ਗਰਭਵਤੀ ਨਰਸ ਹਾਰ ਗਈ ਕੋਰੋਨਾ ਵਾਇਰਸ ਦੀ ਜੰਗ 

ਮਰਨ ਤੋਂ ਪਹਿਲਾ ਪਿਆਰੀ ਜਿਹੀ ਬੱਚੀ ਨੂੰ ਜਨਮ

ਲੰਡਨ, ਅਪ੍ਰੈਲ 2020 -(ਗਿਆਨੀ ਰਾਵਿਦਾਰਪਾਲ ਸਿੰਘ )-

ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦਾ ਸਭ ਤੋਂ ਜ਼ਿਆਦਾ ਖਤਰਾ ਸਾਡੇ ਫਰੰਟ ਲਾਈਨ ਯੋਧੇ ਭਾਵ ਡਾਕਟਰ, ਨਰਸਾਂ ਅਤੇ ਹੈਲਥ ਕੇਅਰ ਵਰਕਰਜ਼ ਨੂੰ ਹੈ। ਕਈ ਡਾਕਟਰ ਅਤੇ ਨਰਸ ਇਸ ਜਾਨਲੇਵਾ ਵਾਇਰਸ ਦੀ ਲਪੇਟ ਵਿਚ ਆ ਕੇ ਮਰ ਗਏ ਹਲ। ਹਾਲ ਹੀ ਵਿਚ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਤੋਂ ਬਾਅਦ ਇਕ ਗਰਭਵਤੀ ਨਰਸ ਦੀ ਮੌਤ ਹੋ ਗਈ ਪਰ ਉਸ ਦੀ ਬੱਚੀ ਦਾ ਜਨਮ ਕਾਮਯਾਬ ਰਿਹਾ। ਬੱਚੀ ਦੀ ਹਾਲਤ ਠੀਕ ਹੈ। ਲੰਡਨ ਦੇ ਇਕ ਹਸਪਤਾਲ ਨੇ ਇਹ ਜਾਣਕਾਰੀ ਦਿੱਤੀ, ਜਿਥੇ ਇਹ ਨਰਸ ਕੰਮ ਕਰਦੀ ਸੀ। ਸ਼ਹਿਰ ਦੇ ਉਤਰੀ ਹਿੱਸੇ ਵਿਚ ਸਥਿਤ ਲਿਊਟਨ ਅਤੇ ਡਿੰਸਟੇਬਲ ਯੂਨੀਵਰਸਿਟੀ ਹਸਪਤਾਲ ਦੇ ਇਕ ਜਨਰਲ ਵਾਰਡ ਵਿਚ ਨਰਸ ਦੇ ਰੂਪ ਵਿਚ ਕੰਮ ਕਰਨ ਵਾਲੀ 28 ਸਾਲ ਦੀ ਮੈਰੀ ਅਗਯੀਵਾ ਦੀ ਐਤਵਾਰ ਨੂੰ ਮੌਤ ਹੋ ਗਈ। ਇਹ ਨਰਸ ਗਰਭਵਤੀ ਸੀ ਅਤੇ ਮਰਨ ਤੋਂ ਪਹਿਲਾ ਉਸ ਨੇ ਪਿਆਰੀ ਜਿਹੀ ਬੱਚੀ ਨੂੰ ਜਨਮ ਦਿੱਤਾ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਨਵਜਾਤ ਬੱਚੀ ਨੂੰ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ ਜਾਂ ਨਹੀਂ?