ਕੋਰੋਨਾ ਵਾਇਰਸ ਦਾ ਪਰਛਾਵਾਂ ਬਾਬਾ ਹੀਰਾ ਹਸਪਤਾਲ ਤੇ ਵੀ ਪਿਆ ।

ਹਸਪਤਾਲ ‘ਚ ਦਾਖਲ ਜਖਮੀ ਪਸੂਆਂ ਲਈ ਤੂੜੀ ਚਾਰੇ ਦਵਾਈਆਂ ਤੇ ਹਸਪਤਾਲ ਦੇ ਸੇਵਾਦਾਰਾ ਨੂੰ ਤਨਖਾਹ ਦੇਣ ਦੇ ਵੀ ਪਈ ਭਾਰੀ ਕਿੱਲਤ।

ਮੱੁਖ ਸੇਵਾਦਾਰ ਕੁਲਵਿੰਦਰ ਸਿੰਘ ਨੇ ਸੰਗਤਾ ਤੋ ਸਹਿਯੋਗ ਦੀ ਕੀਤੀ ਅਪੀਲ

ਕੈਪਸਨ- ਜਾਣਕਾਰੀ ਦਿੰਦੇ ਬਾਬਾ ਹੀਰਾ ਹਸਪਤਾਲ ਦੇ ਸੇਵਾਦਾਰ ਕੁਲਵਿੰਦਰ ਸਿੰਘ।

ਕਾਉਂਕੇ ਕਲਾਂ,  ਅਪ੍ਰੈਲ 2020 ( ਜਸਵੰਤ ਸਿੰਘ ਸਹੋਤਾ)-ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਿਸ ਦਾ ਅਸਰ ਸਮੁੱਚੇ ਦੇਸਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ।ਇਸ ਮਹਾਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਵਜੋ ਦੇਸ ਭਰ ਵਿੱਚ ਲੱਗੇ ਲਾਕਡਾਊਨ ਦਾ ਪਰਛਾਵਾਂ ਹੁਣ ਵਿਸਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਦੇ ਨਜਦੀਕੀ ਸਥਾਪਤ ਬਾਬਾ ਹੀਰਾਂ ਹਸਤਪਤਾਲ ਤੇ ਵੀ ਪਿਆਂ ਹੈ ਜਿਸ ਵਿੱਚ ਇਲਾਜ ਲਈ ਦਾਖਲ 140 ਦੇ ਕਰੀਬ ਜਖਮੀ ਬੇਸਹਾਰਾਂ ਗਊਆਂ ਤੇ ਹੋਰ ਜਾਨਵਰਾਂ ਲਈ ਹਰੇ ਚਾਰੇ,ਤੂੜੀ,ਦਵਾਈਆਂ ਤੇ ਹੋਰ ਲੋੜੀਂਦੇ ਸਮਾਨ ਸਮੇਤ ਹਸਪਤਾਲ ਦੇ ਸੇਵਾਦਾਰਾਂ ਨੂੰ ਉਨਾ ਦੀ ਤਨਖਾਹ ਦੇਣ ਦੀ ਵੀ ਭਾਰੀ ਕਿੱਲਤ ਸਾਹਮਣੇ ਆਈ ਹੈ।ਲਾਕਡਾਊਨ ਕਾਰਨ ਲੋਕ ਜਿਆਦਾ ਸਮਾਂ ਆਪਣੇ ਘਰਾਂ ਵਿੱਚ ਹੀ ਬਤੀਤ ਕਰ ਰਹੇ ਹਨ ਜਿਸ ਨਾਲ ਮਾੜੀ- ਮੋਟੀ ਹਸਪਤਾਲ ਵਿੱਚ ਜਖਮੀ ਬੇਸਹਾਰਾ ਗਊਆਂ ਦੀ ਸੇਵਾ ਲਈ ਆਉਣ ਵਾਲੀ ਮੱਦਦ ਵੀ ਬੰਦ ਹੋ ਗਈ ਹੈ।ਬਾਬਾ ਹੀਰਾ ਹਸਪਤਾਲ ਵਿੱਚ ਪੰਜਾਬ ਭਰ ਵਿੱਚੋ ਮਿਲਣ ਵਾਲੇ ਜਖਮੀ ਬੇਸਹਾਰਾਂ ਗਊਆਂ ਤੇ ਹੋਰਨਾਂ ਜਖਮੀ ਜੀਵਾਂ ਦਾ ਵੱਖ ਵੱਖ ਦਾਨੀ ਵੀਰਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਇਲਾਜ ਕੀਤਾ ਜਾਂਦਾ ਹੈ ਜਿਸ ਵਿੱਚ 34 ਤੋ ਵੱਧ ਸੇਵਾਦਾਰ ਤੇ ਮੁਲਾਜਮ ਆਪਣੀ ਆਪਣੀ ਬਣਦੀ ਡਿਉਟੀ ਨਿਭਾ ਰਹੇ ਹਨ ਤੇ ਹਸਪਤਾਲ ਵਿੱਚ ਜਖਮੀ ਬੇਸਹਾਰਾਂ ਗਊਆਂ ਨੂੰ ਲਿਆਉਣ ਲਈ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆਂ ਹੈ।ਹਸਪਤਾਲ ਦੇ ਮੱੁਖ ਸੇਵਾਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ਦੀਆਂ ਮੁਢਲੀਆਂ ਜਰੂਰਤਾਂ ਲਾਕਡਾਉਨ ਕਾਰਨ ਬੁਰੀ ਤਰਾਂ ਪ੍ਰਭਾਵਿਤ ਹੋ ਗਈਆਂ ਹਨ ਤੇ ਅੱਜ ਦਾ ਆਲਮ ਇਹ ਹੈ ਕਿ ਆਰਥਿਕ ਸਹਾਇਤਾ ਨਾ ਮਿਲਣ ਕਾਰਨ ਹਸਪਤਾਲ ਦੇ 34 ਸੇਵਾਦਾਰਾਂ ਤੇ ਮੁਲਾਜਮਾ ਨੂੰ ਤਨਖਾਹ ਦੇਣ ਦੀ ਵੀ ਭਾਰੀ ਕਿੱਲਤ ਆ ਰਹੀ ਹੈ।ਉਨਾ ਕਿਹਾ ਕਿ ਪਹਿਲਾ ਦਾਨੀ ਵੀਰ ਹਸਪਤਾਲ ਵਿੱਚ ਤੂੜੀ ਹਰਾ ਚਾਰਾ ਤੇ ਹੋਰ ਆਪਣੀ ਸਰਧਾ ਮੁਤਾਬਿਕ ਸੇਵਾ ਇੰਨਾ ਬੇਸਹਾਰਾ ਜੀਵਾਂ ਲਈ ਦਾਨ ਵਜੋ ਦੇ ਜਾਂਦੇ ਸਨ ਪਰ ਹੁਣ ਤਾਂ ਹਸਪਤਾਲ ਦਾ ਬੀਜਿਆਂ ਹਰਾ ਚਾਰਾ ਤੇ ਤੂੜੀ ਵੀ ਖਤਮ ਹੋ ਗਈ ਹੈ ਜਿਸ ਕਾਰਨ ਇੰਨਾ ਬੇਸਹਾਰਾਂ ਜੀਵਾਂ ਲਈ ਰਾਹਤ ਦੇ ਸਾਰੇ ਵਸੀਲੇ ਬੰਦ ਹੋ ਗਏ ਹਨ ਤੇ ਭੁੱਖ ਪਿਆਸ ਨਾਲ ਇੰਨਾ ਜੀਵਾਂ ਦਾ ਮੰਦਾ ਹਾਲ ਹੈ।ਉਨਾ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਤੇ ਦਾਨੀ ਵੀਰਾਂ ਤੋ ਮੰਗ ਕੀਤੀ ਕਿ ਉਹ ਜਖਮੀ ਬੇਸਹਾਰਾਂ ਜੀਵਾਂ ਦੇ ਦਰਦ ਨੂੰ ਸਮਝਦਿਆਂ ਵੱਧ ਵੱਧ ਤੋ ਹਸਪਤਾਲ ਲਈ ਤੂੜੀ ,ਹਰਾ ਚਾਰਾ,ਲੋੜੀਦੀਆਂ ਦਵਾਈਆਂ ਤੇ ਆਰਥਿਕ ਸਹਾਇਤਾ ਦੀ ਮੱਦਦ ਕਰਨ ਨੂੰ ਤਰਜੀਹ ਦੇਣ।