ਕੈਪਟਨ ਸਰਕਾਰ ਦੇ ਵਾਅਦੇ ਅੱਧਵਾਟੇ ਹੀ ਦਮ ਤੋੜਨ ਲੱਗੇ - ਬੀਬੀ ਕਾਉਂਕੇ

ਕਾਉਕੇ ਕਲਾਂ/ਜਗਰਾਓਂ, ਫਰਵਰੀ 2020-(ਜਸਵੰਤ ਸਿੰਘ ਸਹੋਤਾ)-

ਪੰਜਾਬ ਭਾਜਪਾ ਦੀ ਕੌਸਲ ਮੈਂਬਰ ਤੇ ਜਿਲਾ ਲੁਧਿਆਣਾ ਦਿਹਾਤੀ ਦੀ ਵਾਈਸ ਪ੍ਰਧਾਨ ਬੀਬੀ ਸਵਰਨ ਕੌਰ ਕਾਉਂਕੇ ਨੇ ਕਿਹਾ ਕਿ ਝੂਠ ਦੇ ਸਹਾਰੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਦੇ ਕੀਤੇ ਵਾਅਦੇ ਅੱਧਵਾਟੇ ਹੀ ਦਮ ਤੋੜਨ ਲੱਗੇ ਹਨ ਜਿਸ ਤੋ ਸਪੱਸਟ ਹੈ ਕਿ ਸਰਕਾਰ ਆਪਣੀ ਭਰੋਸੇਯੋਗਤਾ ਗੁਆ ਚੱੁਕੀ ਹੈ।ਉਨਾ ਕਿਹਾ ਕਿ ਹੈਰਾਨੀ ਦੀ ਹੱਦ ਇਹ ਹੈ ਕਿ ਸਰਕਾਰ ਦੇ ਆਪਣੇ ਹੀ ਵਿਧਾਇਕ ਤੇ ਆਗੂ ਹੀ ਆਪਣੀ ਸਰਕਾਰ ਦੀਆਂ ਲੋਕਮਾਰੂ ਨੀਤੀਆ ਦਾ ਵਿਰੋਧ ਕਰ ਰਹੇ ਹਨ।ਉਨਾ ਕਿਹਾ ਕਿ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਸੂਬੇ ਵਿੱਚ ਨਸੇ ਦੇ ਖਾਤਮੇ ਦੀ ਸਹੁੰ ਚੱੁਕੀ ਸੀ ਪਰ ਅਪਸੋਸ ਨਾਂ ਤਾਂ ਸੂਬੇ ਵਿੱਚੋ ਨਸਾ ਖਤਮ ਹੋਇਆ ਤੇ ਨਾ ਹੀ ਰੇਤ ਦੀ ਨਜਾਇਜ ਮਾਈਨਿੰਗ ਬੰਦ ਹੋਈ ਹੈ।ਨੌਜਵਾਨਾ ਨੂੰ ਸਮਾਰਟ ਫੋਨ ਦੇਣ ਦਾ ਲਾਇਆ ਲਾਰਾ ਪੂਰਾ ਨਹੀ ਹੋਇਆ,ਕਿਸਾਨ ਖੁਦਕਸੀਆ ਕਰ ਰਹੇ ਹਨ,ਨੌਜਵਾਨ ਬੇਰੁਜਗਾਰੀ ਦਾ ਸੰਤਾਪ ਭੋਗ ਰਹੇ ਹਨ,ਗਰੀਬ ਵਰਗ ਨੂੰ ਬਣਦਾ ਲਾਭ ਤੇ ਇਨਸਾਫ ਨਹੀ ਮਿਲ ਰਿਹਾ,ਜਾਰੀ ਸੂਹਲਤਾਂ ਤੇ ਰੋਕ ਲਾਈ ਜਾ ਰਹੀ ਹੈ,ਸਰਕਾਰੀ ਕਰਮਚਾਰੀਆਂ ਨੂੰ ਤਨਖਾਹ ਨਹੀ ਮਿਲ ਰਹੀ,ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ,ਗਰੀਬ ਵਰਗ ਨੂੰ ਦਿੱਤੀ ਜਾਣ ਵਾਲੀ ਬਿਜਲੀ ਸੂਹਲਤ ਖੋਈ ਜਾ ਰਹੀ ਹੈ ਸਮੇਤ ਹੋਰਨਾ ਘਟੀਆਂ ਪੱਧਰ ਦੀਆ ਨੀਤੀਆਂ ਕਾਰਨ ਪੰਜਾਬ ਵਿੱਚ ਕਿਸੇ ਵੀ ਲਾਭਕਾਰੀ ਨਿਵੇਸ ਦੀ ਕੋਈ ਉਮੀਦ ਨਹੀ ਹੈ।