ਪ੍ਰਸ਼ਾਸਨ ਘਰ-ਘਰ ਪਹੁੰਚੇਗਾ ਲੋਕਾਂ ਨੂੰ ਸੁਚੇਤ ਕਰਨ ਲਈ

ਜਗਰਾਓਂ/ਲੁਧਿਆਣਾ,ਮਾਰਚ 2020-(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਜਗਰਾਓਂ ਪ੍ਰਸ਼ਾਸ਼ਨ ਨੋਬਿਲ ਕੋਰੋਨਾ ਵਾਇਰਸ (ਕੋਵਿਡ-19) ਨੂੰ ਫੈਲਣ ਤੋਂ ਬਚਾਅ ਲਈ ਲੋਕਾਂ ਦੇ ਘਰ-ਘਰ ਦਸਤਕ ਦੇਵੇਗਾ। ਇਸ ਦਸਤਕ ਰਾਹੀ ਸਟਾਫ ਲੋਕਾਂ ਨੂੰ ਵਾਇਰਸ ਤੋਂ ਬਚਣ ਦੇ ਨੁਕਤੇ ਸਾਝੇ ਕਰੇਗਾ। ਸ਼ੁਕਰਵਾਰ ਨੂੰ ਐੱਸਡੀਐੱਮ ਡਾ. ਬਲਜਿੰਦਰ ਸਿੰਘ ਿਢਲੋ ਨੇ ਉਕਤ ਮੁਹਿੰਮ ਸਬੰਧੀ ਜਗਰਾਓਂ ਚੋਣ ਹਲਕੇ ਦੇ ਸਮੂਹ ਸੁਰਵਾਇਜਰਾਂ, ਕਾਨੂੰਗੋਜ , ਪਟਵਾਰੀ ਅਤੇ ਬੀਐੱਲਓਜ਼ ਦੀ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਵਿੱਚ ਉਕਤ ਅਮਲੇ ਨੂੰ ਚੋਣਾਂ ਦੌਰਾਨ ਸਮੇਂ-ਸਮੇਂ ਸਿਰ ਛੇੜੀ ਜਾਂਦੀ ਮੁਹਿੰਮ ਵਾਂਗ ਇਸ ਵਾਇਰਸ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਸਮੂਹ ਬੀਐੱਲਓਜ਼ ਆਪਣੇ ਬੂਥ ਏਰੀਏ ਦੇ ਘਰ -ਘਰ ਜਾ ਕੇ ਨੋਬਲ ਕਰੋਨਾ ਵਾਇਰਸ ਨੂੰ ਫੈਲਣ ਤੋਂ ਬਚਾਅ ਲਈ ਲੋਕਾਂ ਨੂੰ ਬਾਰ-ਬਾਰ ਹੱਥਾਂ ਨੂੰ ਸਾਬਣ ਨਾਲ ਧੋਣ, ਇੱਕ ਤੋਂ ਦੂਜੇ ਤੋਂ 1 ਮੀਟਰ ਦੀ ਦੂਰੀ ਬਣਾਉਣ, ਹੱਥ ਨਾ ਮਿਲਾਉਣ, ਦੂਜੇ ਵਿਅਕਤੀਆਂ ਵੱਲੋਂ ਵਰਤੀਆਂ ਗਈਆਂ ਆਮ ਵਰਤੋਂ ਵਾਲੀਆਂ ਚੀਜਾਂ ਨੂੰ ਛੂਹਣ ਤੋਂ ਪਰਹੇਜ ਕਰਨ, ਸਾਫ -ਸਫਾਈ ਰੱਖਣ ਅਤੇ ਜਿਆਦਾ ਇਕੱਠ ਵਾਲੀ ਥਾਵਾਂ 'ਤੇ ਨਾ ਜਾਣ ਪ੍ਰਤੀ ਸੂਚੇਤ ਕਰਨ। ਇਸ ਤੋਂ ਇਲਾਵਾ ਵਾਇਰਸ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਕਰੋਨਾ ਵਾਇਰਸ ਦੇ ਲੱਛਣ, ਫੈਲਣ ਦੇ ਕਾਰਨ, ਬਚਾਅ ਅਤੇ 'ਕੀ ਨਾ ਕਰੋ' ਬਾਰੇ ਜਾਣਕਾਰੀ ਦਿੰਦੇ ਪਰਚੇ ਵੀ ਘਰ-ਘਰ ਵੰਡੇ ਜਾਣ। ਇਸ ਮੌਕੇ ਤਹਿਸੀਲਦਾਰ ਮਨਮੋਹਨ ਕੌਸ਼ਿਕ, ਨਾਇਬ ਤਹਿਸੀਲਦਾਰ ਵਿਕਾਸ ਦੀਪ, ਈਟੀਓ ਬਿ੍ਜ ਮੋਹਨ, ਖੇਤੀਬਾੜੀ ਅਫਸਰ ਗੁਰਦੀਪ ਸਿੰਘ, ਏਡੀਓ ਸਹਾਬ ਅਹਿਮਦ, ਪਿ੍ਰੰਸੀਪਲ ਜਸਵੀਰ ਸਿੰਘ , ਪਿ੍ਰੰਸੀਪਲ ਵਿਨੋਦ ਕੁਮਾਰ, ਸੈਕਟਰੀ ਗੁਰਮਤਪਾਲ ਸਿੰਘ, ਪੁਸ਼ਪਿੰਦਰ ਸਿੰਘ, ਏਐੱਫਐੱਸਓ ਬੇਅੰਤ ਸਿੰਘ, ਪਿ੍ਰੰਸੀਪਲ ਸੰਜੀਵ ਮੈਨੀ ਆਦਿ ਹਾਜ਼ਰ ਸਨ।