ਖੇਤਾਂ ਵਿੱਚ ਕੰਮ ਕਰਨ ਜਾਂਦੇ ਕਿਸਾਨਾਂ ਮਜ਼ਦੂਰਾਂ ਨੂੰ ਪੁਲਿਸ ਵੱਲੋਂ ਚਲਾਨ ਕੱਟ ਕੇ ਨਾਜਾਇਜ਼

ਤੰਗ ਪ੍ਰੇਸ਼ਾਨ ਕੀਤੇ ਜਾਣ ਨੂੰ ਲੈ ਕੇ ਥਾਣਾ ਠੁੱਲੀਵਾਲ ਅੱਗੇ ਲਗਾਇਆ ਧਰਨਾ। 

ਮਹਿਲ ਕਲਾਂ /ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ)- ਥਾਣਾ ਠੁੱਲੀਵਾਲ ਦੇ ਪੁਲਸ ਪ੍ਰਸ਼ਾਸਨ ਵੱਲੋਂ ਖੇਤਾਂ ਵਿੱਚ ਕੰਮ ਕਰਦੇ  ਜਾਂਦੇ ਲੋਕਾਂ ਕਿਸਾਨਾਂ/ ਮਜ਼ਦੂਰਾਂ ਦੇ ਚਲਾਨ ਕੱਟ ਕੇ ਤੰਗ ਕੀਤਾ ਜਾ ਰਿਹਾ ਹੈ । ਜਿਸ ਦੇ ਖ਼ਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਕੁਝ ਪਿੰਡਾਂ ਵੱਲੋਂ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਦੀ ਪ੍ਰਧਾਨਗੀ ਹੇਠ ਠੁੱਲੀਵਾਲ ਥਾਣੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ । ਜਿਸ ਵਿੱਚ ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇੱਕ ਪਾਸੇ ਲਾੱਕ ਡਾਊਨ ਕਾਰਨ ਸਾਰੇ ਪਾਸੇ ਕੰਮ ਠੱਪ ਹੋ ਕੇ ਰਹਿ ਗਏ ਹਨ, ਲੋਕਾਂ ਦੀ ਆਰਥਿਕਤਾ ਤੇ ਵੱਡਾ ਅਸਰ ਪਿਆ ਹੈ , ਮਿਹਨਤਕਸ਼ ਲੋਕ ਭੁੱਖੇ ਮਰਨ ਲਈ ਮਜਬੂਰ ਹਨ ।ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਮਿਹਨਤਕਸ਼, ਕਿਸਾਨਾਂ ਮਜ਼ਦੂਰਾਂ ਦੇ ਨਾਜਾਇਜ਼ ਚਲਾਨ ਕੱਟ ਕੇ ਤੰਗ ਕੀਤਾ ਜਾ ਰਿਹਾ ਹੈ । ਖੇਤਾਂ ਚ ਕੰਮ ਕਰਦੇ ਕਿਸਾਨਾਂ ਮਜ਼ਦੂਰਾਂ ਦੇ ਲੱਤਾਂ ਨੰਗੀਆਂ ਹੁੰਦੀਆਂ ਹਨ ਅਤੇ ਮਿੱਟੀ ਨਾਲ ਲਿੱਬੜੀਆਂ ਹੁੰਦੀਆਂ ਹਨ, ਕਿਸਾਨ, ਮਜਦੂਰ  ਕੰਮ ਚ ਭੱਜ ਨੱਠ ਕਰਦਾ ਰਹਿੰਦਾ ਹੈ । ਉਸ ਨੂੰ ਸਕੂਟਰ - ਮੋਟਰਸਾਈਕਲ ਦੇ ਕਾਗਜ਼ਾਂ ਬਾਰੇ ਪਤਾ ਹੁੰਦਾ ਹੈ ਨਾ ਹੀ ਉਸ ਨੂੰ ਮੂੰਹ ਢੱਕਣਾ ਯਾਦ ਰਹਿੰਦਾ ਹੈ ।ਪੁਲਿਸ ਪ੍ਰਸ਼ਾਸਨ ਉਨ੍ਹਾਂ ਨੂੰ ਘੇਰ ਕੇ ਚਲਾਨ ਕਰਕੇ ਤੰਗ ਕੀਤਾ ਜਾਂਦਾ ਮਜ਼ਦੂਰਾਂ ਦੀ ਉਨੀ ਦਿਹਾੜੀ ਨਹੀਂ ਹੁੰਦੇ ਜਿੰਨੇ ਦਾ ਚਲਾਨ ਕਰ ਦਿੱਤਾ ਜਾਂਦਾ ਹੈ।ਕੇਂਦਰ ਤੇ ਪੰਜਾਬ ਸਰਕਾਰ ਕਰੋਨਾ ਦੀ ਆੜ ਵਿੱਚ ਲੋਕ ਵਿਰੋਧੀ ਫ਼ੈਸਲੇ ਲਏ ਜਾ ਰਹੇ ਹਨ ਉਹ ਭਾਵੇਂ ਮੋਟਰਾਂ ਦੇ ਬਿੱਲ ਲਾਉਣ ਦਾ ਮਾਮਲਾ ਹੋਵੇ, ਕਿਸਾਨਾਂ ਦੀ ਖ਼ਰੀਦ  (ਸਰਕਾਰੀ) ਖ਼ਤਮ ਕਰਨ ਦਾ ਹੋਵੇ ,ਭਾਵੇਂ ਕਿਰਤ ਕਾਨੂੰਨਾਂ ਵਿੱਚ ਸੋਧ ਕਰਨ ਦਾ ਹੋਵੇ । ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਪਹਿਲਾਂ ਹੀ ਕਿਸਾਨ ਤੇ ਮਜ਼ਦੂਰ ਕਰਜ਼ੇ ਦੀ ਮਾਰ ਹੇਠ ਆ ਕੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ ।  ਸਰਕਾਰ ਨੇ ਜਿਹੜੇ ਆਰਡੀਨਿਸ ਜਾਰੀ ਕੀਤੇ ਹਨ।  ਉਸ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੇ ਉਜਾੜੇ ਦਾ ਹੋਰ ਰਾਹ ਪੱਧਰਾ ਹੋ ਜਾਵੇਗਾ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਆਏ ਥਾਣਾ ਠੁੱਲੀਵਾਲ ਦੇ ਮੁੱਖ ਅਫਸਰ ਲਖਵਿੰਦਰ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਕਿਸੇ ਵੀ   ਕਿਸਾਨ ,ਮਜਦੂਰ ਨੂੰ ਖੇਤਾਂ ਵਿੱਚ ਆਉਂਦੇ ਜਾਂਦਿਆਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ । ਇਸ ਮੌਕੇ ਗੁਰਮੇਲ ਸਿੰਘ ਠੁੱਲੀਵਾਲ, ਕਰਮਜੀਤ ਸਿੰਘ ਠੁੱਲੀਵਾਲ, ਬਲਵੀਰ ਸਿੰਘ ਮਾਂਗੇਵਾਲ, ਗੁਰਦੇਵ ਸਿੰਘ ਮਾਂਗੇਵਾਲ, ਪਾਲ ਸਿੰਘ ਹਰਦਾਸਪੁਰਾ, ਜੱਗਾ ਸਿੰਘ ਛਾਪਾ, ਜਗਤਾਰ ਸਿੰਘ ਅਤੇ ਬਲੌਰ ਸਿੰਘ ਮੂੰਮ ,ਭਾਗ ਸਿੰਘ ਕੁਰੜ, ਨਿਰਮਲ ਸਿੰਘ ਸੋਹੀ, ਭਿੰਦਰ ਸਿੰਘ ਸਹੌਰ,  ਅੰਗਰੇਜ਼ ਸਿੰਘ ਸੱਦੋਵਾਲ ਨੇ ਵੀ ਸੰਬੋਧਨ ਕੀਤਾ ਸਟੇਜ ਦੀ ਕਾਰਵਾਈ ਬਲਾਕ ਸਕੱਤਰ ਜਸਵੰਤ ਸਿੰਘ ਸੋਹੀ ਨੇ ਨਿਭਾਈ ।