ੍ਰੇਮੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਦੇਸ਼ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਦੇ ਹੱਲ ਲਈ ਉਹ ਨਿੱਗਰ ਕਦਮ ਚੁੱਕਣ ਅਤੇ ਵਿਸ਼ੇਸ਼ ਤੌਰ ’ਤੇ ਦਿੱਲੀ ਵਿੱਚ ਪਿਛਲੇ ਤਿੰਨ ਸਾਲ ਤੋਂ ਹਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਦੀ ਮੰਗ ਕੀਤੀ ਹੈ। ਇਨ੍ਹਾਂ ਨੇ ਦੱਸਿਆ ਕਿ ਸਾਡੇ ਡਾਕਟਰਾਂ ਨੇ ਸਾਨੂੰ ਕਿਹਾ ਹੈ ਕਿ ਅਸੀਂ ਕੌਮੀ ਸਿਹਤ ਐਮਰਜੈਂਸੀ ਵਿੱਚ ਹਾਂ। ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣ ਵਾਲਿਆਂ ਵਿੱਚ ਕੇਅਰ ਫਾਰ ਏਅਰ ਦੇ ਜਿਓਤੀ ਪਾਂਡੇ, ਮਾਈ ਰਾਈਟ ਟੂ ਬ੍ਰੀਦ, ਯੂਨਾਈਟਿਡ ਰੈਜੀਡੈਂਟਸ ਜੁਆਇੰਟ ਐਕਸ਼ਨ ਦੇ ਅਤੁਲ ਗੋਇਲ ਅਤੇ ਕਲੀਨ ਏਅਰ ਕੁਲੈਕਟਿਵ ਦੇ ਬ੍ਰਿਕੇਸ਼ ਸਿੰਘ ਸ਼ਾਮਲ ਹਨ। ਇਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਉਹ ਇਸ ਮੁਸ਼ਕਿਲ ਘੜੀ ਵਿੱਚ ਦੇਸ਼ ਵਾਸੀਆਂ ਨੂੰ ਅਗਵਾਈ ਦੇਣ। ਉਨ੍ਹਾਂ ਕਿਹਾ ਕਿ ਲੋਕ ਸਾਹ ਨਾ ਆਉਣ ਕਾਰਨ ਹਰ ਸਾਹ ਨਾਲ ਮਰ ਰਹੇ ਹਨ ਤੇ ਰਾਜਸੀ ਪਾਰਟੀਆਂ ਇੱਕ ਦੂਜੇ ਉੱਤੇ ਦੋਸ਼ ਲਾ ਕੇ ਡੰਗ ਟਪਾ ਰਹੀਆਂ ਹਨ।