ਤਿੰਨ ਪੰਜਾਬੀ ਬਰਤਾਨੀਆ ਦੇ ਸ਼ੈਡੋ ਮੰਤਰੀ ਮੰਡਲ 'ਚ ਸਾਮਲ

 

ਮਾਨਚੈਸਟਰ, ਅਪ੍ਰੈਲ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-

 ਬਰਤਾਨੀਆ ਦੇ ਵਿਰੋਧੀ ਧਿਰ ਤੇ ਲੇਬਰ ਪਾਰਟੀ ਦੇ ਨਵੇਂ ਬਣੇ ਨੇਤਾ ਸਰ ਕੇਰ ਸਟਾਰਮਰ ਨੇ ਆਪਣੇ ਸ਼ੈਡੋ ਮੰਤਰੀ ਮੰਡਲ 'ਚ ਵਾਧਾ ਕਰਦਿਆਂ ਸੰਸਦ ਮੈਂਬਰ ਤਮਨਜੀਤ ਸਿੰਘ ਢੇਸੀ ਦੀ ਰੇਲਵੇ ਸ਼ੈਡੋ ਮੰਤਰੀ ਤੇ ਸੰਸਦ ਮੈਂਬਰ ਸੀਮਾ ਮਲਹੋਤਰਾ ਨੂੰ ਸ਼ੈਡੋ ਰੁਜ਼ਗਾਰ ਮੰਤਰੀ ਬਣਾਇਆ ਹੈ, ਜਦਕਿ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੂੰ ਅੰਤਰਰਾਸ਼ਟਰੀ ਵਿਕਾਸ ਮੰਤਰੀ ਵਜੋਂ ਪਹਿਲਾਂ ਹੀ ਐਲਾਨਿਆ ਜਾ ਚੁੱਕਾ ਹੈ । ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਦਾ ਮਾਣ ਰੱਖਣ ਵਾਲੇ ਢੇਸੀ ਪਹਿਲਾਂ ਵੀ ਸਲੋਹ ਤੋਂ ਹੀਥਰੋ ਰੇਲ ਸੇਵਾ ਸ਼ੁਰੂ ਕਰਨ ਲਈ ਚੱਲ ਰਹੀ ਮੁਹਿੰਮ ਦਾ ਅਹਿਮ ਹਿੱਸਾ ਹਨ । ਸੀਮਾ ਮਲਹੋਤਰਾ ਜੈਰਮੀ ਕੌਰਬਿਨ ਦੇ ਸ਼ੈਡੋ ਮੰਤਰਾਲੇ 'ਚ ਵੀ ਵਿੱਤ ਵਿਭਾਗ ਦੀ ਮੁਖੀ ਰਹਿ ਚੁੱਕੀ ਹੈ |ਪ੍ਰੀਤ ਕੌਰ ਗਿੱਲ ਪਹਿਲੀ ਪੰਜਾਬੀ ਸਿੱਖ ਪਰਿਵਾਰ ਦੀ ਬੇਟੀ ਇਸ ਪਦਵੀ ਤੱਕ ਪਹੁੰਚੀ ਹੈ ਜੋ ਕੇ ਆਪਣੇ ਆਪ ਵਿਚ ਬਹੁਤ ਹੀ ਮਾਣ ਵਾਲੀ ਗੱਲ ਹੈ। ਸ ਕੁਲਵੰਤ ਸਿੰਘ ਧਾਲੀਵਾਲ ਬਾਨੀ ਵਰਡਲ ਕੈਂਸਰ ਕੇਅਰ ਅਤੇ ਸ ਅਮਰਜੀਤ ਸਿੰਘ ਗਰੇਵਾਲ ਚਲੰਤ ਮਾਮਲਿਆਂ ਦੇ ਮਾਹਰ ਜਨ ਸਕਤੀ ਨਿਉਜ ਪੰਜਾਬ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ।