ਆਨਲਾਈਨ ਯੋਗ ਦਿਵਸ ਮਨਾਇਆ 

ਮਹਿਲ ਕਲਾਂ /ਬਰਨਾਲਾ- ਜੂਨ 2020 -(ਗੁਰਸੇਵਕ ਸਿੰਘ ਸੋਹੀ)- ਆਯੁਰਵੈਦਿਕ ਵਿਭਾਗਾਂ ਦੁਆਰਾ ਸੇਵਾ ਅੰਤਰਰਾਸ਼ਟਰੀ ਯੋਗ ਦਿਵਸ(ਕੋਵਿਡ 19) ਦੇ ਚੱਲਦਿਆਂ ਆਪਣੇ ਆਪਣੇ ਘਰਾਂ ਵਿੱਚ ਬੈਠ ਕੇ ਆਨਲਾਈਨ ਸਮਾਜਿਕ ਦੂਰੀ ਦੁਆਰਾ ਮਨਾਇਆ ਗਿਆ।ਡਾਇਰੈਕਟਰ ਆਯੁਰਵੈਦਿਕ ਪੰਜਾਬ ਡਾ.ਰਾਕੇਸ਼ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ  ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ.ਮਨੀਸ਼ਾ ਅਗਰਵਾਲ ਦੀ ਅਗਵਾਈ ਵਿੱਚ ਛੇਵੇਂ ਅੰਤਰਰਾਸ਼ਟਰੀ ਯੋਗ ਦਿਵਸ ਵਿੱਚ ਆਯੁਰਵੈਦਿਕ ਵਿਭਾਗ ਦੇ ਮੁਲਾਜ਼ਮਾਂ ਤੋਂ ਇਲਾਵਾ ਗੈਰ ਸਰਕਾਰੀ ਸੰਸਥਾਵਾਂ ਨੇ ਵੀ ਹਿੱਸਾ ਲਿਆ।ਕਰੋਨਾ ਦੇ ਚੱਲਦੇ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ,ਇਸ ਵਾਰ ਯੋਗਾ ਦਿਵਸ ਆਨਲਾਈਨ ਸੋਸ਼ਲ ਮੀਡੀਆ ਦੁਆਰਾ ਮਨਾਇਆ ਗਿਆ।ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾਕਟਰ ਮੈਡਮ ਮਨੀਸ਼ਾ ਅਗਰਵਾਲ ਨੇ ਆਨਲਾਈਨ ਸੰਬੋਧਨ ਕਰਦੇ ਹੋਏ ਕਿਹਾ ਕਿ ਯੋਗ ਸਾਧਨਾ ਨਾਲ ਅਸੀਂ ਸਰੀਰਕ ਹੀ ਨਹੀਂ ਸਗੋਂ ਮਾਨਸਿਕ ਤੌਰ ਮਾਨਸਿਕ ਤੌਰ ਤੇ ਵੀ ਮਜ਼ਬੂਤ ਬਣਦੇ ਹਾਂ।ਮੈਡਮ ਡਾਕਟਰ ਸੀਮਾ ਬਾਂਸਲ ਨੇ ਕਿਹਾ ਕਿ ਮਹਾਂਮਾਰੀ ਕਰੋਨਾ ਦੇ ਕਾਰਨ ਜੋ ਪ੍ਰੇਸ਼ਾਨੀ ਪੈਦਾ ਹੋਈ ਹੈ।ਉਸ ਨਾਲ ਨਿਪਟਣ ਲਈ ਅਤੇ ਇਮਿਊਨਿਟੀ ਬਣਾਉਣ ਲਈ ਯੋਗ ਦਾ ਵੱਡਾ ਸਥਾਨ ਹੈ।ਡਾ.ਨਵਨੀਤ ਬਾਂਸਲ ਨੇ ਕਿਹਾ ਕਿ ਯੋਗ ਨਾਲ ਥਕਾਨ ਦੂਰ ਹੁੰਦੀ ਹੈ ਅਤੇ ਤੰਦਰੁਸਤੀ ਦਾ ਸਾਧਨ ਹੈ ਯੋਗ।ਸਰਬਜੀਤ ਕੌਰ ਉਪ ਵੈਦਿਕ ਨੇ ਕਿਹਾ ਕਿ ਯੋਗ ਨਾਲ ਅਸੀਂ ਤਣਾਅ ਤੋਂ ਮੁਕਤ ਹੁੰਦੇ ਹਾਂ ਅਤੇ ਮਾਨਸਿਕ ਬਿਮਾਰੀਆਂ ਦੂਰ ਹੁੰਦੀਆਂ ਹਨ।