50 ਲੋੜਵੰਦਾਂ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਦੁਨੀਆਂ ਭਰ 'ਚ ਫੈਲ੍ਹੀ ਕੋਰੋਨਾਵਾਇਰਸ ਵਰਗੀ ਨਾਮੁਰਾਦ ਬਿਮਾਰੀ ਨੇ ਹਾਹਾਕਾਰ ਮਚਾ ਦਿੱਤੀ ਹੈ,ਭਾਰਤ ਦੇਸ਼ ਅਤੇ ਪੰਜਾਬ ਅੰਦਰ ਕਰਫਿਊ ਲੱਗਣ ਕਾਰਨ ਗਰੀਬ ਲੋਕ ਡੰੂਘੀਆਂ ਸੋਚਾਂ ਵਿੱਚ ਪੈ ਗਏ ਹਨ ਕਿਉਂਕਿ ਉਨ੍ਹਾਂ ਦੇ ਘਰਾਂ ਦੇ ਚੁਲ੍ਹੇ ਠੰਡੇ ਹੋ ਗਏ ਹਨ।ਇਸ ਮੁਸੀਬਤ ਦੀ ਘੜੀ ਵਿੱਚ ਡਾ.ਭੀਮ ਰਾੳ ਅੰਬੇਦਕਾਰ ਵੈਲਫੇਅਰ ਸੋਸਾਇਟੀ ਨਸਰਾਲੀ ਦੇ ਉਦਮ ਸਦਕਾ ਅਤੇ ਸਮੂਹ ਨਗਰ ਨਵਾਸੀਆਂ ਵੱਲੋਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਸ਼ਹੀਦ ਮੇਜਰ ਹਰਦੀਪ ਸਿੰਘ ਰੋਡ ਵਿਖੇ 50 ਲੋੜਵੰਦ ਪਰਿਵਾਰਾਂ ਨੂੰ ਆਟੇ ਦੀ ਥੈਲੀ,ਚਾਹ-ਪੱਤੀ,ਚੀਨੀ,ਚਾਵਲ,ਸਰੋਂ ਦਾ ਤੇਲ,ਹਲਦੀ,ਮਿਰਚਾਂ ਅਤੇ ਦਾਲਾਂ ਆਦਿ ਰਾਸ਼ਨ ਦੇ ਕੇ ਬਹੁਤ ਹੀ ਸਲਾਘਯੋਗ ਕਾਰਜ ਕੀਤਾ।ਇਸ ਸੂਭ ਕਾਰਜ ਦੀ ਸ਼ੁਰੂਆਤ ਸੰਤ ਸੋਮ ਨਾਥ ਜੀ ਚੋਬਦਾਰਾਂ ਵਾਲੇ,ਸੁਖਵਿੰਦਰਪਾਲ ਸਿੰਘ ਚੌਕੀ ਇੰਚਾਰਜ ਈਸੜੂ,ਸੂਬਾ ਇੰਸਪੈਕਟਰ ਅਮਰੀਕ ਸਿੰਘ ਨਸਰਾਲੀ ਅਤੇ ਪ੍ਰਧਾਨ ਸਮਾਜ ਸੇਵੀ ਵਾਤਾਵਰਣ ਪ੍ਰੇਮੀ ਹਰਦੀਪ ਸਿੰਘ ਨਸਰਾਲੀ ਨੇ ਕੀਤੀ।ਪੱਤਰਕਾਰਾਂ ਨਾਲ ਗੱਲਬਾਤਾਂ ਕਰਦਿਆਂ ਪ੍ਰਧਾਨ ਹਰਦੀਪ ਸਿੰਘ ਨੇ ਕਿਹਾ ਕਿ ਇਸ ਪਰਉਪਕਾਰ ਵਿੱਚ ਪਰਮਿੰਦਰ ਸਿੰਘ ਬਿੱਟੂ ਤੇ ਪ੍ਰਧਾਨ ਕਰਨੈਲ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ।ਇਸ ਮੌਕੇ 'ਤੇ ਭਾਈ ਦਲੀਪ ਸਿੰਘ ਗੁਰਦੁਆਰਾ ਸ਼ਹੀਦ ਬਾਬਾ ਹਰੀ ਸਿੰਘ ਜੀ,ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ,ਮਨਦੀਪ ਸਿੰਘ ਦੀਪ,ਮਦਨ ਸਿੰਘ ,ਸੁਦਾਗਰ ਸਿੰਘ,ਦਰਸ਼ਨ ਸਿੰਘ,ਮਿਸਤਰੀ ਪ੍ਰਗਟ ਸਿੰਘ ਨੇ ਵੱਡੇਮੁੱਲਾ ਯੋਗਦਾਨ ਪਾਇਆ।